www.sursaanjh.com > ਅੰਤਰਰਾਸ਼ਟਰੀ > ਮੁੱਲਾਂਪੁਰ : ਝੰਡੀ ਦੀ ਕੁਸ਼ਤੀ ਸਾਹਿਲ ਕੁਹਾਲੀ ਨੇ ਸਿਕੰਦਰ ਸ਼ੇਖ ਨੂੰ ਜਿੱਤ ਕਰਕੇ ਜਿੱਤੀ

ਮੁੱਲਾਂਪੁਰ : ਝੰਡੀ ਦੀ ਕੁਸ਼ਤੀ ਸਾਹਿਲ ਕੁਹਾਲੀ ਨੇ ਸਿਕੰਦਰ ਸ਼ੇਖ ਨੂੰ ਜਿੱਤ ਕਰਕੇ ਜਿੱਤੀ

ਚੰਡੀਗੜ੍ਹ 16 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਹਰ ਸਾਲ ਦੀ ਤਰ੍ਹਾਂ ਸਮੂਹ ਗ੍ਰਾਮ ਪੰਚਾਇਤ ਅਤੇ ਦੰਗਲ ਕਮੇਟੀ ਮੁੱਲਾਂਪੁਰ ਗਰੀਬਦਾਸ ਵੱਲੋਂ ਗੁੱਗਾ ਜਾਹਰ ਪੀਰ ਦੇ ਮੇਲੇ ਦੌਰਾਨ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਨ੍ਹਾਂ ਵਿਚ ਸੱਦੇ ਪੱਤਰ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਦੁਨੀਆਂ ਦੇ ਨਾਮੀ ਪਹਿਲਵਾਨਾਂ ਨੇ ਆਪਣੇ ਜ਼ੌਹਰ ਵਿਖਾਏ। ਪ੍ਰਬੰਧਕਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੌਰਾਨ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਜੌਟੀ ਗੁੱਜਰ ਦਿੱਲੀ ਅਤੇ ਤਾਲਿਬ ਬਾਬਾ ਫਲਾਈ ਵਿਚਕਾਰ ਹੋਈ ਝੰਡੀ ਦੀ ਕੁਸ਼ਤੀ ਵਿੱਚ ਜੌਟੀ ਗੁੱਜਰ ਦਿੱਲੀ ਨੇ ਤਾਲਿਬ ਬਾਬਾ ਫਲਾਈ ਨੂੰ ਚਿੱਤ ਕੀਤਾ। ਦੂਜੀ ਕੁਸ਼ਤੀ ਵਿੱਚ ਹੌਦੀ ਈਰਾਨ ਅਖਾੜਾ ਮੁੱਲਾਂਪੁਰ ਨੇ ਸਾਂਨਵੀਰ ਕੁਹਾਲੀ ਨੂੰ ਚਿੱਤ ਕੀਤਾ। ਵੱਡੀ ਝੰਡੀ ਦੀ ਕੁਸ਼ਤੀ ਸਿਕੰਦਰ ਸ਼ੇਖ ਅਖਾੜਾ ਮੁੱਲਾਂਪੁਰ ਅਤੇ ਸਾਹਿਲ ਕੁਹਾਲੀ ਵਿਚਕਾਰ ਹੋਈ, ਜਿਸ ਵਿੱਚ ਸਾਹਿਲ ਕੁਹਾਲੀ ਨੇ ਸਿਕੰਦਰ ਸ਼ੇਖ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਜਿੱਤੀ। ਝੰਡੀ ਦੇ ਸਾਰੇ ਹੀ ਪਹਿਲਵਾਨਾਂ ਨੂੰ ਨਗਦ ਵੱਡੀ ਰਾਸ਼ੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮੌਕੇ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਪਹਿਲਵਾਨਾਂ ਦਾ ਅਤੇ ਅਖਾੜਾ ਮੁੱਲਾਂਪੁਰ ਦੇ ਸੰਚਾਲਕ ਵਿਨੋਦ ਸ਼ਰਮਾ ਉਰਫ਼ ਗੋਲੂ ਪਹਿਲਵਾਨ ਜਸਪੂਰਨ ਮੁੱਲਾਂਪੁਰ, ਪੂਰਵੀ ਸ਼ਰਮਾ, ਦਮਨਪ੍ਰੀਤ, ਮਹਿਕ, ਅਸਥਾ ਅਤੇ ਰਾਖੀ ਦਾ ਵੱਡੇ ਕੱਪਾਂ ਨਾਲ ਸਨਮਾਨ ਸਮੇਤ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਦੇ ਕਬੱਡੀ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀਆਂ, ਬਿਲਡਰਾਂ ਅਤੇ ਖੇਡ ਪ੍ਰਮੋਟਰਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ ਵੀ ਸਾਥੀਆਂ ਸਮੇਤ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਵੱਲੋਂ ਇਲਾਕੇ ਦੇ ਨਾਮਣਾ ਖੱਟਣ ਵਾਲੇ ਪਹਿਲਵਾਨਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਕਮਲਦੀਪ ਸਿੰਘ ਸੈਣੀ ਵੀ ਹਾਜ਼ਰ ਹੋਏ ਅਤੇ ਉਨ੍ਹਾਂ ਵੱਲੋਂ ਪ੍ਰਬੰਧਕਾਂ ਸਮੇਤ ਝੰਡੀ ਦੇ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਈ ਗਈ। ਉਨ੍ਹਾਂ ਨਾਲ ਸਮਾਜ ਸੇਵੀ ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਤੇ ਭਾਜਪਾ ਦੇ ਸਪੋਰਟਸ ਸੈੱਲ ਦੇ ਪ੍ਰਧਾਨ ਰਵੀ ਸ਼ਰਮਾ ਤੋਂ ਇਲਾਵਾ ਛਿੰਝ ਕਮੇਟੀ ਮੁੱਲਾਂਪੁਰ ਦੇ ਮੈਂਬਰ ਅਤੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ, ਸਤਵੀਰ ਸਿੰਘ ਸੱਤੀ ਧਰਮਿੰਦਰ ਸਿੰਘ ਮੁੱਲਾਂਪੁਰ, ਤਰਲੋਚਨ ਸਿੰਘ, ਸਿਰੀ ਮੁੱਲਾਂਪੁਰ, ਗੋਲੂ ਪਹਿਲਵਾਨ, ਕੁਲਤਾਰ ਪਹਿਲਵਾਨ, ਹੈਪੀ ਮਹਿਰੌਲੀ, ਮਨੀਸ਼ ਜੰਡ, ਸ਼ੇਰ ਸਿੰਘ ਮੱਲ, ਕਾਲਾ ਪੰਚ, ਗੋਲਡੀ ਪੂਨੀਆ, ਲਾਲ ਸਿੰਘ ਪੰਚ, ਗੌਰਵ ਸ਼ਰਮਾ ਪੰਚ, ਤੇਜੀ ਸਰਪੰਚ ਪੜੌਜੀਆਂ, ਤੇਜਪ੍ਰੀਤ ਸਿੰਘ ਗਿੱਲ, ਗੁਰਤੇਜ ਸਿੰਘ ਗਿੱਲ ਵੀ ਹਾਜ਼ਰ ਸਨ। ਰਾਜੇਸ਼ ਧੀਮਾਨ, ਕੁਲਵੀਰ ਕਾਈਨੌਰ, ਕੁਲਵੀਰ ਸਮਰੋਲੀ ਅਤੇ ਜੇ ਆਰ ਸੀ ਚਮਕੌਰ ਸਾਹਿਬ ਵੱਲੋਂ ਕੁਮੈਟਰੀ ਦੀ ਸੇਵਾ ਬਾਖੂਬੀ ਨਿਭਾਈ ਗਈ। ਇਸ ਮੌਕੇ ਜੇ ਆਰ ਸੀ ਚਮਕੌਰ ਸਾਹਿਬ ਦਾ ਗੀਤ ਟੁੱਟੇ ਕੰਨ ਵੀ ਰੀਲੀਜ਼ ਕੀਤਾ ਗਿਆ। ਪੰਜਾਬ ਦੇ ਵੱਖ ਵੱਖ ਪਿੰਡਾਂ ਦੀਆਂ ਦੰਗਲ ਕਮੇਟੀਆਂ ਦੇ ਮੈਂਬਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਦੰਗਲ ਮੇਲੇ ਦੌਰਾਨ ਪੰਜਾਬ ਦੇ ਵਿਰਸੇ ਨਾਲ ਜੁੜੇ ਹੋਰ ਕਰਤੱਬ ਮਿੱਟੀ ਦੀ ਬੋਰੀ ਚੁੱਕਣਾ, ਬਜ਼ੁਰਗ ਦੀ ਦੌੜ, ਡੰਡ ਬੈਠਕਾਂ ਲਾਉਣਾ ਆਦਿ ਦਾ ਵੀ ਦਰਸ਼ਕਾਂ ਨੇ ਆਨੰਦ ਮਾਣਿਆ। ਪੁੱਜੇ ਹੋਏ ਸਾਰੇ ਹੀ ਮਹਿਮਾਨਾਂ ਅਤੇ ਕੁਸ਼ਤੀ ਦੰਗਲ ਦੌਰਾਨ ਸਹਿਯੋਗ ਕਰਨ ਵਾਲੇ ਸਹਿਯੋਗੀ ਸੱਜਣਾ ਦਾ ਸਮੂਹ ਗ੍ਰਾਮ ਪੰਚਾਇਤ ਅਤੇ ਦੰਗਲ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *