Skip to content
07.02.2026
  • अभिव्यक्ति साहित्यिक संस्था चंडीगढ़ की फरवरी माह की गोष्ठी हुई – विजय कपूर
  • ਡਾ. ਮਨਜੀਤ ਸਿੰਘ ਮਝੈਲ ਜੀ ਦੀ ਪੁਸਤਕ ‘ਸਿੱਪੀਆਂ ਦੇ ਮੋਤੀ’ ਹੋਈ ਲੋਕ ਅਰਪਣ
  • गतका खिलाड़ियों की ऐतिहासिक जीत पर डीएसजीएमसी द्वारा सम्मान समारोह : हरमीत सिंह कालका
  • ਗਤਕਾ ਖਿਡਾਰੀਆਂ ਦੀ ਇਤਿਹਾਸਕ ਜਿੱਤ ’ਤੇ ਡੀਐੱਸਜੀਐੱਮਸੀ ਵੱਲੋਂ ਸਨਮਾਨ ਸਮਾਰੋਹ:ਹਰਮੀਤ ਸਿੰਘ ਕਾਲਕਾ

www.sursaanjh.com

Punjabi News Portal

Newsletter
Random News
  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ
  • ਵਿਰਾਸਤ
Breaking
  • अभिव्यक्ति साहित्यिक संस्था चंडीगढ़ की फरवरी माह की गोष्ठी हुई – विजय कपूर

    07.02.202607.02.2026
  • ਡਾ. ਮਨਜੀਤ ਸਿੰਘ ਮਝੈਲ ਜੀ ਦੀ ਪੁਸਤਕ ‘ਸਿੱਪੀਆਂ ਦੇ ਮੋਤੀ’ ਹੋਈ ਲੋਕ ਅਰਪਣ

    07.02.202607.02.2026
  • गतका खिलाड़ियों की ऐतिहासिक जीत पर डीएसजीएमसी द्वारा सम्मान समारोह : हरमीत सिंह कालका

    07.02.2026
  • ਗਤਕਾ ਖਿਡਾਰੀਆਂ ਦੀ ਇਤਿਹਾਸਕ ਜਿੱਤ ’ਤੇ ਡੀਐੱਸਜੀਐੱਮਸੀ ਵੱਲੋਂ ਸਨਮਾਨ ਸਮਾਰੋਹ:ਹਰਮੀਤ ਸਿੰਘ ਕਾਲਕਾ

    07.02.202607.02.2026
  • ਮੋਹਾਲੀ ਵਿੱਖੇ ਬਣਨ ਵਾਲੇ ਚੌਂਕਾਂ ਲਈ ਰਾਹ ਪੱਧਰਾ, ਕੋਰਟ ਵੱਲੋਂ ਲਗਾਈ ਰੋਕ ਹਟੀ

    07.02.202607.02.2026
  • ਜਗਤਪੁਰਾ ਖੇਤਰ ਚ ਬਿਜਲੀ ਸੁਧਾਰਾਂ ਤੇ 50 ਲੱਖ ਰੁਪਏ ਖਰਚੇ ਜਾ ਰਹੇ ਹਨ – ਐਮ ਐਲ ਏ ਕੁਲਵੰਤ ਸਿੰਘ

    05.02.202605.02.2026
www.sursaanjh.com > ਸਾਹਿਤ > ਐਮਰਜੰਸੀਃ ਕਾਲ਼ੇ ਦਿਨਾਂ ਦੇ ਕੁਲਹਿਣੇ ਨਕਸ਼/ ਗੁਰਭਜਨ ਗਿੱਲ
  • ਸਾਹਿਤ
  • ਚੰਡੀਗੜ੍ਹ/ਹਰਿਆਣਾ
  • ਪੰਜਾਬ

ਐਮਰਜੰਸੀਃ ਕਾਲ਼ੇ ਦਿਨਾਂ ਦੇ ਕੁਲਹਿਣੇ ਨਕਸ਼/ ਗੁਰਭਜਨ ਗਿੱਲ

SURJIT SINGH25.06.202325.06.202301 mins

 

ਐਮਰਜੰਸੀਃ ਕਾਲ਼ੇ ਦਿਨਾਂ ਦੇ ਕੁਲਹਿਣੇ ਨਕਸ਼/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜੂਨ:
ਬਲਜੀਤ ਬੱਲੀ ਬਾਬੂਸ਼ਾਹੀ ਡਾਟ ਕਾਮ ਵੈੱਬ ਚੈਨਲ ‘ਚ ਅੱਜ ਲਿਖਦਾ ਤੇ ਦੱਸਦਾ ਹੈ ਕਿ ਮੈਨੂੰ ਕਦੇ ਨਹੀਂ ਭੁੱਲੀ 25 ਜੂਨ,1975 ਦੀ ਉਹ ਰਾਤ – ਜਦ ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ ਐੱਮਰਜੈਂਸੀ ਦੌਰਾਨ – ਬਾਬੂ ਸ਼ਾਹੀ ਡਾਟ ਕਾਮ ਦਾ ਮੁੱਖ ਸੰਪਾਦਕ ਤੇ ਤਿਰਛੀ ਨਜ਼ਰ ਵਾਲਾ ਬਲਜੀਤ ਬੱਲੀ ਉਨ੍ਹਾਂ ਦਿਨਾਂ ਦੇ ਨਕਸ਼ ਵਿਖਾਉਂਦਾ ਦੱਸਦਾ ਹੈ। ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ।
26 ਜੂਨ ਨੂੰ ਸਵੇਰੇ ਉੱਠੇ ਤਾਂ ਸਭ ਕੁਛ ਬਦਲਿਆ ਬਦਲਿਆ ਹੋਇਆ ਸੀ। ਸਾਡੇ ਘਰ ਵਿਚੋਂ ਭਾਵੇਂ ਤਿੰਨ ਜਣੇ ਅਤੇ ਸਾਡੇ ਰਿਸ਼ਤੇਦਾਰ ਚਮਨ ਲਾਲ ਪ੍ਰਭਾਕਰ    (ਹੁਣ ਪ੍ਰਸਿੱਧ ਵਿਦਵਾਨ ਪ੍ਰੋ ਚਮਨ ਲਾਲ ਜੇਐਨਯੂ ਵਾਲੇ) ਜੇਲ੍ਹ ਵਿਚ ਬੰਦ ਰੱਖੇ ਗਏ ਪਰ ਸਭ ਤੋਂ ਵੱਧ ਪਰੇਸ਼ਾਨੀ, ਸਰੀਰਕ, ਮਾਨਸਿਕ ਤਕਲੀਫ਼ ਅਤੇ ਤਣਾਅ ਝੱਲਣਾ ਪਿਆ, ਉਹ ਸੀ ਸਾਡੇ ਮਾਪੇ ਅਤੇ ਮੇਰੀ ਭੈਣ ਜੋ ਸਟੇਟ ਬੈਂਕ ਆਫ਼ ਪਟਿਆਲਾ ਦੀ ਕਰਮਚਾਰੀ ਸੀ।
ਜਦੋਂ ਐੱਮਰਜੈਂਸੀ ਲੱਗੀ ਤਾਂ ਮੇਰੀ ਭੈਣ ਗਰਭਵਤੀ ਸੀ। ਸਾਡੇ ਭਰਾਵਾਂ ਅਤੇ ਉਸਦੇ ਪਤੀ ਦੀ ਤਲਾਸ਼ ਵਿੱਚ ਪੁਲਿਸ ਲਗਾਤਾਰ ਛਾਪੇ ਮਾਰਦੀ ਸੀ। ਗਰਭਵਤੀ ਹਾਲਤ ਵਿਚ ਮੇਰੀ ਭੈਣ ਨੂੰ ਇੱਧਰ-ਉੱਧਰ ਲੁਕਣਾ ਪੈਂਦਾ ਸੀ ਤੇ ਫਿਰ 5 ਜੁਲਾਈ 1975 ਨੂੰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ। ਸ਼ਹਿਰ ਦੇ ਕੁਝ ਪਤਵੰਤੇ ਜ਼ੋਰ ਪਾ ਕੇ ਅਤੇ ਉਸ ਦੇ ਗਰਭਵਤੀ ਹੋਣ ਦਾ ਵਾਸਤਾ ਪਾ ਕੇ ਉਸਨੂੰ ਛੁਡਵਾ ਕੇ ਲੈ ਕੇ ਆਏ। ਇੱਕ ਰਾਤ ਰਾਮਪੁਰਾ ਫੂਲ ਥਾਣੇ ਵਿਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਡਿਲਿਵਰੀ ਵੀ ਮੋਗੇ ਵਿੱਚ ਰਹਿ ਰਹੇ ਸਾਡੇ ਇੱਕ ਮਿੱਤਰ ਪਰਿਵਾਰ ਦੇ ਘਰ ਕਰਾਉਣੀ ਪਈ ਕਿਉਂਕਿ ਪੁਲਿਸ ਲਗਾਤਾਰ ਤੰਗ ਕਰਦੀ ਸੀ। ਬੱਚਾ ਹੋਣ ਤੋਂ ਬਾਅਦ ਵੀ ਮਜਬੂਰੀਵੱਸ ਕਾਫ਼ੀ ਸਮਾਂ ਘਰ ਤੋਂ ਬਾਹਰ ਲੁਕ-ਛਿਪ ਕੇ ਰਹਿਣਾ ਪਿਆ।
ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਕਾਲਿਜ ਬਠਿੰਡਾ ਵਿੱਚ ਬੀਏ ਫਾਈਨਲ ਦਾ ਵਿਦਿਆਰਥੀ ਸੀ। ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ। ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾਨੁਮਾ ਸ਼ਹਿਰ ਸੀ। ਬੇਹੱਦ ਤੱਤੀਆਂ ਲੋਆਂ ਦੇ ਨਾਲ ਹਨ੍ਹੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ। ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲ੍ਹੇ ਵਿਚ ਲਗਪਗ  ਸਭ ਨੂੰ ਅੱਖਾਂ ਚ ਕੁੱਕਰੇ ਹੁੰਦੇ ਸਨ। ਸ਼ਾਮ ਨੂੰ ਮੈਂ ਆਪਣੇ ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ। ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ। ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਾਰਿੰਦਾ ਸੀ ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ ਦਾ ਆਗੂ ਸਾਂ।
ਉਦੋਂ ਪਿੰਡਾਂ ਵਿੱਚ ਲੈਂਡ ਲਾਈਨ ਫ਼ੋਨ ਤੱਕ ਵੀ ਨਹੀਂ ਸੀ ਹੁੰਦੇ। ਮੋਬਾਈਲ ਫ਼ੋਨ ਦੀ ਤਾਂ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ। ਉਨ੍ਹਾ ਦਿਨਾਂ ਵਿਚ ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ ਜਾਂਦੇ ਸੀ। ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ ਦੇ ਘਰ ਅਕਸਰ ਹੀ ਚੱਕਰ ਲਾਉਂਦੇ ਰਹਿੰਦੇ ਸੀ ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ। ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ। ਉਸ ਦਿਨ ਮੈਂ ਵੀ ਰਾਤ ਗੋਨਿਆਨੇ ਪੰਜਾਬ ਸਿੰਘ ਦੇ ਘਰ ਠਹਿਰਿਆ। ਗੱਪ-ਸ਼ੱਪ ਕੀਤੀ ਤੇ ਸੌਂਅ ਗਏ।
ਸਵੇਰੇ ਉਠਕੇ ਨਾਸ਼ਤਾ ਕਰਕੇ ਮੈਂ ਬੱਸ ਫੜੀ ਤੇ ਬਠਿੰਡੇ ਆ ਗਿਆ। ਉਂਝ ਉਨ੍ਹਾਂ ਦਿਨਾਂ ਵਿਚ ਅਸੀਂ 15 -20 ਕਿਲੋਮੀਟਰ ਦਾ ਸਫ਼ਰ ਸਾਈਕਲ ‘ਤੇ ਆਮ ਹੀ ਕਰ ਲੈਂਦੇ ਸੀ ਪਰ ਉਸ ਦਿਨ ਗਰਮੀ ਬਹੁਤੀ ਹੋਣ ਕਰਕੇ ਮੈਂ ਬੱਸ ਹੀ ਫੜੀ। ਬਠਿੰਡੇ ਬੱਸ ਅੱਡ ਤੇ ਉੱਤਰਕੇ ਜ਼ਿਲ੍ਹਾ ਕਚਹਿਰੀ ਸਾਹਮਣੇ ਹਲਵਾਈ ਦੀ ਇੱਕ ਦੁਕਾਨ ਵੱਲ ਅਜੇ ਮੈਂ ਜਾ ਹੀ ਰਿਹਾ ਸੀ ਕਿ ਮੇਰਾ ਇੱਕ ਕਾਲਜਮੇਟ ਅਤੇ ਪੀਐਸਯੂ ਦਾ ਕਾਰਿੰਦਾ  ਮਿਲ ਪਿਆ। ਉਹ ਇੱਕ ਦਮ ਮੈਨੂੰ ਖਿੱਚ ਕੇ ਦੁਕਾਨ ਦੇ ਅੰਦਰ ਲੈ ਗਿਆ ਅਤੇ ਤ੍ਰਭਕ ਕੇ ਬੋਲਿਆ, ‘‘ਉਹ ਬੱਲੀ, ਤੂੰ ਕਿਵੇਂ ਮੌਜ ਨਾਲ ਫਿਰਦੈਂ, ਤੈਨੂੰ ਪਤਾ ਨਹੀਂ ਤੈਨੂੰ ਪੁਲਿਸ ਲੱਭ ਰਹੀ ਐ? ਰਾਤ ਨੂੰ ਪੁਲਿਸ ਨੇ ਛਾਪੇ ਮਾਰੇ ਸੀ। ਥੋਡੇ ਘਰੇ ਰਾਮਪੁਰੇ ਵੀ ਅੱਧੀ ਰਾਤ ਨੂੰ ਪੁਲਿਸ ਗਈ ਸੀ ਤੈਨੂੰ ਫੜਨ। ਹੋਰ ਕਈ ਥਾਈਂ ਛਾਪੇ ਪਏ ਨੇ, ਹੁਣ ਪਤਾ ਨਹੀਂ ਕੌਣ ਕਾਬੂ ਆਇਆ ਤੇ ਕੌਣ ਬਚਿਐ?” ਉਹ ਇੱਕੇ ਸਾਹ ਹੀ ਸਾਰਾ ਕੁਝ ਬੋਲ ਗਿਆ।
ਮੈਂ ਬਹੁਤ ਹੈਰਾਨ ਹੋਇਆ। ਮੈਂ ਕਿਹਾ, ”ਪੁਲਿਸ ਕਾਹਤੋਂ ਛਾਪੇ ਮਾਰ ਰਹੀ ਐ, ਅਸੀਂ ਤਾਂ ਕੁਛ ਕੀਤਾ ਹੀ ਨਹੀਂ, ਨਾ ਹੀ ਕੋਈ ਐਜੀਟੇਸ਼ਨ ਚੱਲ ਰਹੀ ਹੈ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਐ?” ਉਸ ਨੇ ਦੱਸਿਆ ਕਿ ਕੋਈ ਐੱਮਰਜੈਂਸੀ ਲੱਗੀ ਐ। ਕਹਿੰਦੇ ਐ ਇੰਦਰਾ ਗਾਂਧੀ ਨੇ ਲਾਈ ਐ। ਮੇਰੀ ਤਾਂ ਸਮਝੋ ਬਾਹਰ ਸੀ ।ਐੱਮਰਜੈਂਸੀ ਦਾ ਨਾਂ ਵੀ ਅਸੀਂ ਪਹਿਲੀ ਵਾਰ ਸੁਣਿਆ ਸੀ। ਇਸ ਤੋਂ ਪਹਿਲਾਂ 1965 ਅਤੇ 1971 ਦੀਆਂ ਜੰਗਾਂ ਵੇਲੇ ਬਲੈਕ ਆਊਟ ਤਾਂ ਹੰਢਾਏ ਸੀ ਪਰ ਅਜਿਹੀ ਐੱਮਰਜੈਂਸੀ ਬਾਰੇ ਕਦੇ ਨਹੀਂ ਸੀ ਸੁਣਿਆ। ਉਸ ਨੇ ਦੱਸਿਆ ਕਿ ਸਿਰਫ਼ ਪੀਐਸਯੂ ਵਾਲਿਆਂ ਦੇ ਹੀ ਨਹੀਂ ਹੋਰ ਕਈ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੇਤਾ ਵੀ ਪੁਲਿਸ ਨੇ ਫੜੇ ਨੇ। ਫੇਰ ਪੁਲਿਸ ਤੋਂ ਬਚਦੇ ਬਚਾਉਂਦੇ ਅਸੀਂ ਅਖ਼ਬਾਰ ਲੱਭਿਆ।
ਮੈਨੂੰ ਇੰਡੀਅਨ ਐਕਸਪ੍ਰੈਸ ਦਾ 26 ਜੂਨ ਦਾ ਉਹ ਪਹਿਲਾ ਸਫ਼ਾ ਯਾਦ ਹੈ ਜੋ ਲਗਪਗ ਸਾਰਾ ਖ਼ਾਲੀ ਸੀ। ਉਸ ‘ਤੇ ਇੱਕ ਵੱਡੀ ਸਾਰੀ ਕੈਂਚੀ ਛਾਪ ਕੇ ਸਿਰਫ਼ ‘ਸੈਂਸਰਡ’ ਸ਼ਬਦ ਲਿਖਿਆ ਹੋਇਆ ਸੀ। ਫਿਰ ਹੌਲੀ-ਹੌਲੀ ਇਧਰੋਂ-ਉਧਰੋਂ ਸੁਣ ਕੇ ਸਮਝ ਆਈ ਕਿ ਓਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਸ਼ੁਰੂ ਹੋਏ ਜਨਤਕ ਅੰਦੋਲਨ ਨੂੰ ਦਬਾਉਣ ਲਈ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਦੇ ਬਹਾਨੇ ਐੱਮਰਜੈਂਸੀ ਲਾਈ ਸੀ ਅਤੇ ਸਾਰੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਪਾ ਦਿੱਤਾ ਸੀ। ਉਨ੍ਹਾ ‘ਤੇ ਅੰਗਰੇਜ਼ ਸਰਕਾਰ ਦੇ ਜ਼ਮਾਨੇ ਦਾ ਬਣਾਇਆ ਕਾਲਾ ਕਾਨੂੰਨ – ਡਿਫੈਂਸ ਆਫ ਇੰਡੀਆ ਰੂਲਸ (ਡੀ.ਆਈ.ਆਰ.) ਲਾਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ। ਇਸ ਐਕਟ ਹੇਠ ਕਿਸੇ ਨੂੰ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਬਹਾਨੇ ਵੀ ਦੋ ਸਾਲ ਲਈ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਸਕਦਾ ਸੀ। ਉਸ ਵੇਲੇ ਚਾਰੇ ਪਾਸੇ ਬਹੁਤ ਖੌਫ਼ਜ਼ਦਾ ਮਾਹੌਲ ਸੀ। ਅਸੀਂ ਜਾਂ ਸਾਡੀ ਯੂਨੀਅਨ ਸਿੱਧੇ ਰੂਪ ਵਿਚ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਵਿਚ ਸ਼ਾਮਲ ਨਹੀਂ ਸੀ ਅਤੇ ਅਸੀਂ ਤਾਂ ਖੱਬੇਪੱਖੀ ਸਮਝੇ ਜਾਂਦੇ ਸੀ ਪਰ ਅਸੀਂ ਵੀ ਐੱਮਰਜੈਂਸੀ ਦੇ ਰਗੜੇ ਵਿੱਚ ਆ ਗਏ ਸੀ। ਮੇਰੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਸਿੱਧ ਆਗੂ ਪਿਰਥੀਪਾਲ ਸਿੰਘ ਰੰਧਾਵਾ ਅਤੇ ਸਾਡੇ ਕਈ ਹੋਰ ਸਾਥੀਆਂ ਤੇ ਵੀ ਐੱਮਰਜੈਂਸੀ ਵਰਗੇ ਤਾਨਾਸ਼ਾਹ ਕਦਮ ਦਾ ਵਿਰੋਧ ਕਰਨ ਦਾ ਫ਼ੈਸਲਾ ਪੀਐਸਯੂ ਨੇ ਵੀ ਕੀਤਾ। ਉਹੀ ਕਾਲਾ ਕਾਨੂੰਨ-ਡੀ. ਆਈ. ਆਰ. ਮੇਰੇ ਤੇ ਲਾਇਆ ਗਿਆ ਸੀ ਪਰ ਮੈਂ ਅਤੇ ਮੇਰੇ ਕਈ ਹੋਰ ਸਾਥੀ ਪੁਲਿਸ ਦੇ ਹੱਥ ਨਹੀਂ ਸੀ ਨਹੀਂ ਸੀ ਆਏ। ਜਿੰਨਾ ਚਿਰ ਐੱਮਰਜੈਂਸੀ ਲੱਗੀ ਰਹੀ ਮੈ ਅੰਡਰ-ਗਰਾਉਂਡ ਹੀ ਰਿਹਾ।
ਪਹਿਲੇ ਕੁਝ ਮਹੀਨੇ ਪੁਲਿਸ ਘਰੀਂ ਛਾਪੇ ਮਾਰਦੇ ਰਹੀ ਪਰ ਫੇਰ ਹੌਲੀ-ਹੌਲੀ ਓਹ ਢਿੱਲੇ ਪੈ ਗਏ। ਮੇਰੇ ਤੋਂ ਇਲਾਵਾ ਮੇਰੇ ਦੋ ਭਰਾਵਾਂ ਅਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ‘ਤੇ ਵੀ ਡੀ. ਆਈ. ਆਰ. ਲਾਇਆ ਗਿਆ ਸੀ ਅਤੇ ਉਹ ਤਿੰਨੇ ਲੰਮਾ ਸਮਾਂ ਜੇਲ੍ਹ ਵਿਚ ਹੀ ਰਹੇ ਸਨ। ਗਰਭਵਤੀ ਹਾਲਤ ਵਿਚ ਮੇਰੀ ਭੈਣ ਨੂੰ ਇੱਧਰ-ਉੱਧਰ ਲੁਕਣਾ ਪੈਂਦਾ ਸੀ ਤੇ ਫਿਰ 5 ਜੁਲਾਈ 1975 ਨੂੰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ। ਸ਼ਹਿਰ ਦੇ ਕੁਝ ਪਤਵੰਤੇ ਜ਼ੋਰ ਪਾ ਕੇ ਅਤੇ ਉਸਦੇ ਗਰਭਵਤੀ ਹੋਣ ਦਾ ਵਾਸਤਾ ਪਾਕੇ ਉਸ ਨੂੰ ਛੁਡਵਾ ਕੇ ਲੈ ਕੇ ਆਏ। ਇੱਕ ਰਾਤ ਰਾਮਪੁਰਾ ਫੂਲ ਥਾਣੇ ਵਿਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਡਿਲਿਵਰੀ ਵੀ ਮੋਗੇ ਵਿੱਚ ਰਹਿ ਰਹੇ ਸਾਡੇ ਇੱਕ ਮਿੱਤਰ ਪਰਿਵਾਰ ਦੇ ਘਰ ਕਰਾਉਣੀ ਪਈ ਕਿਉਂਕਿ ਪੁਲਿਸ ਲਗਾਤਾਰ ਤੰਗ ਕਰਦੀ ਸੀ। ਬੱਚਾ ਹੋਣ ਤੋਂ ਬਾਅਦ ਵੀ ਮਜਬੂਰੀਵੱਸ ਕਾਫ਼ੀ ਸਮਾਂ ਘਰ ਤੋਂ ਬਾਹਰ ਲੁਕ ਛਿਪ ਕੇ ਰਹਿਣਾ ਪਿਆ।
ਅਸੀਂ ਐੱਮਰਜੈਂਸੀ ਦਾ ਵਿਰੋਧ ਕਰਨ ਅਤੇ ਲੋਕਾਂ ਨੂੰ ਇਸਦੇ ਖ਼ਿਲਾਫ਼ ਲੜਨ ਦਾ ਸੱਦਾ ਦੇਣ ਲਈ ਆਮ ਤੌਰ ਤੇ ਹੱਥ ਲਿਖਤ ਪੋਸਟਰ ਕਾਲਜਾਂ ਅਤੇ ਜਨਤਕ ਥਾਵਾਂ ਤੇ ਰਾਤਾਂ ਨੂੰ ਲਾਉਂਦੇ ਸੀ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗੇ। ਕਾਲਜਾਂ ਵਿਚ ਮੀਟਿੰਗਾਂ ਅਤੇ ਕਦੇ ਕਦੇ ਖੁੱਲ੍ਹੀਆਂ ਰੋਸ ਰੈਲੀਆਂ ਵੀ ਕਰ ਲੈਂਦੇ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਖਿਸਕ ਜਾਂਦੇ ਸੀ। ਪੀਐਸਯੂ ਦੀ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਿਰਥੀਪਾਲ ਸਿੰਘ ਰੰਧਾਵਾ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਆਗੂ ਤਾਂ ਗ੍ਰਿਫ਼ਤਾਰ ਹੋ ਗਏ, ਉਨ੍ਹਾਂ ਤੇ ਮੀਸਾ ਲਾਇਆ ਗਿਆ ਸੀ  ਪਰ ਮੈਂ ਅਤੇ ਯੂਨੀਅਨ ਦੇ ਕੁਝ ਇੱਕ ਹੋਰ ਨੇਤਾ ਮਿਥ ਕੇ ਭੂਮੀਗਤ ਹੀ ਰਹੇ। ਪਹਿਲਾਂ-ਪਹਿਲਾਂ ਤਾਂ ਪੁਲਿਸ ਨੇ ਬਹੁਤ ਸਖ਼ਤੀ ਕੀਤੀ ਸੀ ਪਰ ਸਾਲ ਕੁ ਬਾਅਦ ਕੁਝ ਢਿੱਲ ਮਿਲ ਗਈ ਸੀ ਪਰ ਮੇਰੇ ਤੇ ਲੱਗਿਆ ਡੀ ਆਈ ਆਰ 23 ਮਾਰਚ 1977 ਨੂੰ ਉਦੋਂ ਹੀ ਖ਼ਤਮ ਹੋਇਆ ਜਦੋਂ ਐੱਮਰਜੈਂਸੀ ਚੁੱਕੀ ਗਈ ਸੀ। ਉਹ ਸਮਾਂ ਕਾਲਜ ਦੇ ਦਿਨਾਂ ਦੀ ਇੱਕ ਅਭੁੱਲ ਯਾਦ ਬਣਿਆ ਹੋਇਐ ਅਤੇ ਹਰ ਵਰ੍ਹੇ ਜੂਨ ਮਹੀਨੇ ਵਿਚ ਇਹ ਯਾਦ ਤਾਜ਼ਾ ਹੋ ਜਾਂਦੀ ਹੈ।
ਬਲਜੀਤ ਬੱਲੀ ਜਿਹੜੇ ਦਿਨਾਂ ਤੇ ਮਾਹੌਲ ਦਾ ਜ਼ਿਕਰ ਕਰਦਾ ਹੈ, ਉਦੋਂ ਮੈਂ ਐੱਮਏ ਪਹਿਲਾ ਭਾਗ ਦੇ ਪਰਚੇ ਦੇ ਕੇ ਪਿੰਡ ਗਿਆ ਹੋਇਆ ਸਾਂ। ਪਿੰਡਾਂ ‘ਚ ਵੀ ਅਜਬ ਘੁਟਣ ਸੀ। ਸਭ ਅਖ਼ਬਾਰਾਂ ਤੇ ਸੈਂਸਰ ਦਾ ਅਸਰ ਪੰਜਾਬੀ ਕਵਿਤਾ ਤੇ ਵੀ ਪਿਆ। ਹਰਭਜਨ ਸਿੰਘ ਹੁੰਦਲ ਨੇ ਉਦੋਂ ਹੀ ਲਿਖਿਆ ਸੀ ਕਿ, ‘ਦੇਸ਼ ਹੈ ਸਾਡਾ ਕਿੱਥੋਂ ਕਿੱਥੇ ਪਹੁੰਚ ਗਿਆ/ ਕਵਿਤਾ ਚੋਂ ਹੁਣ ਨੁਕਸ ਪੁਲਸੀਏ ਕੱਢਦੇ ਨੇ।’ 
ਕਾਰਨ ਇਹ ਸੀ ਕਿ ਸਭ ਅਖ਼ਬਾਰਾਂ ਦੇ ਦਫ਼ਤਰ ਵਿੱਚ ਸੈਂਸਰ ਦੀ ਡਿਊਟੀ ਸਰਕਾਰੀ ਕਰਮਚਾਰੀਆਂ ਤੇ ਪੁਲੀਸ ਵਾਲਿਆਂ ਦੀ ਸੀ, ਜਿਸ ਖ਼ਬਰ ਜਾਂ ਲੇਖ ਤੇ ਉਹ ਲਾਲ ਕਾਟਾ ਲਾ ਦਿੰਦੇ, ਉਸ ਨੂੰ ਰੱਬ ਵੀ ਨਹੀਂ ਸੀ ਛਾਪ ਸਕਦਾ। ਲੋਕ ਡਰ ਦੇ ਮਾਰੇ ਅਖ਼ਬਾਰਾਂ ‘ਚ ਨਹੀਂ ਸਨ ਜਾਂਦੇ। ਪਿੰਡ ਬੈਠਿਆਂ ਮੈਂ ਜਿਹੜੀ ਕਵਿਤਾ ਲਿਖੀ ਉਸ ਦਿਨ, ਉਹ ਨਾ ਪਸੰਦ ਕਰਕੇ ਮੰਜੇ ਹੇਠ ਸੁੱਟ ਦਿੱਤੀ। ਡਰ ਵੀ ਸੀ ਕਿ ਕਿਤੇ ਪੰਗਾ ਨਾ ਪੈ ਜਾਵੇ। ਪਰ ਮੇਰੇ ਲਿਖੇ ਵਰਕੇ ਕਿਸ ਫੋਲਣੇ ਸਨ ਪਿੰਡ ਆ ਕੇ। ਸਹਿਮ ਤਾਂ ਸੱਪ ਦੀ ਖੁੱਡ ‘ਚ ਵੀ ਆਣ ਵੜਿਆ ਸੀ ਸ਼ਾਇਦ।
ਸਵੇਰੇ ਬੀਬੀ ਜੀ ਨੇ ਮੰਜੇ ਹੇਠ ਬਹੁਕਰ ਫੇਰੀ ਤਾਂ ਗੁੱਛੂ-ਮੁੱਛੂ ਕਾਗ਼ਜ਼ ਬਾਹਰ ਆ ਗਿਆ। ਬੀਬੀ ਜੀ ਅਨਪੜ੍ਹ ਸਨ ਪਰ ਹਰ ਕਾਗਜ਼ ਨੂੰ ਸਿੱਧਾ ਕਰਕੇ ਰੱਖ ਲੈਂਦੇ। ਵੱਡੇ ਭਾ ਜੀ ਸੁਖਵੰਤ ਨੂੰ ਪੜ੍ਹਾ ਦਿੰਦੇ ਜਾਂ ਮੈਨੂੰ। ‘ਹੈਂ ਵੇ ਵੇਖਿਉ! ਕਿਤੇ ਕੰਮ ਦਾ ਤੇ ਨਹੀਂ?’ ਭਾ ਜੀ ਨੇ ਇਹ ਕਾਗ਼ਜ਼ ਪੜ੍ਹਿਆ ਤੇ ਕਵਿਤਾ ਦੀ ਸਿਫ਼ਤ ਕੀਤੀ।
ਮੈਂ ਡਾਇਰੀ ਵਿੱਚ ਚਾੜ੍ਹ ਲਈ, ਜੋ ਮਗਰੋਂ ਮੇਰੀ 1978 ‘ਚ ਛਪੀ ਪਹਿਲੀ ਕਿਤਾਬ “ਸ਼ੀਸ਼ਾ ਝੂਠ ਬੋਲਦਾ ਹੈ” ਵਿੱਚ ਛਪੀ ਤੇ ਮੇਰੀ ਜ਼ਿਕਰਯੋਗ ਕਵਿਤਾ ਬਣੀ।
ਬਲਜੀਤ ਬੱਲੀ ਦੇ ਬਹਾਨੇ ਮੇਰੀ ਕਵਿਤਾ ਵੀ ਪੜ੍ਹੋ:-
ਇਕ ਉਦਾਸ ਸ਼ਾਮ
ਸ਼ਾਮ ਉਦਾਸ ਹੈ ਯਾਰੋ, ਹਾਉਕਾ ਨਾ ਭਰੋ।
ਚੁੱਪ ਦਾ ਦਰਦ ਆਇਐ ਦਹਿਲੀਜ਼ੇ,
ਇਹਨੂੰ ਸੱਦੋ ਤੇ ਜਰੋ।
ਜੇ ਨਹੀਂ ਕੁਝ ਵੀ ਕਰਨਾ, ਨਾ ਸਹੀ,
ਜੇ ਕਰਨਾ ਹੈ ਨਾ ਟਾਲੋ, ਹੁਣ ਹੀ ਕਰੋ।
ਇਹ ਮੌਕਾ ਪੀੜ ਪਰੁੱਚਿਆ ਫੇਰ ਨਹੀਂ ਆਉਣਾ,
ਇਹਨੂੰ ਅੱਜ ਮਾਣ ਕੇ, ਪੱਬ ਅੱਗੇ ਨੂੰ ਧਰੋ।
ਕਿਸੇ ਦਰਿਆ ਦੇ ਕੰਢੇ, ਚੌਂਕ,
ਜਾਂ ਬੀਆਬਾਨ ’ਚ ਰਾਤੀਂ,
ਜੋ ਅਨਹੋਣੀ ਨੇ ਹੋਣਾ ਹੈ,
ਮੇਰੇ ਕਾਤਿਲ ਜੀ ਆਓ, ਹੁਣ ਕਰੋ!
ਰਹੀ ਜੇ ਲਾਟ ਤਾਂ ਦੱਸਾਂਗੇ ਜੁਗਨੂੰ ਨੂੰ,
ਬਿਨਾ ਅੱਗ ਤੋਂ ਭੁਲੇਖਾ ਜੱਗ ਨੂੰ,
ਪਾਉਣ ਦੀ ਕੋਸ਼ਿਸ਼ ਤਾਂ ਨਾ ਕਰੋ।
ਪਰਤ ਜਾਉ, ਨਾ ਆਓ ਨਾਲ ਮੇਰੇ,
ਨਹੀਂ ਇਕਰਾਰ ਤਾਂ ਇਨਕਾਰ ਕਰੋ।
ਜੇ ਮੰਨਦੇ ਹੋ, ਤੁਰਨ ਨੂੰ ਜੀਅ ਨਹੀਂ ਕਰਦਾ,
ਤਾਂ ਬੀਮਾਰੋ, ਕਿਸੇ ਹੀ ਤੁਰਨ ਵਾਲੇ ਦਾ,
ਕਦੇ ਸਤਿਕਾਰ ਕਰੋ।

 

Post navigation

Previous: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਃ ਖੁੱਡੀਆਂ ਦਾ ਸਨਮਾਨ
Next: ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ, ਟਰਾਂਸਪੋਰਟ ਮੰਤਰੀ ਵਲੋਂ ਸਖ਼ਤ ਕਾਰਵਾਈ ਦੇ ਆਦੇਸ਼

Leave a Reply Cancel reply

Your email address will not be published. Required fields are marked *

Recent Posts

  • अभिव्यक्ति साहित्यिक संस्था चंडीगढ़ की फरवरी माह की गोष्ठी हुई – विजय कपूर
  • ਡਾ. ਮਨਜੀਤ ਸਿੰਘ ਮਝੈਲ ਜੀ ਦੀ ਪੁਸਤਕ ‘ਸਿੱਪੀਆਂ ਦੇ ਮੋਤੀ’ ਹੋਈ ਲੋਕ ਅਰਪਣ
  • गतका खिलाड़ियों की ऐतिहासिक जीत पर डीएसजीएमसी द्वारा सम्मान समारोह : हरमीत सिंह कालका
  • ਗਤਕਾ ਖਿਡਾਰੀਆਂ ਦੀ ਇਤਿਹਾਸਕ ਜਿੱਤ ’ਤੇ ਡੀਐੱਸਜੀਐੱਮਸੀ ਵੱਲੋਂ ਸਨਮਾਨ ਸਮਾਰੋਹ:ਹਰਮੀਤ ਸਿੰਘ ਕਾਲਕਾ
  • ਮੋਹਾਲੀ ਵਿੱਖੇ ਬਣਨ ਵਾਲੇ ਚੌਂਕਾਂ ਲਈ ਰਾਹ ਪੱਧਰਾ, ਕੋਰਟ ਵੱਲੋਂ ਲਗਾਈ ਰੋਕ ਹਟੀ

Recent Comments

  1. ਰਾਜ ਕੁਮਾਰ ਸਾਹੋਵਾਲੀਆ on ਸੁਖਚੈਨ ਖਹਿਰਾ ਨੂੰ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ – ਮਲਕੀਅਤ ਸਿੰਘ ਔਜਲਾ
  2. ਰਾਜ ਕੁਮਾਰ ਸਾਹੋਵਾਲੀਆ on ਕਵੀ ਮੰਚ ਮੋਹਾਲੀ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ  
  3. ਰਾਜ ਕੁਮਾਰ ਸਾਹੋਵਾਲੀਆ on ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਲ ਮਿਲਣੀ ਸਮਾਗਮ ਕਰਵਾਇਆ ਗਿਆ  
  4. OlpHeiply on ਪਰਮਜੀਤ ਮਾਨ ਦੀ ਅਣਛਪੀ ਕਹਾਣੀ ‘ਆਪੋ-ਆਪਣੇ ਆਸਮਾਨ’ ‘ਤੇ ਵਿਚਾਰ ਚਰਚਾ ਅੱਜ
  5. Investing on ਦੁਰਗਾ ਰੰਗੀਲਾ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਪੁੱਜੇ ਦਰਸ਼ਕ

Archives

  • February 2026
  • January 2026
  • December 2025
  • November 2025
  • October 2025
  • September 2025
  • August 2025
  • July 2025
  • June 2025
  • May 2025
  • April 2025
  • March 2025
  • February 2025
  • January 2025
  • December 2024
  • November 2024
  • October 2024
  • September 2024
  • August 2024
  • July 2024
  • June 2024
  • May 2024
  • April 2024
  • March 2024
  • February 2024
  • January 2024
  • December 2023
  • November 2023
  • October 2023
  • September 2023
  • August 2023
  • July 2023
  • June 2023
  • May 2023
  • April 2023
  • March 2023
  • February 2023
  • January 2023
  • December 2022
  • November 2022
  • October 2022
  • September 2022
  • August 2022
  • July 2022
  • June 2022
  • May 2022
  • April 2022
  • March 2022
  • February 2022
  • January 2022

Categories

  • News
  • Uncategorized
  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ
  • ਵਿਰਾਸਤ
Photo of Surjit Suman

ਪੱਤਰਕਾਰੀ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ”sursaanjh.com” ਨਿਊਜ਼ ਪੋਰਟਲ ਆਧੁਨਿਕ ਪੱਤਰਕਾਰਿਤਾ ਦੇ ਮਾਧਿਅਮਾਂ ਨੂੰ ਸਮਰਪਿਤ ਨਵੀਨ ਤਕਨਾਲੋਜੀ ਰਾਹੀਂ ਆਮ ਲੋਕਾਂ ਤੱਕ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। 

ਨਵੰਬਰ 2021 ਨੂੰ ਸਥਾਪਿਤ ਕੀਤਾ ਗਿਆ ਇਹ ਨਿਊਜ਼ ਪੋਰਟਲ ਆਪਣੀ ਤਰ੍ਹਾਂ ਦੇ ਪੱਤਰਕਾਰਿਤਾ ਮਾਧਿਅਮਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਦਾ ਹੋਇਆ ਨਿੱਤ ਨਵੇਂ-ਦਿਨ ਖੋਜੀ ਪੱਤਰਕਾਰੀ/ ਸਾਹਿਤਕ ਤੇ ਸਭਿਆਚਾਰਕ ਪੱਤਰਕਾਰੀ ਦੇ ਨਵੇਂ ਦਿਸਹੱਦੇ ਕਾਇਮ ਕਰਨ ਹਿੱਤ ਸੁਹਿਰਦ ਤਾਂਘ ਰੱਖਦਾ ਹੈ। 

Pages

  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ

Address

  • SCF 15-16, Near Comforts Home, Sector 4, Mundi Kharar (SAS Nagar), India, 140301
  • +91 9814430874
  • surjitsingh198@gmail.com
Facebook Twitter Youtube
© 2021 sursaanjh. All rights reserved