ਚੰਡੀਗੜ੍ਹ 15 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਰੀਅਲ ਅਸਟੇਟ ਦੇ ਕੰਮ ਨਾਲ ਜੁੜੇ ਭਾਜਪਾ ਦੇ ਸੀਨੀਅਰ ਆਗੂ ਜੈਮਲ ਸਿੰਘ ਮਾਜਰੀ ਵੱਲੋਂ ਬਲਾਕ ਮਾਜਰੀ ਵਿਖੇ ਦਯਾ ਰੀਅਲ ਅਸਟੇਟ ਦੇ ਵੱਡੇ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਜੈਮਲ ਮਾਜਰੀ ਨੇ ਕਿਹਾ ਕਿ ਜ਼ਮੀਨ ਸਾਡੀ ਜ਼ਿੰਦਗੀ ਨਾਲ ਜੁੜਿਆ ਅਹਿਮ ਪੱਖ ਹੈ, ਕਿਉਂਕਿ ਸੁਪਨੇ ਦਾ ਘਰ ਬਣਾਉਣ ਲਈ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਯਾਰਾਂ-ਮਿੱਤਰਾਂ ਨਾਲ ਮਿਲ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਯਤਨ ਅਤੇ ਭਰਪੂਰ ਕੋਸ਼ਿਸ਼ ਕਰ ਰਹੇ ਹਾਂ। ਇਸ ਮੌਕੇ ਦਫਤਰ ਦੇ ਉਦਘਾਟਨ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਮੁੱਖ ਆਗੂਆਂ ਅਤੇ ਪ੍ਰਾਪਰਟੀ ਨਾਲ ਜੁੜੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਰਵਿੰਦਰ ਸਿੰਘ ਖੇੜਾ, ਬਾਬਾ ਹਰਦੀਪ ਸਿੰਘ ਖਿਜ਼ਰਾਬਾਦ, ਬਬਲੂ ਤਲਵਾਰ, ਰਾਣਾ ਕੁਸਲਪਾਲ, ਸਰਪੰਚ ਸੰਤੋਖ ਸਿੰਘ ਲਵਾਣਗੜ੍ਹ, ਬਲਕਾਰ ਸਿੰਘ ਮਾਵੀ, ਪ੍ਰੀਤ ਮਾਂਗਟ ਅਭੀਪੁਰ, ਗੁਰਮੀਤ ਸਿੰਘ ਸ਼ਾਂਟੂ ਮਾਣਕਪੁਰ, ਬਲਦੇਵ ਸਿੰਘ ਖਿਜ਼ਰਾਬਾਦ, ਸਰਬਜੀਤ ਸਿੰਘ ਕਾਦੀ ਮਾਜਰਾ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਟੀਟੂ ਰਾਣਾ ਫਤਿਹਪੁਰ, ਗੁਰਪ੍ਰੀਤ ਸਿੰਘ ਕਾਦੀ ਮਾਜਰਾ, ਦਲਵਿੰਦਰ ਸਿੰਘ ਬੈਨੀਪਾਲ, ਜਗਤਾਰ ਸਿੰਘ ਹੁਸ਼ਿਆਰਪੁਰ, ਦਿਲਵਰ ਖੈਰਪੁਰ, ਸਾਬਕਾ ਸਰਪੰਚ ਪਵਨ ਕੁਮਾਰ, ਸਾਬਕਾ ਸਰਪੰਚ ਜਗਦੀਪ ਸਿੰਘ, ਠੇਕੇਦਾਰ ਸ਼ਤੀਸ਼ ਕੁਮਾਰ, ਰਾਣਾ ਛੱਜੂ ਸਿੰਘ, ਪ੍ਰਤਾਪ ਸਿੰਘ ਮਾਜਰੀ, ਮਾਮਦੀਨ ਖ਼ਿਜ਼ਰਾਬਾਦ, ਤਰੁਣ ਬਾਂਸਲ, ਡਾ. ਜਗਵਿੰਦਰ ਸਿੰਘ ਕੁੱਬਾਹੇੜੀ, ਤਰਲੋਕ ਸਿੰਘ, ਰਾਣਾ ਗਗਨਦੀਪ, ਰਾਣਾ ਅਮਨਦੀਪ, ਗੁਰਮੇਲ ਸਿੰਘ ਮੰਡ ਸਮੇਤ ਹੋਰ ਪ੍ਰਾਪਰਟੀ ਵਾਪਾਰੀਆ ਨੇ ਹਾਜ਼ਰੀ ਭਰੀ।

