www.sursaanjh.com > ਅੰਤਰਰਾਸ਼ਟਰੀ > 22 ਫਰਵਰੀ, 2025 ਨੂੰ ‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਹੋਏਗਾ ਜਗਤ ਪੰਜਾਬੀ ਸਭਾ ਦਾ ‘ਸਨਮਾਨ ਸਮਾਗਮ’ ਹੋਏਗਾ : ਅਜੈਬ ਸਿੰਘ ਚੱਠਾ

22 ਫਰਵਰੀ, 2025 ਨੂੰ ‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਹੋਏਗਾ ਜਗਤ ਪੰਜਾਬੀ ਸਭਾ ਦਾ ‘ਸਨਮਾਨ ਸਮਾਗਮ’ ਹੋਏਗਾ : ਅਜੈਬ ਸਿੰਘ ਚੱਠਾ

ਸਨਮਾਨਿਤ ਹੋਣਗੇ ਲੇਖਕ, ਫਿਲਮਸਾਜ ਅਤੇ ਪੰਜਾਬੀ ਨਾਇਕ 
22 ਫਰਵਰੀ, 2025 ਨੂੰ ‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਹੋਏਗਾ ਜਗਤ ਪੰਜਾਬੀ ਸਭਾ ਦਾ ‘ਸਨਮਾਨ ਸਮਾਗਮ’ ਹੋਏਗਾ : ਅਜੈਬ ਸਿੰਘ ਚੱਠਾ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ:
ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ ਸ਼ਨੀਵਾਰ, 22 ਫਰਵਰੀ 2025  ਨੂੰ ‘ਵਿਰਾਸਤ -ਏ -ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਅੰਤਰਰਾਸ਼ਟਰੀ ਸਨਮਾਨ ਸਮਾਗਮ ਕਰਾਇਆ ਜਾਵੇਗਾ। ਇਸ ਸਮਾਗਮ ‘ਚ ਮਸ਼ਹੂਰ ਪੰਜਾਬੀ ਲੇਖਕਾਂ, ਪੰਜਾਬੀ ਨਾਇਕਾਂ ਤੇ ਫਿਲਮਸਾਜਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕੈਨੇਡਾ ਤੋਂ ਇਹ ਸੂਚਨਾ ਅਜੈਬ ਸਿੰਘ ਚੱਠਾ ਚੇਅਰਮੈਨ, ਜੇਪੀਐਸ ਨੇ ਦਿਤੀ।
ਸ੍ਰੀ ਚੱਠਾ ਨੇ ਦੱਸਿਆ ਕਿ ਸਭਾ ਦੁਆਰਾ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਸਮੇਤ ਨੈਤਿਕਤਾ ਦੇ ਪਸਾਰੇ ਹਿੱਤ ਭਾਰਤ ਵਿੱਚ ਲਘੂ ਫਿਲਮਾਂ ਦੇ ਮੁਕਾਬਲੇ, ਅਧਿਆਪਕ ਸਿਖਲਾਈ ਕਾਰਜਸ਼ਾਲਾ ਅਤੇ ਸੈਮੀਨਾਰਾਂ ਦੀ ਲੜੀ ਜਾਰੀ ਹੈ, ਜਿਸ ਤਹਿਤ ਸਨਮਾਨ ਸਮਾਗਮ ਵਾਲੇ ਦਿਨ 22 ਫਰਵਰੀ, 2025 ਨੂੰ ਪੰਜਾਬੀ ਲਘੂ ਫਿਲਮ ਮੁਕਾਬਲਿਆਂ ਦੇ ਕਰਮਸ਼ੀਲ ਤੇ ਜਹੀਨ ਫਿਲਮਸਾਜ਼ਾਂ, ਸੈਮੀਨਾਰ ਅਤੇ ਅਧਿਆਪਕ ਕਾਰਜਸ਼ਾਲਾ ਨਾਲ ਸੰਬੰਧਿਤ ਚੋਣਵੇਂ ਸਾਹਿਤਕਾਰਾਂ ਅਤੇ ਨਾਮਵਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਜਗਤ ਪੰਜਾਬੀ ਸਭਾ ਨੇ ਪੰਜਾਬੀ ਲਘੂ ਫਿਲਮ ਮੁਕਾਬਲੇ ਦੀਆਂ ਤਿੰਨ ਚੋਣਵੀਆਂ ਫਿਲਮਾਂ ਨੂੰ 25000 ਰੁਪਏ, 15,000 ਰੁਪਏ ਅਤੇ 10,000 ਰੁਪਏ ਦੇ ਨਗਦ ਇਨਾਮ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ।
ਸ਼੍ਰੀ ਚੱਠਾ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਧਾਰਮਿਕ, ਰਾਜਨੀਤਿਕ ਅਤੇ ਸਾਹਿਤਕ ਹਸਤੀਆਂ ਸ਼ਾਮਿਲ ਹੋ ਰਹੀਆਂ ਹਨ। ਸਮਾਰੋਹ ਵਿੱਚ ਸੱਭਿਆਚਾਰਕ ਗੀਤ-ਸੰਗੀਤ ਦੀ ਮਹਿਫਿਲ ਦੇ ਨਾਲ  ਨਵੀਆਂ ਕਿਤਾਬਾਂ ਵੀ ਲੋਕ ਅਰਪਿਤ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *