ਚੰਡੀਗੜ੍ਹ 31 ਅਗਸਤ (ਅਵਤਾਰ ਨਗਲੀਆਂ), 31 ਅਗਸਤ:


ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਵਿਖੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕੱਲਬ ਖਿਜ਼ਰਾਬਾਦ ਦੀ ਮੀਟਿੰਗ ਹੋਈ, ਜਿਸ ਵਿਚ ਕਲੱਬ ਦੇ ਸੀਨੀਅਰ ਮੈਂਬਰ ਅਤੇ ਨਵੇਂ ਜੁੜੇ ਮੈਂਬਰ ਸ਼ਾਮਿਲ ਹੋਏ ਅਤੇ ਸਰਬਸੰਮਤੀ ਨਾਲ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਇਸ ਚੋਣ ਦੌਰਾਨ ਪੁਸ਼ਪਿੰਦਰ ਕੁਮਾਰ ਨੂੰ ਪ੍ਰਧਾਨ, ਵਿਜੇਵੀਰ ਸਿੰਘ, ਜਗਤਾਰ ਸਿੰਘ, ਹਰਮਨਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗਗਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਸ਼ੁਭਮ ਕੌਸ਼ਲ ਨੂੰ ਮੀਤ ਪ੍ਰਧਾਨ, ਇੰਦਰਵੀਰ ਸਿੰਘ ਨੂੰ ਜਨਰਲ ਸਕੱਤਰ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਏਕਮਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸੁੱਖੀ ਨੂੰ ਸਹਾਇਕ ਸਕੱਤਰ, ਹਰਪ੍ਰੀਤ ਸਿੰਘ ਪਾਬਲਾ ਨੂੰ ਪ੍ਰੈਸ ਸਕੱਤਰ, ਸੁਖਦੀਪ ਸਿੰਘ ਨੂੰ ਖਜਾਨਚੀ ਅਤੇ ਦਵਿੰਦਰ ਸਿੰਘ ਗੋਲਡੀ ਨੂੰ ਸਹਾਇਕ ਖਜ਼ਾਨਜੀ ਚੁਣਿਆ ਗਿਆ।
ਇਸ ਤੋਂ ਇਲਾਵਾ ਕਲੱਬ ਦੇ ਐਨ.ਆਰ.ਆਈ ਵਿੰਗ ਦੇ ਅਹੁਦੇਦਾਰਾਂ ਦੀ ਵੀ ਚੋਣ ਹੋਈ, ਜਿਸ ਵਿਚ ਸੁਰਿੰਦਰ ਸਿੰਘ ਮਿੱਠੂ ਯੂ.ਐਸ.ਏ ਨੂੰ ਪ੍ਰਧਾਨ, ਜਗਵੀਰ ਸਿੰਘ ਯੂ.ਐਸ.ਏ ਨੂੰ ਜਨਰਲ ਸਕੱਤਰ, ਮਨਿੰਦਰਦੀਪ ਸਿੰਘ ਕੈਨੇਡਾ ਡਾ. ਸੁਮੇਸ਼ ਕੁਮਾਰ ਇਟਲੀ ਨੂੰ ਮੀਤ ਪ੍ਰਧਾਨ, ਅੰਕਿਤ ਵਰਮਾ ਕੈਨੇਡਾ ਤੇ ਵਿਕਰਮਜੀਤ ਸਿੰਘ ਇਟਲੀ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਅੰਕੁਸ਼ ਵਰਮਾ ਕੈਨੇਡਾ, ਆਸ਼ੀਸ਼ ਵਰਮਾ ਕੈਨੇਡਾ, ਸ਼ਿਵਮ ਵਰਮਾ ਕੈਨੇਡਾ, ਰਾਜਵੀਰ ਸਿੰਘ ਯੂ.ਐਸ.ਏ, ਤੇਜਵੀਰ ਸਿੰਘ ਨਿਊਜੀਲੈਂਡ, ਦਲਵੀਰ ਸਿੰਘ ਯੂ.ਐਸ.ਏ, ਇੰਦਰਵੀਰ ਸਿੰਘ ਕੈਨੇਡਾ, ਅਮ੍ਰਿੰਤਪਾਲ ਸਿੰਘ ਯੂ.ਐਸ.ਏ ਤੇ ਕੰਜੂ ਯੂ.ਐਸ.ਏ ਨੂੰ ਮੈਂਬਰਾਂ ਵਜੋਂ ਕਲੱਬ ਵਿਚ ਸ਼ਾਮਿਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਕਲੱਬ ਦੇ ਸਾਬਕਾ ਪ੍ਰਧਾਨ ਮਾਸਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਕਲੱਬ 1983 ਵਿਚ ਬਣਿਆ ਸੀ ਤੇ ਉਦੋਂ ਤੋਂ ਕਲੱਬ ਖੇਡਾਂ ਨੂੰ ਪ੍ਰਫੁੱਲਿਤ ਕਰਨ ਤੇ ਸਮਾਜਿਕ ਗਤੀਵਿਧੀਆਂ ਵਿਚ ਯੋਗਦਾਨ ਪਾਉਂਦਾ ਆ ਰਿਹਾ ਹੈ। ਇਸ ਮੌਕੇ ਰਵੀਇੰਦਰ ਸਿੰਘ ਰਵੀ, ਕਿਰਪਾਲ ਸਿੰਘ, ਬਲਦੇਵ ਸਿੰਘ, ਨਰਿੰਦਰਪਾਲ ਪਾਲੀ, ਰਾਜਿੰਦਰ ਸਿੰਘ ਰਾਜੂ, ਧਰਮਪਾਲ ਰਾਣਾ, ਨਵੀਨ ਬੰਸਲ, ਈਮਾਮਦੀਨ, ਗੁਰਨੇਕ ਸਿੰਘ, ਤਰੁਣ ਬੰਸਲ, ਹਰਚਰਨ ਸਿੰਘ, ਕੁਲਦੀਪ ਸਿੰਘ, ਵਰਿੰਦਰ ਸਿੰਘ, ਨਰਿੰਦਰ ਪਾਲ ਸਿੰਘ ਤੋਂ ਇਲਾਵਾ ਕਲੱਬ ਨਾਲ ਨਵੇਂ ਜੁੜੇ ਨੌਜਵਾਨ ਹਾਜ਼ਰ ਸਨ।

