ਕੌਹਰੀਆ (ਸੁਰ ਸਾਂਝ ਡਾਟ ਕਾਮ ਬਿਊਰੋ), 19 ਸਤੰਬਰ:


ਰੋਜ਼ਾਨਾ ਅਜੀਤ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਅਜਾਇਬ ਸਿੰਘ ਔਜਲਾ ਨੂੰ ਉਸ ਵੇਲ਼ੇ ਗਹਿਰਾ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਛੋਟੇ ਭਰਾ ਨਾਇਬ ਸਿੰਘ (62) ਪੁੱਤਰ ਭਗਵਾਨ ਸਿੰਘ ਪਿੰਡ ਚਾਹੜ, ਲੰਬੀ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਚਾਹੜ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਰੋਜ਼ਾਨਾ ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਬੀਬੀ ਜਗੀਰ ਕੌਰ, ਭਾਈ ਗੋਬਿੰਦ ਸਿੰਘ ਲੌਂਗੋਵਾਲ਼, ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜ਼ਾਰੀ ਮੂਨਕ, ਪੱਤਰਕਾਰ ਜਸਵੀਰ ਸਿੰਘ ਔਜਲਾ ਦਿੜ੍ਹਬਾ ਮੰਡੀ, ਬਲਦੇਵ ਸਿੰਘ ਮਾਨ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਦੇਵ ਸਿੰਘ ਰੋਗਲਾ, ਕਰਨ ਘੁਮਾਣ ਕੈਨੇਡਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਕਲੇਰ, ਸਰਪੰਚ ਦਰਬਾਰਾ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਔਜਲਾ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ ਗਿਆ।
ਖਰੜ ਦੀਆਂ ਸਾਹਿਤਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪ੍ਰਿੰ. ਸਤਨਾਮ ਸਿੰਘ ਸ਼ੋਕਰ, ਇੰਦਰਜੀਤ ਸਿੰਘ ਪ੍ਰੇਮੀ, ਡਾ. ਲਾਭ ਸਿੰਘ ਖੀਵਾ, ਪਰਮਜੀਤ ਮਾਨ, ਸਰੂਪ ਸਿਆਲ਼ਵੀ, ਮਨਮੋਹਨ ਸਿੰਘ ਦਾਊਂ, ਜਸਵਿੰਦਰ ਸਿੰਘ ਕਾਈਨੌਰ, ਸੁਰਜੀਤ ਸੁਮਨ, ਜਗਦੀਪ ਸਿੱਧੂ, ਪਿਆਰਾ ਸਿੰਘ ਰਾਹੀ, ਜੇ.ਐਸ. ਮਹਿਰਾ, ਹਰਨੇਕ ਸਿੰਘ ਕਲੇਰ, ਹਰਨਾਮ ਸਿੰਘ ਡੱਲਾ, ਗੁਰਮੀਤ ਸਿੰਘ ਸਿੰਗਲ, ਧਿਆਨ ਸਿੰਘ ਕਾਹਲ਼ੋਂ, ਰਾਜ ਕੁਮਾਰ ਸਾਹੋਵਾਲ਼ੀਆ, ਭਗਤ ਰਾਮ ਰੰਗਾੜਾ ਆਦਿ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

