www.sursaanjh.com > ਅੰਤਰਰਾਸ਼ਟਰੀ > ਸੰਗੀਤਕਾਰ ਚਰਨਜੀਤ ਆਹੂਜਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗੀਤਕਾਰ ਚਰਨਜੀਤ ਆਹੂਜਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ 22 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸੰਗੀਤ ਸਮਰਾਟ ਵਜੋਂ ਜਾਣੇ ਜਾਂਦੇ ਉੱਘੇ ਸੰਗੀਤਕਾਰ ਚਰਨਜੀਤ ਆਹੂਜਾ ਦੇ ਦਿਹਾਂਤ ‘ਤੇ ਗਾਇਕ, ਕਲਾਕਾਰਾਂ ਤੇ ਹੋਰ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਗੀਤਕਾਰ ਤਰਸੇਮ ਵਾਲੀਆ ਨੇ ਕਿਹਾ ਕਿ ਚਰਨਜੀਤ ਆਹੂਜਾ ਵਰਗਾ ਸੰਗੀਤਕਾਰ ਨਾ ਅੱਜ ਤੱਕ ਹੋਇਆ ਅਤੇ ਨਾ ਹੀ ਹੋਵੇਗਾ ਆਹੂਜਾ ਜੀ ਨੇ ਜਿੱਥੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ, ਉੱਥੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਸੰਗੀਤ ਦੇ ਕੇ ਚਾਰ ਚੰਨ ਲਾਏ ਹਨ। ਤਰਸੇਮ ਵਾਲੀਆਂ ਨੇ ਕਿਹਾ ਕਿ ਇਹਨਾਂ  ਦੇ ਜਾਣ ਨਾਲ ਸੰਗੀਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਹੂਜਾ ਸਾਹਿਬ ਨੂੰ ਉਹਨਾਂ ਦੇ ਵਧੀਆ ਅਤੇ ਸਾਫ ਸੁਥਰੇ ਸੰਗੀਤ ਕਰਕੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗਾਇਕ ਗੁਰਬਖਸ਼ ਸ਼ੌਕੀ ਨੇ ਕਿਹਾ ਕਿ ਚਰਨਜੀਤ ਆਹੂਜਾ ਨੇ ਇੱਕ ਨਹੀ ਬਲਕਿ ਸੈਂਕੜੇ ਹੀ ਮਮੂਲੀ ਕਲਾਕਾਰਾਂ ਨੂੰ ਸਟਾਰ ਬਣਾਇਆ ਹੈ, ਅੱਜ ਉਹਨਾਂ ਦੇ ਜਾਣ ਨਾਲ ਜਿੱਥੇ ਹਰ ਇੱਕ ਸੰਗੀਤ ਪ੍ਰੇਮੀਆਂ ਨੂੰ ਗਹਿਰਾ ਧੱਕਾ ਲੱਗਿਆ, ਉੱਥੇ ਹੀ ਵੱਡਾ ਘਾਟਾ ਵੀ ਸਾਨੂੰ ਸਹਿਣਾ ਪੈਣਾ ਹੈ।
ਇਸ ਮੌਕੇ ਗੀਤਕਾਰ ਤੇਜੀ ਖਿਜ਼ਰਾਬਾਦ, ਸੁੰਮੀ ਟੱਪਰੀਆਂ, ਗਾਇਕ ਬਾਬੂ ਚੰਡੀਗੜ੍ਹੀਆ, ਜਸਮੇਰ ਮੀਆਂਪੁਰੀ, ਅਵਤਾਰ ਰੰਗੀਲਾ, ਇੰਦਰਜੀਤ ਗੌਰਖਾ, ਰਣਬੀਰ ਕੁਰਾਲੀ, ਲਖਵੀਰ ਲੱਖਾ ਕੋਟਲਾ, ਬਲਵਿੰਦਰ ਬਾਲੀ, ਰਾਹੀ ਮਾਣਕਪੁਰ ਸ਼ਰੀਫ਼, ਰਣਜੀਤ ਖੈਰਪੁਰੀ, ਮੰਚ ਸੰਚਾਲਕ ਸੰਨੀ ਗਿੱਲ ਬੜੌਦੀ, ਪੰਮਾ ਸਿੱਧੂਪੁਰੀਆ, ਤਰਿੰਦਰ ਤਾਰਾ, ਬਿੱਲਾ ਕੁਰਾਲੀ, ਪਿੰਕਾ ਸ਼ਾਬਰੀ ਮਾਜਰੀ, ਲੇਖਕ ਸਤਨਾਮ ਸਿੰਘ ਸੋਕਰ, ਸਰੂਪ ਸਿਆਲਬੀ,  ਸੁਰਜੀਤ ਸੁਮਨ, ਰਵਿੰਦਰ ਸਿੰਘ ਰੱਬੀ, ਮਨਜੀਤ ਟਿਟਾਣਾ, ਮਲਕੀਤ ਔਜਲਾ, ਤਰਸੇਮ ਬਸ਼ਰ, ਮਨਦੀਪ ਰਿੰਪੀ ਰੋਪੜ, ਭੁਪਿੰਦਰ ਭਾਗੋਮਾਜਰਾ, ਰਾਜਨ ਸ਼ਰਮਾ, ਜਸਵੀਰ ਮਹਿਰਾ, ਸੁਖਵਿੰਦਰ ਹੈਪੀ ਮੋਰਿੰਡਾ, ਸੁਖਜਿੰਦਰ ਸੋਢੀ ਕੁਰਾਲੀ, ਦਿਲਵਰ ਖੈਰਪੁਰ, ਸੁਰਿੰਦਰ ਮੀਆਂਪੁਰ, ਚੰਨੀ ਖਿਜਰਾਬਾਦ ਸਮੇਤ ਭਾਜਪਾ ਆਗੂ ਜੈਮਲ ਸਿੰਘ ਮਾਜਰੀ, ਰਵੀ ਸ਼ਰਮਾ ਮੁੱਲਾਂਪੁਰ, ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਸਾਬਕਾ ਸਰਪੰਚ ਮਦਨ ਸਿੰਘ ਮਾਣਕਪੁਰ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਡਾ ਜਗਵਿੰਦਰ ਸਿੰਘ ਕੁੱਬਾਹੇੜੀ, ਰਾਣਾ ਕੁਸ਼ਲਪਾਲ, ਜੋਰਾ ਫਾਟਵਾ, ਸਤਨਾਮ ਸਿਸਵਾਂ, ਜੱਸੀ ਢੋਲੀ ਮਾਜਰੀ  ਆਦਿ ਨੇ ਸੰਗੀਤਕਾਰ ਚਰਨਜੀਤ ਆਹੂਜਾ ਜੀ ਦੇ ਦੇਹਾਂਤ ‘ਤੇ ਅਫਸੋਸ ਜ਼ਾਹਿਰ ਕੀਤਾ ਹੈ।

Leave a Reply

Your email address will not be published. Required fields are marked *