ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 18 ਸਤੰਬਰ:


ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 21 ਸੰਤਬਰ , 2025 ਦਿਨ ਐਤਵਾਰ, ਸ਼ਾਮ ਨੂੰ 3.30 ਵਜੇ ਨਗਰ ਨਿਗਮ ਲਾਇਬ੍ਰੇਰੀ,(ਪਾਰਕ) ਸਕੈਟਰ 69, ਮੁਹਾਲੀ ਵਿਖੇ ਹੋਵੇਗੀ।
ਇਸ ਮੌਕੇ ਅਮਰੀਕਾ ਰਹਿੰਦੇ ਪੰਜਾਬੀ ਨਾਵਲਕਾਰ ਨਕਸ਼ਦੀਪ ਪੰਜਕੋਹਾ ਜੀ ਰੂਬਰੂ ਹੋਣਗੇ ਅਤੇ ਡਾ. ਦਵਿੰਦਰ ਸਿੰਘ ਬੋਹਾ ਜੀ ਦਾ ‘ਸਫਰਨਾਮਾਂ ਸਾਹਿਤ’ ਤੇ ਵਿਖਿਆਨ ਹੋਵੇਗਾ। ਹਾਜ਼ਰ ਸਮੂਹ ਕਵੀ ਕਵਿਤਾਪਾਠ ਵਿੱਚ ਸ਼ਾਮਿਲ ਹੋਣਗੇ। ਪ੍ਰਬੰਧਕਾਂ ਵੱਲੋਂ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ਸਮੇਂ ਸਿਰ ਪੁਹੰਚਣ ਦੀ ਕਿਰਪਾਲਤਾ ਕਰਨੀ।
ਨੋਟ: ਸਮੋਸੇ-ਜਲੇਬੀਆਂ ਅਤੇ ਚਾਹ ਦੀ ਅਟੁੱਟ ਸੇਵਾ।
ਇੰਦਰਜੀਤ ਸਿੰਘ ਜਾਵਾ, ਪ੍ਰੈਸ ਸਕੱਤਰ।

