ਚੰਡੀਗੜ੍ਹ 16 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਅਧੀਨ ਪੈਂਦੇ ਇਤਿਹਾਸਕ ਪਿੰਡ ਮਾਣਕਪੁਰ ਸੁਰੀਫ਼ ਦੀ ਦਰਗਾਹ ਵਿਖ਼ੇ ਸਟੇਜ ਤੇ ਸ਼ੈੱਡ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਨੌਜਵਾਨ ਆਗੂ ਪਿੰਕਾ ਸ਼ਾਬਰੀ ਮਾਜਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੱਲੋਂ ਸਾਲਾਨਾ ਉਰਸ ਮੌਕੇ ਦਰਗਾਹ ਦੇ ਸ਼ੈੱਡ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਤੇ ਦਾਨੀਆਂ ਵੱਲੋਂ ਵੀ ਦਾਨ ਵੱਜੋਂ ਮਦਦ ਮਿਲ ਰਹੀ ਹੈ।
ਇਹਨਾਂ ਪੈਸਿਆ ਨਾਲ ਹੀ ਵੱਡੀ ਸਟੇਜ ਤੇ ਸ਼ੈੱਡ ਪਾਇਆ ਜਾ ਰਿਹਾ ਹੈ। ਪਿੰਕਾ ਨੇ ਦੱਸਿਆ ਕਿ ਕੱਲਬ ਪ੍ਰਧਾਨ ਧਰਮਿੰਦਰ ਸਿੰਘ ਤੇ ਬਾਬਾ ਅਕਬਰ ਹੁਸੈਨੀ ਹੈਦਰਾਬਾਦੀ ਦੁਆਰਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਉਰਸ ਮੌਕੇ ਸੰਗਤ ਇਥੇ ਦਰਸ਼ਨਾਂ ਲਈ ਆਉਂਦੀ ਹੈ। ਇਸ ਮੌਕੇ ਕਾਲਾ ਸਾਬਰੀ, ਲਾਲੀ ਸਾਬਰੀ, ਸੁਫ਼ੀ ਇਮਾਮ ਸੁਰਿੰਦਰ ਗੌਗੀ ਆਦਿ ਪ੍ਰਬੰਧਕ ਹਾਜ਼ਰ ਸਨ।

