ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਅਕਤੂਬਰ:


ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਚੰਡੀਗੜ ਵੱਲੋਂ ਅੱਜ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ ਵਿਸ਼ਵ ਪ੍ਰਸਿੱਧ ਅਲਗੋਜ਼ਾ ਵਾਦਕ ਕਲਾਕਾਰ ਕਰਮਜੀਤ ਬੱਗਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ। 66 ਸਾਲਾ ਕਰਮਜੀਤ ਬੱਗਾ, ਜਿਹਨਾਂ ਦਾ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ, ਉਹ ਸਭਾ ਦੀਆਂ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਇਸ ਤੋਂ ਇਲਾਵਾ ਉਹ ਜੱਗ ਜਿਓਂਦਿਆਂ ਦੇ ਮੇਲੇ ਟੂਰ ਟਰੈਕਿੰਗ ਕਲੱਬ ਦੇ ਵੀ ਸਲਾਹਕਾਰ ਸਨ। ਉਨਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਸੀ ਅਤੇ ਪੂਰਨ ਰੂਪ ਵਿੱਚ ਸਭਿਆਚਾਰ ਨੂੰ ਸਮਰਪਿਤ ਸਨ।
ਵਰਨਣਯੋਗ ਹੈ ਕਿ ਉਨਾਂ ਦਾ ਜੱਦੀ ਪਿੰਡ ਸੰਗਰੂਰ ਜ਼ਿਲ੍ਹੇ ਵਿੱਚ ਚੱਠੇ ਸੇਖਵਾਂ ਸੀ ਅਤੇ ਇਸ ਵੇਲੇ ਉਹ ਖਰੜ ਰਹਿ ਰਹੇ ਸਨ। ਉਹ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਦੌਰੇ ਤੋਂ ਵਾਪਿਸ ਵਰਤੇ ਸਨ। ਉਨਾਂ ਦੇ ਜਾਣ ਨਾਲ ਸਾਹਿਤ, ਸਭਿਆਚਾਰ, ਕਲਾ ਤੇ ਪੰਜਾਬੀ ਭਾਸ਼ਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ, ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਰਾਜ ਕੁਮਾਰ ਸਾਹੋਵਾਲੀਆ, ਭੁਪਿੰਦਰ ਝੱਜ, ਸੁਖਚੈਨ ਖਹਿਰਾ, ਦਵਿੰਦਰ ਜੁਗਨੀ, ਬਲਜਿੰਦਰ ਬੱਲੀ, ਜਸਪ੍ਰੀਤ ਰੰਧਾਵਾ, ਗੁਰਿੰਦਰ ਬੈਦਵਾਣ, ਜਗਤਾਰ ਸਿੰਘ, ਦੀਪਇੰਦਰ ਸੈਣੀ, ਭਗਵੰਤ ਸਿੰਘ ਬੇਦੀ, ਪਰਮਜੀਤ ਪੱਡਾ, ਬਲਜੀਤ ਫਿੱਡਿਆਂਵਾਲਾ, ਸੁਰਜੀਤ ਸੁਮਨ, ਗੁਰਮੀਤ ਸਿੰਗਲ, ਸੁਖਵਿੰਦਰ ਸੁੱਖਾ, ਕਮਲ ਸ਼ਰਮਾ, ਜਰਨੈਲ ਹੁਸ਼ਿਆਰਪੁਰੀ, ਕੁਲਵੰਤ ਸਿੰਘ, ਲਖਵੀਰ ਲੱਖੀ, ਦਲਜੀਤ ਸਿੰਘ, ਰੁਪਿੰਦਰ ਰੂਪੀ, ਨਰੇਸ਼ ਕੁਮਾਰ ਸ਼ਰਮਾ ਅਤੇ ਮਨਜੀਤ ਸਿੰਘ ਹਾਜ਼ਰ ਸਨ।

