ਰੋਪੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਸਤੰਬਰ:


ਬੀਤੇ ਕੁਝ ਦਿਨਾਂ ਤੋਂ ਗੁਆਂਢੀ ਸੂਬਿਆਂ ’ਚ ਬੱਦਲ਼ ਫਟਣ ਕਰਕੇ ਜਿੱਥੇ ਡੈਮਾਂ ’ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਇਸ ਮੁਸੀਬਤ ਦੇ ਸਮੇਂ ਵਿਚ ਪੰਜਾਬ ਦੀ ਹਰ ਕੋਈ ਮਦਦ ਕਰ ਰਿਹਾ ਹੈ। ਨੌਜਵਾਨਾਂ ਵਲੋਂ ਇਸ ਦਰਦ ਨੂੰ ਆਪਣੀ ਕਲਮ ਰਾਹੀਂ ਬਿਆਨ ਕਰਕੇ ਗੀਤਾਂ ਦੇ ਰੂਪ ਵਿੱਚ ਇਸ ਦੁਖਾਂਤ ਨੂੰ ਆਪਣੀ ਦਰਦ ਭਰੀ ਆਵਾਜ਼ ਵਿਚ ਗਾਇਆ ਜਾ ਰਿਹਾ ਹੈ। ਇਸ ਔਖੇ ਸਮੇਂ ਵਿਚ ਹਰ ਕੋਈ ਆਪਣੇ-ਆਪਣੇ ਪੱਧਰ ’ਤੇ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ। ਰੋਪੜ ਦੇ ਪਿੰਡ ਕੋਟਲਾ ਨਿਹੰਗ ਦੇ ਰਹਿਣ ਵਾਲੇ ਗੁਰਤੇਜ ਸਿੰਘ ਮੁਸਾਫਿਰ ਨੇ ਆਪਣੇ ਗੀਤ ਰਾਹੀਂ ਇਸ ਦੁੁਖਾਂਤ ਨੂੰ ਬਿਆਨ ਕਰਨ ਦੀ ਕੋਸ਼ਿਸ ਕੀਤੀ ਹੈ, ਜਿਸ ਦੇ ਬੋਲ ਹਨ ‘ਹੜ੍ਹਾਂ ਤੋਂ ਬਚਾਈ ਬਾਬਾ ਨਾਨਕਾ।’ ਇਹ ਗੀਤ ਗੁਰਤੇਜ ਸਿੰਘ ਮੁਸਾਫਿਰ ਦੇ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਗੁਰਤੇਜ ਸਿੰਘ ਮੁਸਾਫਰ ਨੇ ਖੁਦ ਲਿਖਿਆ ਅਤੇ ਗਾਇਆ ਹੈ, ਜੋ ਮੌਜੂਦਾ ਹਾਲਾਤ ਦਾ ਦਰਦ ਬਿਆਨ ਕਰਦਾ ਹੈ। ਪੰਜਾਬ ਅਤੇ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਇਸ ਦੁਖਾਂਤ ਨੂੰ ਆਪਣੇ ਗੀਤਾਂ ਰਾਹੀਂ ਬਿਆਨ ਕਰਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾ ਕੇ ਪੰਜਾਬ ’ਤੇ ਆਈ ਬਿਪਤਾ ਦਾ ਇਜ਼ਹਾਰ ਕਰ ਰਿਹਾ ਹੈ। ਇਸ ਗੀਤ ਵਿਚ ਗਾਇਕ ਦਾ ਸਹਿਯੋਗ ਪਵਿੱਤਰ ਸਿੰਘ ਕਥਾਵਾਚਕ ਸ੍ਰੀ ਭੱਠਾ ਸਾਹਿਬ, ਦਿਲਪ੍ਰੀਤ ਸਿੰਘ, ਪੰਜਾਬ ਸਿੰਘ, ਬਲਵਿੰਦਰ ਸਿੰਘ, ਰਣਜੋਤ ਸਿੰਘ ਕਰਾਈਮ ਬਰਾਂਚ ਚੰਡੀਗੜ੍ਹ ਵਲੋਂ ਕੀਤਾ ਗਿਆ ਹੈ। ਇਸ ਗੀਤ ਦਾ ਮਿਊਜਿਕ ਡਾਇਰੈਕਟਰ ਬਲਵੀਰ ਸਿੰਘ ਹੈ, ਜਿਨ੍ਹਾਂ ਨੇ ਗਾਇਕ ਗੁਰਤੇਜ ਮੁਸਾਫਿਰ ਗਾਉਣ ਨੂੰ ਮੌਕਾ ਦਿੱਤਾ। ਉਨ੍ਹਾਂ ਇਸ ਗੀਤ ’ਚ ਪਿਆਰ ਦੀ ਪ੍ਰੇਰਨਾ ਦਿਖਾਈ, ਦੋ ਮੁਲਕਾਂ ਦੇ ਆਪਸੀ ਭਾਈਚਾਰਾ ਬਾਰੇ ਬਿਆਨ ਕੀਤਾ ਹੈ।

