www.sursaanjh.com > ਚੰਡੀਗੜ੍ਹ/ਹਰਿਆਣਾ > ਇਲਾਕੇ ਵਿੱਚ ਭਗਵਾਨ ਵਾਲਮੀਕਿ ਜੀ ਪ੍ਰਗਟ ਦਿਵਸ ਮਨਾਇਆ

ਇਲਾਕੇ ਵਿੱਚ ਭਗਵਾਨ ਵਾਲਮੀਕਿ ਜੀ ਪ੍ਰਗਟ ਦਿਵਸ ਮਨਾਇਆ

ਚੰਡੀਗੜ੍ਹ 7 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਰੂਹਾਨੀ ਸਫਰ ਨੂੰ ਪ੍ਰਸਤੁਤ ਕਰਨ ਵਾਲੇ ਮਹਾਨ ਮਹਾਂਕਾਵਿ ਰਮਾਇਣ ਦੇ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਇਲਾਕੇ ਦੇ ਅਲੱਗ ਅਲੱਗ ਪਿੰਡਾਂ ਅਤੇ ਕਸਬਿਆਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਰਮਾਇਣ ਦੇ ਪਾਠ ਉਪਰੰਤ ਹਵਨ ਅਤੇ ਕਥਾ ਕੀਰਤਨ ਕਰਵਾਏ ਗਏ ਅਤੇ ਅਟੁੱਟ ਲੰਗਰ ਵਰਤਾਏ ਗਏ, ਇੱਕ ਦਿਨ ਪਹਿਲਾਂ ਸ਼ੋਭਾ ਯਾਤਰਾ ਵੀ ਕੱਢੀ ਗਈ ਸੀ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਖੇੜਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਕਮੇਟੀ ਪ੍ਰਧਾਨ ਅਮਰਪਾਲ ਪਾਲੀ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰਪਾਲ, ਵਿਨੋਦ ਕੁਮਾਰ, ਜਸਵੀਰ ਸਿੰਘ, ਸਨੀ ਕੁਮਾਰ, ਗੁਰਜੀਤ ਸਿੰਘ ਪੰਚ, ਕਮਲਜੀਤ ਮੁੱਲਾਂਪੁਰ, ਮਨਜੀਤ ਸਿੰਘ ਬੜੋਦੀ, ਜਸਪਾਲ ਸਿੰਘ ਲੱਕੀ ਮਾਵੀ ਆਦਿ ਹਾਜ਼ਰ ਸਨ। ਪਿੰਡ ਸਿਆਲਬਾ ਵਿਖੇ ਵੀ ਪ੍ਰਧਾਨ ਕਰਮ ਚੰਦ ਦੀ ਅਗਵਾਈ ਵਿੱਚ ਵਾਲਮੀਕਿ ਪ੍ਰਗਟ ਦਿਵਸ ਮਨਾਇਆ ਇਸ ਮੌਕੇ ਨੰਬਰਦਾਰ ਰਾਜਕੁਮਾਰ ਸਿਆਲਵਬਾ,  ਸਰਪੰਚ ਦਿਲਬਰ ਕੁਮਾਰ ਲਾਲੀ, ਦਵਿੰਦਰ ਕੁਮਾਰ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਸੋਹਣ ਲਾਲ, ਨਿਰਮਲ ਸਿੰਘ ਨਿਮਾ ਆਦਿ ਹਾਜ਼ਰ ਸਨ।
ਇਸੇ ਤਰਾਂ ਪਿੰਡ ਮਾਣਕਪੁਰ ਸ਼ਰੀਫ,ਨਗਲੀਆਂ, ਖਿਜ਼ਰਾਬਾਦ, ਮਾਜਰੀ ਫਾਂਟਵਾਂ, ਸੇਖਪੁਰਾ, ਕਾਦੀ ਮਾਜਰਾ, ਖੈਰਪੁਰ, ਢਕੋਰਾਂ, ਹੁਸ਼ਿਆਰਪੁਰ, ਸਿਸਵਾਂ ਪੜੋਲ, ਮਿਲਖ, ਭੜੌਜੀਆਂ, ਕੰਸਾਲਾ, ਬੜੌਦੀ, ਮੀਆਂਪੁਰ ਚੰਗਰ, ਪੈਂਤਪੁਰਾ, ਤੀੜਾ, ਤਿਉੜ, ਸੁਹਾਲੀ ਸਮੇਤ ਨਵਾਂ ਗਰਾਂਓ ਵਿਖੇ ਵੀ ਧਾਰਮਿਕ ਸਮਾਗਮ ਹੋਏ ਹਨ। ਇਸ ਮੌਕੇ ਸਿਆਸੀ ਆਗੂ ਰਾਣਾ ਰਣਜੀਤ ਸਿੰਘ ਗਿੱਲ, ਚੌਧਰੀ ਸ਼ਾਮ ਲਾਲ ਮਾਜਰੀਆ, ਵਿਜੇ ਸ਼ਰਮਾ ਟਿੰਕੂ, ਪਹਿਲਵਾਨ ਰਵੀ ਸ਼ਰਮਾ, ਮਦਨ ਸਿੰਘ ਮਾਣਕਪੁਰ ਸ਼ਰੀਫ਼, ਜਗਤਾਰ ਸਿੰਘ ਜੱਗਾ, ਨੋਨੂ ਭੱਟੀ, ਸਾਬਕਾ ਸਰਪੰਚ ਜਗਤਾਰ ਸਿੰਘ ਟੱਪਰੀਆਂ, ਰਾਣਾ ਕੁਸ਼ਲਪਾਲ ਖਿਜਰਾਬਾਦ, ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਜੱਗੀ ਕਾਦੀ ਮਾਜਰਾ, ਨਵੀਨ ਬੰਸਲ, ਚੌਧਰੀ ਜੈਮਲ ਸਿੰਘ ਮਾਜਰੀ, ਬਹਾਦਰ ਸਿੰਘ ਸ਼ੇਖਪੁਰਾ, ਹਰਮੇਸ਼ ਸਿੰਘ ਬੜੌਦੀ, ਡਾ. ਸੁਦੇਸ਼ ਕੁਮਾਰ ਮੁੰਧੋਂ, ਹਰਪ੍ਰੀਤ ਸਿੰਘ ਮਾਂਗਟ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *