www.sursaanjh.com > ਅੰਤਰਰਾਸ਼ਟਰੀ > ਨੌਵੇਂ ਪਾਤਸ਼ਾਹ ਦੀ 350ਵੀਂ  ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ਹੋਇਆ ਸੰਪੰਨ

ਨੌਵੇਂ ਪਾਤਸ਼ਾਹ ਦੀ 350ਵੀਂ  ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ਹੋਇਆ ਸੰਪੰਨ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਸਤੰਬਰ:
ਲੰਬੇ ਸਮੇਂ ਤੋਂ ਕਵੀ ਮੰਚ (ਰਜਿ) ਮੋਹਾਲੀ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਾ ਆ ਰਿਹਾ ਹੈ ਅਤੇ ਇਸ ਸੰਦਰਭ ਵਿੱਚ ਹੀ  ਸੰਨੀ ਇਨਕਲੇਵ ਰੈਜੀਡੈਂਟਸ ਵੈਲਫ਼ੇਅਰ ਐਸੋਸੀਏਸ਼ਨ ਦੇ ਦਫਤਰ ਸੈਕਟਰ 125 ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਇੱਕ ਸ਼ਾਨਦਰ ਕਵੀ ਦਰਬਾਰ ਦਾ ਅਜੋਯਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾਰਾ ਵੱਲੋਂ ਕੀਤੀ ਗਈ, ਜਦਕਿ ਸ ਰਾਜਿੰਦਰ ਸਿੰਘ ਬੱਬੂ, ਸ ਇੰਦਰਜੀਤ ਸਿੰਘ ਸਿੱਧੂ, ਸ਼੍ਰੀ ਅਸ਼ੋਕ ਕਪੂਰ ਕਰਮਵਾਰ ਪ੍ਰਧਾਨ, ਉਪ ਪ੍ਰਧਾਨ ਤੇ ਜਨਰਲ ਸਕੱਤਰ ਸੰਨੀ ਇਨਕਲੇਵ ਰੈਜੀਡੈਂਟਸ ਵੈਲਫ਼ੇਅਰ ਐਸੋਸੀਸ਼ਨ, ਸ਼ਾਇਰਾ ਅਮਰਜੀਤ ਕੌਰ ਮੋਰਿੰਡਾ ਅਤੇ ਮਲਕੀਅਤ ਸਿੰਘ ਔਜਲਾ ਪ੍ਰਧਾਨ ਸਕੱਤਰੇਤ ਸਾਹਿਤ ਸਭਾ ਸ਼ੁਸੋਭਿਤ ਹੋਏ। ਬੁਲੰਦ ਆਵਾਜ਼ ਦੇ ਮਾਲਿਕ ਤਰਸੇਮ ਸਿੰਘ ਕਾਲੇਵਾਲ ਨੇ ਕਵੀ ਦਰਬਾਰ ਦਾ ਆਗਾਜ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ  ਦੀ ਸਹਾਦਤ ਨੂੰ ਸਮਰਪਿਤ ਆਪਣੀ ਸੰਵੇਦਨਸ਼ੀਲ ਤੇ ਸ਼ਰਧਾ ਗੜੁੱਚ ਰਚਨਾ ਨੂੰ ਗਾ ਕੇ ਕੀਤਾ। ਲੇਖਕ ਤੇ ਸ਼ਾਇਰ ਪ੍ਰਤਾਪ ਪਾਰਸ ਨੇ ਵੀ ਆਪਣੀ ਰਚਨਾ ਨਾਲ ਨੌਵੀਂ ਪਾਤਸ਼ਾਹੀ ਨੂੰ ਬੜੇ ਸਲੀਕੇ ਨਾਲ ਨਮਨ ਕੀਤਾ। ਇਸ ਉਪਰੰਤ ਧਿਆਨ ਸਿੰਘ ਕਾਹਲੋਂ, ਪ੍ਰਿੰ. ਬਹਾਦਰ ਸਿੰਘ ਗੋਸਲ, ਮੰਦਰ ਸਿੰਘ ਗਿੱਲ ਸਾਹਿਬਚੰਦੀਆ, ਦਰਸ਼ਨ ਤਿਓਣਾ, ਭਗਤ ਰਾਮ ਰੰਗਾਰਾ, ਪਿਆਰਾ ਸਿੰਘ  ਰਾਹੀ, ਖੁਸ਼ੀ ਰਾਮ ਨਿਮਾਣਾ, ਸ਼ਾਇਰਾ ਅਮਰਜੀਤ ਕੌਰ ਮੋਰਿੰਡਾ ਤੇ ਮਲਕੀਅਤ ਔਜਲਾ ਨੇ ਆਪੋ ਆਪਣੀਆਂ ਤਾਜ਼ਾ ਤਾਰੀਨ ਤੇ ਨਿਵੇਕਲੀਆਂ ਰਚਨਾਵਾਂ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸਰੋਤਿਆਂ ਤੇ ਸ਼ਾਇਰਾਂ ਨੂੰ ਮਾਣਮੱਤੇ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਨਾਲ ਜੋੜਦਿਆਂ, ਆਪਣੀ ਆਪਣੀ ਕਲਮ ਦੇ ਜੌਹਰ ਦਿਖਾਏ।
ਇਸ ਉਪਰੰਤ ਸ਼ਾਇਰਾ ਨੀਲਮ ਨਾਰੰਗ, ਰਾਜ ਕੁਮਾਰ ਸਾਹੋਵਾਲੀਆ, ਜਗਤਾਰ ਸਿੰਘ ਜੋਗ ਤੇ ਗੁਰਮੀਤ ਸਿੰਗਲ ਨੇ ਵੀ ਕਾਵਿਕ ਹਾਜ਼ਰੀ ਬਾਖੂਬੀ ਲੁਆਈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਰਾਜਿੰਦਰ ਸਿੰਘ ਬੱਬੂ, ਇੰਦਰਜੀਤ ਸਿੰਘ ਸਿੱਧੂ, ਅਸ਼ੋਕ ਕਪੂਰ, ਭਗਤ ਰਾਮ ਰੰਗਾਰਾ ਤੇ ਮਲਕੀਅਤ ਔਜਲਾ ਨੇ ਆਪੋ ਆਪਣੇ ਕੁੰਜੀਵਤ ਭਾਸ਼ਣ ਵਿੱਚ ਸਮੁੱਚੇ ਪ੍ਰੋਗਰਾਮ ਨੂੰ ਭਾਵਪੂਰਤ ਤੇ ਮਿਆਰੀ ਦੱਸਿਆ। ਜਗਪਾਲ ਸਿੰਘ ਆਈਐੱਫਐਸ, ਜਸਵਿੰਦਰ ਸਿੰਘ ਕਾਇਨੋਰ ਤੇ ਹੋਰਾਂ ਨੇ ਕਵੀ ਦਰਬਾਰ ਵਿੱਚ ਲੰਮਾ ਸਮਾਂ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਪੇਸ਼ ਕੀਤਾ। ਕਵੀ ਦਰਬਾਰ ਦੀ ਮੰਚ ਸੰਚਾਲਣਾ ਰਾਜ ਕੁਮਾਰ ਸਾਹੋਵਾਲੀਆ ਨੇ ਕੀਤੀ, ਜਦਕਿ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾਰਾ ਨੇ ਸਹਿਯੋਗ ਦੇਣ ਲਈ ਸਭ ਦਾ  ਧੰਨਵਾਦ। ਚਾਹ ਪਾਣੀ ਤੇ ਲੰਗਰ ਦਾ ਪ੍ਰਬੰਧ ਵੀ ਵਧੀਆ ਸੀ। ਇਸ ਤਰ੍ਹਾਂ ਇਹ ਸਮਾਗਮ ਆਪਣੀਆਂ ਨਿਵੇਕਲੀਆਂ ਪੈੜਾਂ ਛੱਡਦਿਆਂ ਸੰਪੰਨ ਹੋਇਆ।
ਵੱਲੋਂ: ਰਾਜ ਕੁਮਾਰ ਸਾਹੋਵਾਲੀਆ, ਜਨਰਲ  ਸਕੱਤਰ, ਭਗਤ ਰਾਮ ਰੰਗਾਰਾ, ਪ੍ਰਧਾਨ ਕਵੀ ਮੰਚ ਮੋਹਾਲੀ।

Leave a Reply

Your email address will not be published. Required fields are marked *