ਚੰਡੀਗੜ੍ਹ 11 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਬਲਾਕ ਮਾਜਰੀ ਵਿਖੇ ਅਵਾਰਾ ਪਸ਼ੂਆਂ ਦੀ ਸੰਭਾਲ, ਪ੍ਰਵਾਸੀਆਂ ਦੀ ਵੈਰੀਵਿਕੇਸ਼ਨ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਪਿੰਡ ਬੂਥਗੜ੍ਹ ਤੋਂ ਬਲਾਕ ਮਾਜਰੀ ਤੱਕ ਆ ਰਹੇ ਪਿੰਡ ਬੂਥਗੜ੍ਹ ਦੇ ਨਿਕਾਸੀ ਦੇ ਗੰਦੇ ਪਾਣੀ ਦੇ ਪ੍ਰਬੰਧਨ ਅਤੇ ਮਿਸ਼ਨ ਦੀਆਂ ਨਵੀਆਂ ਨਿਯੁਕਤੀਆਂ ਅਤੇ ਪੁਰਾਣੇ ਕਾਰਡ ਰੱਦ ਕਰਕੇ ਨਵੇਂ ਸਿਰਿਓਂ ਬਣਾਉਣ ਆਦਿ ਮੁੱਦਿਆਂ ਸਬੰਧੀ ਭਰਵੀਂ ਮੀਟਿੰਗ ਕੀਤੀ ਗਈ। ਇਸ ਸਬੰਧੀ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਭਗਤ ਸਿੰਘ ਭਗਤਮਾਜਰਾ, ਰਵਿੰਦਰ ਸਿੰਘ ਹੁਸਿਆਰਪੁਰ, ਬਹਾਦਰ ਸਿੰਘ ਮੁੰਧੋਂ, ਗੁਰਸ਼ਰਨ ਸਿੰਘ ਨੱਗਲ, ਜਸਵੀਰ ਸਿੰਘ ਲਾਲਾ ਸਲੇਮਪੁਰ, ਅਵਤਾਰ ਸਿੰਘ ਸਲੇਮਪੁਰ, ਗੁਰਦੇਵ ਸਿੰਘ ਕੁਬਾਹੇੜੀ, ਹਰਿੰਦਰ ਸਿੰਘ ਕੁਬਾਹੇੜੀ, ਸੋਹਣ ਸਿੰਘ ਸੰਗਤਪੁਰਾ, ਰਾਮ ਸਿੰਘ ਅਭੀਪੁਰ ਤੇ ਤਲਵਿੰਦਰ ਸਿੰਘ ਦੁਸਾਰਨਾ ਆਦਿ ਆਗੂਆਂ ਨੇ ਉਕਤ ਮੁੱਦਿਆਂ ਤੇ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਮਿਸ਼ਨ ਵੱਲੋਂ ਬੇਸਹਾਰਾ ਅਵਾਰਾ ਪਸ਼ੂਆਂ ਦੇ ਮੁੱਦੇ ਤੇ ਕੁਰਾਲੀ – ਸਿਸਵਾਂ ਰੋਡ ਤੇ ਖੜ ਕੇ ਹੱਥਾਂ ‘ਚ ਬੈਨਰ ਫੜਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਸਬੰਧੀ ਸਬ ਡਵੀਜ਼ਨ ਖਰੜ 2 ਦੇ ਡੀਐਸਪੀ ਧਰਮਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਡੀਐਸਪੀ ਵੱਲੋਂ ਵੀ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਅਵਾਰਾ ਜਾਨਵਰਾਂ ਦੇ ਮਸਲੇ ਬਾਰੇ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾਵੇਗਾ। ਮਿਸ਼ਨ ਵੱਲੋਂ ਭਗਤ ਸਿੰਘ ਭਗਤ ਮਾਜਰਾ ਨੂੰ ਜਿਲਾ ਪ੍ਰਧਾਨ ਮੋਹਾਲੀ, ਜਸਵਿੰਦਰ ਸਿੰਘ ਸੇਠੀ ਦੁਸਾਰਨਾ ਨੂੰ ਸਟੇਟ ਸਪੋਰਟਸ ਵਿੰਗ ਦਾ ਪ੍ਰਧਾਨ ਅਤੇ ਸੋਹਣ ਸਿੰਘ ਸੰਗਤਪੁਰਾ ਨੂੰ ਸਰਕਲ ਮਾਜਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮਾਜਰੀ ਥਾਣਾ ਮੁੱਖੀ ਇੰਸਪੈਕਟਰ ਯੁਗੇਸ਼ ਕੁਮਾਰ, ਰਣਜੀਤ ਸਿੰਘ ਖੱਦਰੀ, ਬਲਵਿੰਦਰ ਸਿੰਘ ਰੰਗੂਆਣਾ, ਕੁਲਵੰਤ ਸਿੰਘ ਬੂਥਗੜ੍ਹ, ਰਾਜਿੰਦਰ ਸਿੰਘ ਮਾਜਰਾ, ਗੁਰਮੀਤ ਸਿੰਘ ਮੀਆਂਪੁਰ, ਦੀਪ ਮਾਜਰਾ, ਦਵਿੰਦਰ ਸਿੰਘ ਪੜੌਲ, ਰਵੀ ਪੜੌਲ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਸਾਬਕਾ ਸਰਪੰਚ ਸਤਨਾਮ ਸਿੰਘ ਮੁੱਲਾਂਪੁਰ, ਬਿੰਦਾ ਧਨਾਸ, ਲਾਲਾ ਨਗਲੀਆਂ, ਪ੍ਰਸ਼ੋਤਮ ਸਿੰਘ ਚੰਦਪੁਰ, ਦਰਸ਼ਨ ਸਿੰਘ ਕੰਸਾਲਾ, ਗੁਰਮੇਲ ਸਿੰਘ ਮੰਡ, ਸਰਬਜੀਤ ਸੰਗਤਪੁਰਾ, ਕੁਲਵੰਤ ਸਿੰਘ ਸੰਗਤਪੁਰ, ਰਿੰਕੂ ਮਾਣਕਪੁਰ, ਰੋਮੀ ਢਕੋਰਾਂ, ਬਲਜਿੰਦਰ ਸਿੰਘ ਬਜੀਦਪੁਰ, ਰਿੰਕੂ ਧਨਾਸ ਆਦਿ ਵੀ ਹਾਜ਼ਰ ਸਨ।

