www.sursaanjh.com > ਅੰਤਰਰਾਸ਼ਟਰੀ > ਸੱਚ/ ਰਾਜਨ ਸ਼ਰਮਾ ਕੁਰਾਲੀ

ਸੱਚ/ ਰਾਜਨ ਸ਼ਰਮਾ ਕੁਰਾਲੀ

ਸੱਚ/ ਰਾਜਨ ਸ਼ਰਮਾ ਕੁਰਾਲੀ
ਰਿਸ਼ਤਿਆਂ ਦੀਆਂ ਮੋਹ ਵਾਲੀਆਂ
ਤੰਦਾਂ ਜੋੜਦਾ-ਜੋੜਦਾ
ਮੈਂ ਖੁਦ ਟੁੱਟ ਕੇ ਰਹਿ ਗਿਆ
ਕੁਝ ਤੰਦਾਂ ਜੋੜੀਆਂ ਰਿਸ਼ਤੇਦਾਰਾਂ ਦੀਆਂ
ਕੁਝ ਯਾਰਾਂ-ਬੇਲੀਆਂ ਦੀਆਂ
ਕੁਝ ਵਿੱਚ ਸਫ਼ਲ
ਤੇ ਕੁਝ ਵਿੱਚ ਫੇ੍ਲ੍ਹ ਹੋ ਗਿਆ
ਰਿਸ਼ਤਿਆਂ ਦੀਆਂ- – – – ।
ਜਿਨ੍ਹਾਂ ਰਿਸ਼ਤੇਦਾਰਾਂ ਦੀਆਂ ਜੁੜ ਗਈਆਂ
ਉਹ ਕਹਿੰਦੇ ਸਵਾਰਥ ਕਮਾ ਗਿਆ
ਜਿਨ੍ਹਾਂ ਯਾਰਾਂ-ਬੇਲੀਆਂ ਦੀਆਂ ਨਾ ਜੁੜੀਆਂ
ਉਹ ਕਹਿੰਦੇ ਰਾਜਨੀਤੀ ਵਾਲਾ
ਰਾਜਨੀਤੀ ਖੇਡ ਗਿਆ
ਰਿਸ਼ਤਿਆਂ ਦੀਆਂ- – – – ।
ਰਿਸ਼ਤੇਦਾਰਾਂ ਵੀ ਹੁਣ ਮੁੱਖ ਮੋੜ ਲਿਆ
ਯਾਰਾਂ ਵੀ ਹੁਣ ਹੱਥ ਖਿੱਚ ਲਿਆ
ਸੱਚੀਆਂ ਕਰ ਕੋਸ਼ਿਸ਼ਾਂ
‘ਰਾਜਨ’ ਜ਼ਮਾਨੇ ਨੂੰ ਮੈਂ
ਸਮਝ ਗਿਆ
ਰਿਸ਼ਤਿਆਂ ਦੀਆਂ ਮੋਹ ਵਾਲੀਆਂ
ਤੰਦਾਂ ਜੋੜਦਾ-ਜੋੜਦਾ
ਮੈਂ ਖੁਦ ਟੁੱਟ ਕੇ ਰਹਿ ਗਿਆ।
ਰਾਜਨ ਸ਼ਰਮਾ ਕੁਰਾਲੀ

Leave a Reply

Your email address will not be published. Required fields are marked *