www.sursaanjh.com > ਖੇਡਾਂ > ਜੀ ਐਸ ਟੀ ਘਟਾਉਣਾ ਕੇਂਦਰ ਸਰਕਾਰ ਦਾ ਸਿਆਸੀ ਸਟੰਟ : ਮਦਨ ਮਾਣਕਪੁਰ

ਜੀ ਐਸ ਟੀ ਘਟਾਉਣਾ ਕੇਂਦਰ ਸਰਕਾਰ ਦਾ ਸਿਆਸੀ ਸਟੰਟ : ਮਦਨ ਮਾਣਕਪੁਰ

ਚੰਡੀਗੜ੍ਹ 25 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਵੈਸੇ ਤਾਂ ਕੇਂਦਰ ਸਰਕਾਰ ਦਾ ਰਵੱਈਆ ਪੰਜਾਬ ਨਾਲ ਮਤਰਈ ਵਾਲਾ ਹੈ, ਕਿਉਂਕਿ ਕੇਂਦਰ ਸਰਕਾਰ ਪੰਜਾਬ ਨਾਲ ਮੱਤਭੇਦ ਕਰ ਰਹੀ ਹੈ। ਬੇਸ਼ਕ ਕੇਂਦਰ ਸਰਕਾਰ ਦਾ ਰਵੱਈਆ ਪੰਜਾਬ ਨਾਲ ਠੀਕ ਨਾ ਹੋਵੇ ਪਰ ਜੀਐਸਟੀ ਘਟਾ ਕੇ ਕੇਂਦਰ ਸਰਕਾਰ ਨੇ ਪੂਰੇ ਭਾਰਤ ਵਾਸੀਆਂ ਨਾਲ ਮਜ਼ਾਕ ਕੀਤਾ ਹੈ। ਕਿਉਂਕਿ ਜੀਐਸਟੀ ਘਟਾਉਣਾ ਕੇਂਦਰ ਸਰਕਾਰ ਦਾ ਸਿਆਸੀ ਸਟੰਟ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਮਾਜਰੀ ਬਲਾਕ ਦੇ ਪ੍ਰਧਾਨ ਮਦਨ ਸਿੰਘ ਮਾਣਕਪੁਰ  ਸ਼ਰੀਫ ਨੇ ਗੱਲਬਾਤ ਕਰਦਿਆਂ ਕੀਤਾ ਹੈ। ਮਦਨ ਸਿੰਘ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਜੀਐਸਟੀ ਵਾਪਸ ਕਰਕੇ ਦੇਸ਼ ਵਾਸੀਆਂ ਨੂੰ ਕਹਿ ਰਹੇ ਹਨ ਕਿ ਇਹ ਸਰਕਾਰ ਦਾ ਵੱਡਾ ਉਪਰਾਲਾ ਹੈ, ਜਦ ਕਿ ਜੀਐਸਟੀ ਵੀ ਇਸੇ ਸਰਕਾਰ ਨ ਲਾਈ ਸੀ।
ਉਨ੍ਹਾਂ ਕਿਹਾ ਕਿ ਜੇਕਰ ਜੀਐਸਟੀ ਆਪੇ ਲਾਉਣੀ ਤੇ ਆਪੇ ਹਟਾਉਣੀ ਹੈ, ਤਾਂ ਕੀ ਇਹ ਸਿਆਸੀ ਡਰਾਮਾ ਨਹੀਂ ਹੈ? ਇਸ ਕਾਂਗਰਸੀ ਆਗੂ ਨੇ ਕਿਹਾ ਕਿ ਅਜਿਹੀਆਂ ਸਕੀਮਾਂ ਅਤੇ ਲਾਰੇ ਬੀਜੇਪੀ ਸਰਕਾਰ ਹੀ ਲਾ ਸਕਦੀ ਹੈ। ਬਲਾਕ ਪ੍ਰਧਾਨ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ  ਫੇਲ੍ਹ ਹੋਈ ਹੈ, ਉੱਥੇ ਹੀ ਪੰਜਾਬ ਦਾ ਵੀ ਇਹੋ ਹਾਲ ਹੈ ਕਿਉਂਕਿ ਜੀਐਸਟੀ ਵਾਂਗ ਜਿਵੇਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਆਪੇ ਵਾਪਸ ਲਈ ਹੈ, ਉਸੇ ਤਰ੍ਹਾਂ ਕੇਂਦਰ ਸਰਕਾਰ ਨੇ ਇਸ ਤਰਾਂ ਹੀ ਕੀਤਾ ਹੈ। ਇਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਈ ਫੈਸਲੇ ਹਨ ਜੋ ਦੇਸ਼ ਵਾਸੀਆਂ ਦੇ ਹੱਕ ਵਿੱਚ ਨਹੀਂ । ਮਦਨ ਸਿੰਘ ਮਾਣਕਪੁਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਸੱਤਾ ਤੋਂ ਬਾਹਰ ਹੋਵੇਗੀ, ਕਿਉਂਕਿ ਬੀਜੇਪੀ ਦੇ ਕਾਰਨਾਮਿਆਂ ਦਾ ਸਾਰੇ ਦੇਸ਼ ਵਾਸੀਆਂ ਨੂੰ ਪਤਾ ਲੱਗ ਗਿਆ ਹੈ।

Leave a Reply

Your email address will not be published. Required fields are marked *