Breaking
www.sursaanjh.com > ਅੰਤਰਰਾਸ਼ਟਰੀ > ‘ਵੌਇਸ ਆਫ ਯੂਨਿਟੀ’ ਸੰਸਥਾ ਦੁਆਰਾ ਇੱਕ ਜੀਵੰਤ ਸੰਗੀਤਕ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

‘ਵੌਇਸ ਆਫ ਯੂਨਿਟੀ’ ਸੰਸਥਾ ਦੁਆਰਾ ਇੱਕ ਜੀਵੰਤ ਸੰਗੀਤਕ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਾਰਚ:
ਪੰਜਾਬ ਕਲਾ ਭਵਨ ਸੈਕਟਰ 16 ਵਿੱਚ ‘ਵੌਇਸ ਆਫ ਯੂਨਿਟੀ’ ਸੰਸਥਾ ਦੁਆਰਾ ਇੱਕ ਜੀਵੰਤ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਤਕਰੀਬਨ 50 ਗਾਇਕਾਂ ਨੇ ਹਿੱਸਾ ਲਿਆ। ਇਸ ਜੀਵੰਤ ਇਵੈਂਟ ਵਿੱਚ ਵੱਖ ਵੱਖ ਸਾਜ਼ਾਂ ਵਾਲਿਆਂ ਨੇ ਲਾਈਵ ਸੰਗੀਤ ਦਿੱਤਾ; ਜਿਵੇਂ ਗਿਟਾਰ, ਕੀਅ ਬੋਰਡ, ਤਬਲਾ, ਢੋਲਕ, ਸੈਕਸੋਫੋਨ ਆਦਿ ਜਿਨ੍ਹਾਂ ਦੇ ਨਾਲ ਅਲੱਗ ਅਲੱਗ ਗਾਇਕਾਂ ਨੇ ਬੜੀ ਮਸਤੀ ਵਿਚ ਫਿਲਮੀ ਗਾਣੇ ਸੁਣਾਏ। ਕੁਝ ਗਾਣੇ ਸੋਲੋ ਸਨ ਤੇ ਕੁਝ ਡਿਊਟ ਵੀ ਸਨ। ਮੈਡਮ ਜਯਾ ਗੋਇਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਇਹ ਪ੍ਰੋਗਰਾਮ ਸ਼ਹਿਰ ਨਿਵਾਸੀਆਂ ਨੇ ਬੇਹੱਦ ਪਸੰਦ ਕੀਤਾ। ਇਸਦੇ ਮਿਊਜ਼ਿਕ ਅਰੇਂਜਰ ਸਨ ਅਰੁਣ ਕਾਂਤ। ਮੈਡਮ ਗੁਲਸ਼ਨ ਸੋਨੀ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਵਿੱਚ ਮਲਿਕਾ-ਏ-ਤਰੰਨੁਮ ਦੇ ਨਾਂ ਨਾਲ ਜਾਣਿਆ ਜਾਂਦਾ ਵੀ ਹੈ, ਉਹ ਇਸ ਆਯੋਜਨ ਦਾ ਖਾਸ ਹਿੱਸਾ ਸਨ। ਉਹਨਾਂ ਨੇ ਜਾਇਓ ਨਾਰਾ ਗੀਤ ਗਾਇਆ।
ਜ਼ਿਕਰਯੋਗ ਹੈ ਕਿ ਮੈਡਮ ਸਵਿਤਾ ਭੱਟੀ ਸਪੈਸ਼ਲ ਗੈਸਟ ਬੁਲਾਏ ਗਏ ਸਨ। ਤਕਰੀਬਨ ਸਾਰੇ ਹੀ ਗਾਣੇ ਹਿੰਦੀ ਫਿਲਮਾਂ ਵਿੱਚੋਂ ਸਨ ਪਰ ਇੱਕ ਦੁਗਾਣਾ ਜੋ ਪੰਜਾਬੀ ਸੀ, ਪੁਰਾਣੀ ਭੰਗੜਾ ਫਿਲਮ ਵਿੱਚੋਂ ਲਿਆ ਗਿਆ ਸੀ। ਇਹ ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਨੇ ਗਾਇਆ ਹੋਇਆ ਹੈ। ਅੱਜ  ਇਹ ਗਾਣਾ, ਡਾਕਟਰ ਮਨਜੀਤ ਸਿੰਘ ਬੱਲ ਅਤੇ ਮੈਡਮ ਆਰਤੀ ਬੇਦੀ ਨੇ ਬੇਹੱਦ ਮਸਤ ਅੰਦਾਜ਼ ਵਿੱਚ ਪੇਸ਼ ਕੀਤਾ। ਹਿੰਦੀ ਗਾਣਿਆਂ ਦੇ ਦਰਮਿਆਨ ਇਕਲੌਤੇ ਪੰਜਾਬੀ ਗਾਣੇ ਦੀ ਪੇਸ਼ਕਾਰੀ ਨੇ ਸਰੋਤਿਆਂ ਵਿੱਚ ਬੜਾ ਉਤਸ਼ਾਹ ਭਰ ਦਿਤਾ ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਖੋਜਣ ਲੱਗਾ। ਇਸ ਗਾਣੇ ਦੇ ਦਰਮਿਆਨ ਵੀ ਤੇ ਗਾਣੇ ਦੇ ਬਾਅਦ ਵੀ ਸਾਰੇ ਸਰੋਤਿਆਂ ਨੇ ਪ੍ਰੋਗਰਾਮ ਨੂੰ ਬਹੁਤ ਮਾਣ ਖਾਸ ਕਰਕੇ ਇਸ ਪੰਜਾਬੀ ਗਾਣੇ ਨੂੰ ਮਿਲ਼ਿਆ। ਵਧੇਰੇ ਸਰੋਤਿਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਆਯੋਜਨ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਪੰਜਾਬੀ ਗਾਣੇ ਵੀ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਚੰਡੀਗੜ੍ਹ ਟਰਾਈਸਿਟੀ (ਪੰਚਕੂਲਾ, ਜ਼ੀਰਕਪੁਰ, ਚੰਡੀਗੜ੍ਹ, ਮੋਹਾਲੀ, ਖਰੜ ਆਦਿ ਆਉਂਦੇ ਹਨ) ਵਿੱਚ ਜ਼ਿਆਦਾ ਲੋਕ ਪੰਜਾਬੀ ਹਨ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ। ਇਸ ਕਰਕੇ ਇਹਦੇ ਵਿੱਚ ਪੰਜਾਬੀ ਫਿਲਮੀ ਗਾਣਿਆਂ ਦੀ ਸ਼ਮੂਲੀਅਤ ਵੀ ਹੋਣੀ ਚਾਹੀਦੀ ਹੈ। ਸਰੋਤਿਆਂ ਵੱਲੋਂ ਮੈਡਮ ਜਯਾ ਗੋਇਲ ਤੇ ਉਹਨਾਂ ਦੀ ਪੂਰੀ ਟੀਮ ਨੂੰ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਮੁਬਾਰਕ ਦਿੱਤੀ ਤੇ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *