ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਜਨਵਰੀ:
ਉੱਘੇ ਗਾਇਕ ਅਮਰ ਵਿਰਦੀ ਦਾ ਧਾਰਮਿਕ ਗੀਤ ‘ਹਰਿ ਨਾਮ ਦਾ ਸਿਮਰਨ’ ਅਮਰ ਆਵਾਜ਼ ਯੂਟਿਊਬ ਚੈਨਲ ਯੂਟਿਊਬ ‘ਤੇ ਅੱਜ ਰਲੀਜ਼ ਕੀਤਾ ਗਿਆ। ਇਸ ਗੀਤ ਦੇ ਪ੍ਰੋਡਿਊਸਰ, ਗਾਇਕ ਤੇ ਗੀਤਕਾਰ ਅਮਰ ਵਿਰਦੀ, ਸੰਗੀਤ, ਰਿਕਾਰਡਿੰਗ, ਮਿਕਸਿੰਗ ਤੇ ਮਾਸਟਰਿੰਗ ਨਿਖਿਲ ਮੋਹਨ, ਕੋ-ਸਿੰਗਰ ਨਿਰਮਲ ਮੋਹਨ ਤੇ ਦੀਆ ਮੋਹਨ, ਜਦਕਿ ਵੀਡੀਓ ਨਿਰਮਲ ਮੋਹਨ ਦੀ ਹੈ। ਉੱਘੇ ਲੇਖਕ ਰਾਜ ਕੁਮਾਰ ਸਾਹੋਵਾਲ਼ੀਆ ਨੇ ਕਿਹਾ ਕਿਹਾ ਕਿ ਅਮਰ ਵਿਰਦੀ ਬੁਲੰਦ ਆਵਾਜ਼ ਦੇ ਮਾਲਕ ਚਰਚਿਤ ਗਾਇਕ ਹਨ, ਜਿਨ੍ਹਾਂ ਦੇ ਅਨੇਕਾਂ ਗੀਤਾਂ ਨੂੰ ਪਹਿਲਾਂ ਹੀ ਸਰੋਤਿਆਂ ਵੱਲੋਂ ਪਿਆਰ ਦਿੱਤਾ ਗਿਆ ਹੈ। ਉਨ੍ਹਾਂ ਇਸ ਗੀਤ ਨੂੰ ਵੱਧ ਤੋਂ ਵੱਧ ਸਰੋਤਿਆਂ ਨੂੰ ਸੁਣਨ/ ਮਾਣਨ ਲਈ ਕਿਹਾ ਗਿਆ ਹੈ:-


ਮਨੁੱਖਾ ਜਨਮ ਅਮੋਲਕ ਹੀਰਾ ਵਡਭਾਗੀਂ ਕੋਈ ਪਾਵੇ।
ਹਰਿ ਦਾ ਨਾਮ ਧਿਆ ਲੈ ਬੰਦਿਆ, ਐਵੇਂ ਨਾ ਲੰਘ ਜਾਵੇ।
ਹਰਿ ਹਰਿ ਦਾ ਸਿਮਰਨ ਕਰ ਬੰਦਿਆ।
ਹਰਿ ਨਾਮ ਦਾ ਸਿਮਰਨ ਕਰ ਬੰਦਿਆ।
ਪੀ ਲੈ ਅੰਮ੍ਰਿਤ ਪਿਆਲਾ ਭਰ ਬੰਦਿਆ।
ਪੀ ਲੈ ਨਾਮ ਪਿਆਲਾ ਭਰ ਬੰਦਿਆ।
ਹਰਿ ਨਾਮ ਦਾ ਸਿਮਰਨ ਕਰ ਬੰਦਿਆ।
ਜਿਸ ਨੇ ਹਰਿ ਦਾ ਨਾਮ ਧਿਆਇਆ,
ਉਸ ਨੇ ਰਾਹ ਮੁਕਤੀ ਦਾ ਪਾਇਆ।
ਲੱਖਾਂ ਭਵਸਾਗਰ ਗਏ ਤਰ ਬੰਦਿਆ,
ਹਰਿ ਨਾਮ ਦਾ ਸਿਮਰਨ ਕਰ ਬੰਦਿਆ।
ਰੂਹ ਅਪਣੀ ਰੱਬੀ ਰੰਗ ਚ ਰੰਗ ਲੈ,
ਸਭਦਾ ਭਲਾ ਸੱਚੇ ਰੱਬ ਤੋਂ ਮੰਗ ਲੈ।
ਸੀਸ ਨਿੱਤ ਹੀ ਝੁਕਾ ਉਹਦੇ ਦਰ ਬੰਦਿਆ,
ਹਰਿ ਨਾਮ ਦਾ ਸਿਮਰਨ ਕਰ ਬੰਦਿਆ।
ਜੇ ਬੰਦਾ ਚੰਗੇ ਕਰਮ ਕਮਾਵੇ,
ਮਾੜਿਆਂ ਕੰਮਾਂ ਤੋਂ ਉਹ ਬਚ ਜਾਵੇ।
ਮੁੱਕੇ ਗੇੜ ਚੁਰਾਸੀ ਵਾਲ਼ਾ ਡਰ ਬੰਦਿਆ,
ਹਰਿ ਨਾਮ ਦਾ ਸਿਮਰਨ ਕਰ ਬੰਦਿਆ।
ਅਮਰ ਨਿਮਾਣਾ ਰੱਬੀ ਰਜ਼ਾ ਵਿੱਚ ਰਹਿੰਦਾ ਏ,
ਹਰ ਵੇਲੇ ਮੁੱਖ ਤੋਂ ਉਹ ਹਰਿ ਹਰਿ ਕਹਿੰਦਾ ਏ।
ਘਾਟ ਮੇਹਰਾਂ ਦੀ ਨਹੀਂ ਰੱਬ ਦੇ ਘਰ ਬੰਦਿਆ,
ਹਰਿ ਨਾਮ ਦਾ ਸਿਮਰਨ ਕਰ ਬੰਦਿਆ।
ਹਰਿ ਹਰਿ ਦਾ ਸਿਮਰਨ ਕਰ ਬੰਦਿਆ,
ਹਰਿ ਨਾਮ ਦਾ ਸਿਮਰਨ ਕਰ ਬੰਦਿਆ।
ਪੀ ਲੈ ਅੰਮ੍ਰਿਤ ਪਿਆਲਾ ਭਰ ਬੰਦਿਆ,
ਹਰਿ ਨਾਮ ਦਾ ਸਿਮਰਨ ਕਰ ਬੰਦਿਆ।

