ਚੰਡੀਗੜ੍ਹ 25 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਮਾਜਰੀ ਵਿਖੇ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀਆਂ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ੍ਰੀ 1008 ਸ੍ਰੀ ਬਾਬਾ ਦਯਾ ਨਾਥ ਜੀ ਦਾ ਸਲਾਨਾ ਭੰਡਾਰਾ ਅਤੇ ਕੁਸ਼ਤੀ ਦੰਗਲ ਮਿਤੀ 28 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਤਕਰੀਬਨ 2 ਵਜੇ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਨਾਮਵਰ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਝੰਡੀ ਦੀਆਂ ਵੱਡੇ ਇਨਾਮਾਂ ਵਾਲੀਆਂ ਤਿੰਨ ਕੁਸ਼ਤੀਆਂ ਹੋਣਗੀਆਂ, ਜਿਨ੍ਹਾਂ ਵਿੱਚ ਵੱਡੀ ਝੰਡੀ ਦੀ 1,51000 ਇਨਾਮੀ ਕੁਸ਼ਤੀ ਜੋਂਟੀ ਗੁੱਜਰ ਅਤੇ ਰਹਿਤ ਅਖਾੜਾ ਬਹਾਦਰ ਗੜ੍ਹ ਵਿਚਕਾਰ ਹੋਵੇਗੀ।
ਇਸ ਤੋਂ ਇਲਾਵਾ 11,000 ਇਨਾਮ ਦੀ ਦੂਜੀ ਝੰਡੀ ਦੀ ਕੁਸ਼ਤੀ ਨਰਿੰਦਰ ਝੰਜੇੜੀ ਅਤੇ ਵਿਨੇ ਅਖਾੜਾ ਬਹਾਦਰ ਗੜ੍ਹ ਵਿਚਕਾਰ ਹੋਵੇਗੀ। ਇਸੇ ਤਰ੍ਹਾਂ ਤੀਜੀ ਝੰਡੀ ਦੀ ਕੁਸ਼ਤੀ ਸਾਹਿਲ ਅਖਾੜਾ ਚੰਡੀਗੜ੍ਹ ਅਤੇ ਯੁਵਰਾਜ ਸ੍ਰੀ ਚਮਕੌਰ ਸਾਹਿਬ ਵਿਚਕਾਰ ਕਰਵਾਈਆਂ ਜਾਣਗੀਆਂ। ਸਮੂਹ ਨਗਰ ਨਿਵਾਸੀਆਂ ਅਤੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਕੁਸ਼ਤੀ ਦੰਗਲ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ ਹੈ।

