www.sursaanjh.com > ਸਾਹਿਤ > ਪਿਤਾ ਮਰਹੂਮ ਸੁਰਿੰਦਰਪਾਲ ਸਰਾਓ ਦੇ ਸੁਪਨਿਆ ਨੂੰ ਸਾਕਾਰ ਕਰੇਗਾ – ਲੇਖਕ ਸਰੂਰ ਸਰਾਓ

ਪਿਤਾ ਮਰਹੂਮ ਸੁਰਿੰਦਰਪਾਲ ਸਰਾਓ ਦੇ ਸੁਪਨਿਆ ਨੂੰ ਸਾਕਾਰ ਕਰੇਗਾ – ਲੇਖਕ ਸਰੂਰ ਸਰਾਓ

ਪਿਤਾ ਮਰਹੂਮ ਸੁਰਿੰਦਰਪਾਲ ਸਰਾਓ ਦੇ ਸੁਪਨਿਆ ਨੂੰ ਸਾਕਾਰ ਕਰੇਗਾ – ਲੇਖਕ ਸਰੂਰ ਸਰਾਓ 
ਚੰਡੀਗੜ੍ਹ  22 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਛੋਟੀ ਉਮਰ ਦੇ ਨੌਜਵਾਨ ਸਰੂਰ ਸਰਾਓ ਨੇ ਅੰਗਰੇਜੀ ਵਿਚ ‘ਵਰਲਡ ਹੀਇਸਟ’ ਨਾਵਲ ਲਿਖ ਕੇ ਸਾਬਤ ਕਰ ਦਿੱਤਾ ਕਿ ਪੰਜਾਬੀ ਨੌਜਵਾਨ ਪਦਾਰਥਵਾਦੀ ਯੁੱਗ ਦੀ ਚਕਾਚੋਂਧ ਦੀ ਬਜਾਏ ਅੱਜ ਵੀ ਸਿਰਜਣਾਤਮਕ ਰੁਚੀਆਂ ਰੱਖਦੇ ਹਨ। ਲਗਾਤਾਰ ਤਿੰਨ ਸਾਲ ਤੋਂ ਵੱਧ ਸਮੇਂ ਦੀ ਸਖ਼ਤ ਮਿਹਨਤ ਤੇ ਲਗਨ ਤੋਂ ਬਾਅਦ ਇਹ ਰਚਨਾ ਪਾਠਕਾਂ ਕੋਲ ਜਾ ਰਹੀ ਹੈ। ਪੰਜਾਬ ਦੇ ਲੇਖਕਾਂ ਤੇ ਸੀਨੀਅਰ ਪੱਤਰਕਾਰਾਂ ਨੇ ਸਰੂਰ ਸਰਾਓ ਨੂੰ ਸੁੱਭ ਕਾਮਨਾ ਦਿੰਦਿਆ ਉਮੀਦ ਜਤਾਈ ਕੇ ਉਹ ਭਵਿੱਖ ਵਿਚ ਆਪਣੀ ਕਲਮ ਜਾਰੀ ਰੱਖੇਗਾ।
ਦੱਸ ਦੇਈਏ ਕਿ ਮਰਹੂਮ ਲੇਖਕ ਤੇ ਪੱਤਰਕਾਰ ਸੁਰਿੰਦਰਪਾਲ ਸਿੰਘ ਸਰਾਓ, ਜਿਸ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਪੰਜਾਬੀ ਪੱਤਰਕਾਰਤਾ ਵਿਚ ਆਪਣਾ ਨਾਂ ਬਣਾਇਆ ਸੀ ਤੇ ਇਕ ਚਰਚਿਤ ਨਾਵਲ ‘ਛੋਟੇ ਸ਼ਹਿਰ ਦੇ ਮੁੰਡੇ’ ਲਿਖਿਆ ਸੀ, ਸਰੂਰ ਸਰਾਓ ਉਹਨਾ ਦਾ ਬੇਟਾ ਹੈ ਤੇ ਸੁਰਿੰਦਰਪਾਲ ਸਿੰਘ ਸਰਾਓ ਵੱਲੋਂ ਬਚਪਨ ਤੋਂ ਹੀ ਸਰੂਰ ਨੂੰ ਬਾਤਾਂ, ਕਹਾਣੀਆਂ, ਸਾਹਿਤ ਸੁਣਾ/ ਪੜ੍ਹਾ ਕੇ ਸਾਹਿਤ ਸਿਰਜਣ ਨਾਲ਼ ਉਸ ਦੀ ਰੁਚੀ ਜੋੜੀ ਸੀ।
ਸਰੂਰ ਸਰਾਓ ਦੇ ਸਤਿਕਾਰਯੋਗ ਦਾਦਾ ਜੀ ਸਰਦਾਰ ਗੁਰਦਿਆਲ ਸਿੰਘ ਸਰਾਉ ਜੋ ਸਿੱਖਿਆ ਮਹਿਕਮੇ ਵਿਚੋਂ ਸੇਵਾ ਮੁਕਤ ਨੇ, ਆਪਣੇ ਪੁੱਤਰ ਮਰਹੂਮ ਸੁਰਿੰਦਰਪਾਲ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਵਾਉਣ ਲਈ ਆਪਣੇ ਪੋਤੇ ਲਈ ਹਰ ਤਰ੍ਹਾਂ ਦਾ ਸਾਹਿਤਕ ਮਾਹੌਲ ਮੁਹੱਇਆ ਕਰਵਾਇਆ। ਪੰਜਾਬ ਦੇ ਵੱਖ ਵੱਖ ਨਾਮੀ ਲੇਖਕਾਂ ਤੇ ਮਰਹੂਮ ਸੁਰਿੰਦਰਪਾਲ ਸਿੰਘ ਸਰਾਓ ਦੇ ਦੋਸਤ ਰਹੇ ਜਸਵੀਰ ਸਮਰ, ਇਖਲਾਕ ਸਿੰਘ ਔਜਲਾ, ਬਲਜਿੰਦਰ ਸਿੰਘ ਕੋਟਭਾਰਾ, ਦਵਿੰਦਰ ਕੌਰ ਦਵੀ, ਮਨਜੀਤ ਸਿੰਘ ਟਿਵਾਣਾ, ਸੰਪਾਦਕ ਜਸਵੀਰ  ਸਿੰਘ ਸਮੀਲ, ਸੰਜਮਪ੍ਰੀਤ ਆਦਿ ਨੇ ਸਰੂਰ ਸਰਾਓ ਦੇ ਸਿਰਜਣਤਾਮਕ ਕੰਮ ’ਤੇ ਖੁਸ਼ੀ ਜ਼ਾਹਿਰ ਕਰਦਿਆ ਉਮੀਦ ਪ੍ਰਗਟ ਕੀਤੀ ਕਿ ਉਹ ਆਪਣੇ ਪਿਤਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਨ, ਮਨ ਨਾਲ ਸਖਤ ਮਿਹਨਤ ਜਾਰੀ ਰੱਖੇਗਾ।

Leave a Reply

Your email address will not be published. Required fields are marked *