ਸਾਹਿਤਕ ਸੱਥ ਖਰੜ ਵੱਲੋਂ ਪ੍ਰਕਾਸ਼ਿਤ ਦੂਜੀ ਸਾਂਝੀ ਪੁਸਤਕ ਹੈ, ਮਿੰਨੀ ਕਹਾਣੀ ਸੰਗ੍ਰਹਿ ਚਾਨਣ ਵੰਡਦੇ ਜੁਗਨੂੰ – ਪਿਆਰਾ ਸਿੰਘ ਰਾਹੀ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਸਤੰਬਰ:


ਸਾਹਿਤਕ ਸੱਥ ਖਰੜ ਵੱਲੋਂ ਮਿੰਨੀ ਕਹਾਣੀ ਸੰਗ੍ਰਹਿ ਚਾਨਣ ਵੰਡਦੇ ਜੁਗਨੂੰ ਦਾ ਲੋਕ ਅਰਪਣ ਸਮਾਰੋਹ ਮਿਤੀ 21 ਸਤੰਬਰ, 2-25 ਨੂੰ ਸਵੇਰੇ 10.00 ਵਜੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਮਨਮੋਹਨ ਸਿੰਘ ਦਾਊਂ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਮੁੱਖ ਮਹਿਮਾਨ ਡਾ. ਨਾਇਬ ਸਿੰਘ ਮੰਡੇਰ ਹੋਣਗੇ। ਗੁਰਿੰਦਰ ਸਿੰਘ ਕਲਸੀ ਵੱਲੋਂ ਪੁਸਤਕ ਬਾਰੇ ਪੇਪਰ ਪੇਸ਼ ਕੀਤਾ ਜਾਵੇਗਾ। ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਅਤੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀਂ ਨੇ ਦੱਸਿਆ ਕਿ ਮਿੰਨੀ ਕਹਾਣੀ ਸੰਗ੍ਰਹਿ ਚਾਨਣ ਵੰਡਦੇ ਜੁਗਨੂੰ, ਸਾਹਿਤਕ ਸੱਥ ਖਰੜ ਵੱਲੋਂ ਪ੍ਰਕਾਸ਼ਿਤ ਦੂਜੀ ਸਾਂਝੀ ਪੁਸਤਕ ਹੈ। ਉਨ੍ਹਾਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ।
ਜਸਵਿੰਦਰ ਸਿੰਘ ਕਾਈਨੌਰ-ਪ੍ਰਧਾਨ, ਪਿਆਰਾ ਸਿੰਘ ਰਾਹੀ-ਜਨਰਲ ਸਕੱਤਰ।

