ਪ੍ਰਿੰ. ਗੋਸਲ ਵਲੋਂ ਨਵੀਂ ਪੁਸਤਕ ‘‘ਵਾਹ ! ਧਰਤ ਅਨੰਦਪੁਰੀ ਦੀ’’ ਚੇਅਰਮੈਨ ਚੰਡੀਗੜ੍ਹ ਸਾਹਿਤ ਅਕਾਦਮੀ ਸ੍ਰ. ਮਨਮੋਹਨ ਸਿੰਘ ਨੂੰ ਭੇਟ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਨਵੰਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਦਫ਼ਤਰ ਸੈਕਟਰ-38 ਚੰਡੀਗੜ੍ਹ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਸ੍ਰ. ਮਨਮੋਹਨ ਸਿੰਘ, ਚੇਅਰਮੈਨ ਚੰਡੀਗੜ੍ਹ ਸਾਹਿਤ ਅਕਾਦਮੀ ਨਾਲ ਮੁਲਾਕਾਤ ਕੀਤੀ ਗਈ ਅਤੇ ਸਨਮਾਨ ਵਜੋਂ ਉਨ੍ਹਾਂ ਨੂੰ ਆਪਣੀ ਨਵੀਂ ਧਾਰਮਿਕ ਪੁਸਤਕ ‘‘ਵਾਹ ! ਧਰਤ ਅਨੰਦਪੁਰੀ ਦੀ’’ ਭੇਟ ਕੀਤੀ।…