ਐਸ. ਡੀ. ਐਮ ਖਰੜ ਨੇ ਕੀਤੀ ਤਹਿਸੀਲ ਦਫ਼ਤਰਾਂ ਦੀ ਚੈਕਿੰਗ
ਚੰਡੀਗੜ੍ਹ 24 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਸਰਕਾਰ ਦੀ ਭਰਿਸ਼ਟਾਚਾਰ ਵਿਰੁੱਧ ਜ਼ੀਰੋ ਟੌਲਰੈਂਸ ਪਾਲਿਸੀ ਨੂੰ ਮੁੱਖ ਰੱਖਦੇ ਹੋਏ ਗੁਰਵਿੰਦਰ ਸਿੰਘ ਪੀਸੀਐਸ ਉਪ ਮੰਡਲ ਮਜਿਸਟਰੇਟ ਖਰੜ ਵੱਲੋਂ ਅੱਜ ਸਬ ਰਜਿਸਟਰਾਰ ਖਰੜ ਅਤੇ ਜੁਆਇੰਟ ਸਬ ਰਜਿਸਟਰਾਰ ਮਾਜਰੀ ਦੇ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਰਜਿਸਟਰੀਆਂ ਸਬੰਧੀ ਰਿਕਾਰਡ ਵੀ ਵੇਖਿਆ ਗਿਆ।…