ਚੰਡੀਗੜ੍ਹ 9 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਬ ਡਿਵੀਜ਼ਨ ਖਰੜ 2 ਦੇ ਦਫ਼ਤਰ ਮੁੱਲਾਪੁਰ ਗਰੀਬਦਾਸ ਵਿਖੇ ਡੀਐਸਪੀ ਧਰਮਵੀਰ ਸਿੰਘ ਨੇ ਅੱਜ ਚਾਰਜ ਸੰਭਾਲਿਆ ਲਿਆ ਹੈ। ਇਨ੍ਹਾਂ ਤੋਂ ਪਹਿਲਾਂ ਡੀਐਸਪੀ ਤੋਂ ਐਸਪੀ ਬਣੇ ਮੋਹਿਤ ਅਗਰਵਾਲ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਨ। ਹੁਣ ਡੀਐੱਸਪੀ ਦਫਤਰ ਮੁੱਲਾਂਪੁਰ ਗਰੀਬਦਾਸ ਵਿਖੇ ਇੱਕ ਵਾਰ ਫਿਰ ਡੀਐੱਸਪੀ ਧਰਮਵੀਰ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਉਹ ਖਰੜ 2 ਡਵੀਜ਼ਨ ਦੇ ਡੀ ਐੱਸ ਪੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਸਾਫ ਸੁਥਰੇ ਅਕਸ ਵਾਲੇ ਇਸ ਅਫਸਰ ਦੀ ਦੁਬਾਰਾ ਨਿਯੁਕਤੀ ਤੇ ਇਲਾਕੇ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

