ਰਾਜਪੁਰਾ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਕਤੂਬਰ:


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਵੱਲੋਂ ਇੱਕ ਪੁਸਤਕ ਇੰਕ ਸੰਵਾਦ-18 ਤਹਿਤ ਉੱਘੇ ਸ਼ਾਇਰ ਦੇਵਿੰਦਰ ਸ਼ੈਫੀ ਦੀ ਪੁਸਤਕ ਮੁਹੱਬਤ ਨੇ ਕਿਹਾ ਬਾਰੇ ਮਿਤੀ 05 ਅਕਤੂਬਰ, 2025 ਨੂੰ ਬਾਅਦ ਦੁਪਹਿਰ 3.00 ਵਜੇ ਰੋਟਰੀ ਭਵਨ, ਨਜ਼ਦੀਕ ਫੁਹਾਰਾ ਚੌਂਕ, ਰਾਜਪੁਰਾ ਵਿਖੇ ਸੰਵਾਦ ਰਚਾਇਆ ਜਾ ਰਿਹਾ ਹੈ।
ਸੰਸਥਾ ਵੱਲੋਂ ਪੋਸਟਰ ਜਾਰੀ ਕਰਦਿਆਂ ਦੱਸਿਆ ਗਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਡਾ. ਭੀਮ ਇੰਦਰ ਸਿੰਘ, ਸੰਜੀਵਨ ਅਤੇ ਸ਼ਬਦੀਸ਼ (ਦੋਵੇਂ ਨਾਟਕਕਾਰ) ਸ਼ਾਮਿਲ ਹੋ ਰਹੇ ਹਨ ਅਤੇ ਡਾ. ਮੋਹਨ ਤਿਆਗੀ ਅਤੇ ਡਾ. ਸੰਤੋਖ ਸੁੱਖੀ ਵੱਲੋਂ ਪੁਸਤਕ ਬਾਰੇ ਖੋਜ ਪੱਤਰ ਪੜ੍ਹੇ ਜਾਣਗੇ। ਪ੍ਰਬੰਧਕਾਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

