www.sursaanjh.com > ਸਿੱਖਿਆ > ਪੰਜਾਬ ਮੰਡੀ ਬੋਰਡ ਦੇ ਸੇਵਾ-ਮੁਕਤ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਮਾਨ ਨੂੰ ਸਦਮਾ, ਪਿਤਾ ਹਰਨੇਕ ਸਿੰਘ ਮਾਨ ਦਾ ਦਿਹਾਂਤ

ਪੰਜਾਬ ਮੰਡੀ ਬੋਰਡ ਦੇ ਸੇਵਾ-ਮੁਕਤ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਮਾਨ ਨੂੰ ਸਦਮਾ, ਪਿਤਾ ਹਰਨੇਕ ਸਿੰਘ ਮਾਨ ਦਾ ਦਿਹਾਂਤ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਦਸੰਬਰ:

ਪੰਜਾਬ ਮੰਡੀ ਬੋਰਡ ਦੇ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਸ੍ਰ. ਜਸਵਿੰਦਰ ਸਿੰਘ ਮਾਨ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸ੍ਰ. ਹਰਨੇਕ ਸਿੰਘ ਮਾਨ (ਬੋਹਾ) ਦਾ ਦਿਹਾਂਤ ਹੋ ਗਿਆ। ਸ੍ਰ. ਹਰਨੇਕ ਸਿੰਘ ਮਾਨ, ਭਾਸ਼ਾ ਵਿਭਾਗ ਮੋਹਾਲ਼ੀ ਦੇ ਸੇਵਾ-ਮੁਕਤ ਅਧਿਕਾਰੀ ਡਾ. ਦਵਿੰਦਰ ਸਿੰਘ ਬੋਹਾ ਦੇ ਤਾਇਆ ਜੀ ਸਨ। ਵੀਰਵਾਰ ਦੇ ਦਿਨ ਮੋਹਾਲ਼ੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿੱਚ ਬਾਅਦ ਦੁਪਹਿਰ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਮੁੱਖ ਅਗਨੀ ਉਨ੍ਹਾਂ ਦੇ ਪੁੱਤਰ ਜਸਵਿੰਦਰ ਸਿੰਘ ਮਾਨ ਅਤੇ ਪੋਤਰੇ ਡਿਪਟੀ ਸੁਪਰਡੰਟ ਆਫ ਪੁਲਿਸ ਸ੍ਰ. ਜਸ਼ਨਪ੍ਰੀਤ ਸਿੰਘ ਮਾਨ ਨੇ ਦਿਖਾਈ। ਇੱਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਜਸਵਿੰਦਰ ਸਿੰਘ ਮਾਨ ਆਪਣੇ ਕਾਲਜ ਅਤੇ ਯੂਨੀਵਰਸਿਟੀ ਦੇ ਮਿੱਤਰਾਂ, ਜੋ ਪੁਲਿਸ ਦੇ ਉੱਚ ਅਹੁਦਿਆਂ ਤੋਂ ਸੇਵਾ-ਮੁਕਤ ਹੋਏ ਹਨ, ਨਾਲ਼ ਮਿਲ਼ ਅਰਬਾਈਡ ਵਰਲਡ ਚੈਨਲ ਰਾਹੀਂ ਦਰਸ਼ਕਾਂ ਦੇ ਰੂ-ਬਰੂ ਹੁੰਦੇ ਹਨ, ਜਿਸ ਨੂੰ ਪੰਜਾਬੀਆਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਭਰਵਾਂ ਹੁੰਗਾਰਾ ਦਿੱਤਾ ਹੈ।

ਜਸਟਿਸ ਕੁਲਦੀਪ ਸਿੰਘ ਸਾਬਕਾ ਜੱਜ ਹਾੲਕੋਰਟ, ਆਰ.ਐਲ. ਮਹਿਮੀ ਸਾਬਕਾ ਸੈਸ਼ਨ ਜੱਜ, ਸ੍ਰ. ਸੁਰਜੀਤ ਸਿੰਘ ਰਿਟਾ. ਡੀ.ਆਈ.ਜੀ. ਵਿਜੀਲੈਂਸ ਪੰਜਾਬ, ਸੁਖਦੇਵ ਸਿੰਘ ਵਿਰਕ, ਐਸ.ਪੀ. ਰਿਟਾ.(ਅਰਬਾਈਡ ਵਰਲਡ), ਬਲਬੀਰ ਸਿੰਘ ਜੋਗਾ ਚੀਫ਼ ਇੰਜੀਨੀਅਰ, ਬਲਬੀਰ ਸਿੰਘ ਸਿੱਧੂ ਸਾਬਕਾ ਮੰਤਰੀ ਪੰਜਾਬ, ਇੰਦਰਜੀਤ ਕੌਸ਼ਿਕ ਰਜਿਸਟਰਾਰ ਲੋਕਪਾਲ, ਇੰਦਰਜੀਤ ਸਿੰਘ ਸਰਾਂ, ਸਾਬਕਾ ਡਾਇਰੈਕਟਰ ਡੇਅਰੀ ਵਿਕਾਸ ਪੰਜਾਬ, ਡਾ. ਦਵਿੰਦਰ ਬੋਹਾ ਰਿਟਾ. ਜ਼ਿਲ੍ਹਾ ਭਾਸ਼ਾ ਅਫਸਰ ਮੋਹਾਲ਼ੀ, ਗੁਰ ਫਤਿਹ ਸਿੰਘ ਸੰਧੂ, ਨਵਜੀਤ ਸਿੰਘ ਸੰਧੂ, ਸੁਖਦਵ ਸਿੰਘ ਗਿੱਲ ਐਕਸੀਅਨ ਰਿਟਾ., ਡਾ. ਗੁਰਮੀਤ ਕੌਰ ਮਨੋਵਿਗਿਆਨੀ ਤੋਂ ਇਲਾਵਾ ਪੰਜਾਬ ਮੰਡੀਬੋਰਡ ਦੀ ਰਿਟਾਇਰਡ ਐਸੋਸੀਏਸ਼ਨ ਵੱਲੋਂ ਸੇਵਾਮੁਕਤ ਰਵਿੰਦਰ ਸਿੰਘ ਗਿੱਲ ਮੁੱਖ ਇੰਜੀਨੀਅਰ, ਸ੍ਰ. ਦਲੀਪ ਸਿੰਘ ਸਿੱਧੂ ਸੁਪਰਡੰਟ, ਸ੍ਰ. ਸਵਰਨ ਸਿੰਘ ਸਰਕਲ ਐਚ.ਡੀ.ਐਸ., ਮਨਜੀਤ ਸਿੰਘ ਐਸ.ਡੀ.ਓ.,ਯੂ.ਡੀ.ਐਸ. ਘੁੰਮਣ ਸੀ.ਜੀ.ਐਸ., ਜੀ.ਪੀ.ਐਸ. ਰੰਧਾਵਾ ਜੀ.ਐਮ. ਅਤੇ ਇੰਦਰਜੀਤ ਪ੍ਰੇਮੀ ਡਾਇਰੈਕਟਰ ਕੈਮਰਾਮੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਇਸ ਮੌਕੇ ਹਾਜ਼ਰ ਸਨ, ਜਿਨ੍ਹਾਂ ਮਾਨ ਪਰਿਵਾਰ ਨਾਲ਼ ਸੰਵੇਦਨਾ ਪ੍ਰਗਟ ਕਰਕੇ ਸ੍ਰ. ਹਰਨੇਕ ਸਿੰਘ ਮਾਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

‘‘ਸੁਭਾਵਿਕ ਹੈ ਗੁਆਚੇ ਸੂਰਜ ਦੀ ਯਾਦ ਆ ਜਾਣੀ/ ਜਦੋਂ ਆਲ਼ੇ-ਦੁਆਲ਼ੇ ਧੁੰਦ ਹੈ ਫੈਲਦੀ ਜਾਣੀ/ ਤੇਰੇ ਤੁਰ ਜਾਣ  ਮਗਰੋਂ, ਉੱਝ ਤਾਂ ਸਭ ਆਮ ਵਰਗਾ ਹੈ/ ਬੱਸ ਏਥੇ ਹੁਣ ਦੇਖੀ ਨਹੀਂ, ਵੀਰਾਨਗੀ ਜਾਣੀ।’’

Leave a Reply

Your email address will not be published. Required fields are marked *