ਗਾਇਕ ਲਖਵੀਰ ਲੱਖਾ ਨੇ ਕੈਨੇਡਾ ਦੇ ਸਭਿਆਚਾਰਕ ਮੇਲੇ ਵਿੱਚ ਬੰਨੇ ਰੰਗ
ਚੰਡੀਗੜ੍ਹ 25 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਲੰਦਨ (ਅਨਟਾਰੀਓ) ਕੈਨੇਡਾ, ਹੇਰਿਸ ਪਾਰਕ ਲੰਦਨ ਵਿਖੇ ਸੁਪੀਰੀਅਰ ਪੀਜਾ, ਲੰਦਨ ਟਰੱਕ ਡਰਾਇਵਿੰਗ ਸਕੂਲ ਅਤੇ ਜਤਿੰਦਰ ਢਿੱਲੋਂ ਵੱਲੋਂ ਮੇਲਾ ਕਰਵਾਇਆ ਗਿਆ, ਜਿਸ ਵਿੱਚ ਕੇਨੇਡਾ ਅਤੇ ਪੰਜਾਬ ਤੋ ਪਹੁੰਚੇ ਕਲਾਕਾਰਾਂ ਵੱਲੋਂ ਵਾਹਵਾ ਰੰਗ ਬੰਨਿਆ ਗਿਆ। ਮੰਚ ਸੰਚਾਲਕ ਮਹਿੰਦਰ ਸੇਖੋ ਵੱਲੋ ਉਧਮ ਸਿੰਘ ਦੀ ਵਾਰ ਨਾਲ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ।
ਪ੍ਰੀਤ ਥਿੰਦ, ਕੁਲਵੰਤ ਸੇਖੋ, ਸਰਤਾਜ ਵਿਰਕ, ਕਮਲ ਗਰੇਵਾਲ, ਸਤਕਾਰ ਸੰਧੂ ਵੱਲੋ ਗੀਤ ਪੇਸ਼ ਕੀਤੇ ਗਏ। ਨਰਿੰਦਰ ਭੰਗੂ (ਸਨਾਣਾ) ਰੋਪੜ (ਰਿਆਲਰ) ਵੱਲੋਂ ਪੰਜਾਬ ਤੋਂ ਸੱਦੇ ਉਘੇ ਲੋਕ ਗਾਇਕ ਲਖਵੀਰ ਲੱਖਾ ਵੱਲੋਂ ਆਪਣੇ ਪ੍ਰਸਿੱਧ ਗੀਤ ਭੰਗੜਾ ਪਿਆਰ ਦਾ, ਲਾਲ ਪਰੀ, ਦਿਲ ਦਾ ਬੂਹਾ ਖੋਲ ਦੇ ਨੀ ਤੇਰੇ ਦਿਲ ਵਿੱਚ ਵੱਸਣਾ ਆਦਿ ਗਾ ਕੇ ਮੇਲੇ ਨੂੰ ਸਿਖਰ ਤੇ ਪਹੁੰਚਾ ਦਿੱਤਾ। ਲਖਵੀਰ ਲੱਖੇ ਵੱਲੋਂ ਸਵਰਗੀ ਕੁਲਦੀਪ ਮਾਣਕ ਦਾ ਤੇਰੇ ਟਿੱਲੇ ਤੋਂ ਓ ਸੂਰਤ ਦੀਂਹਦੀ ਆ ਹੀਰ ਦੀ ਨਾਲ ਕਮਾਲ ਦਾ ਰੰਗ ਬੰਨਿਆ ਗਿਆ।
ਨਰਿੰਦਰ ਭੰਗੂ ਦੀ ਤਿਆਰ ਕੀਤੀ ਭੰਗੜਾ ਟੀਮ ਵੱਲੋ ਭੰਗੜੇ ਦੀ ਪੇੋਸ਼ਕਾਰੀ ਕੀਤੀ ਗਈ। ਉਪਰੰਤ ਗਾਇਕ ਜੋੜੀ ਦੀਪ ਢਿੱਲੋ ਅਤੇ ਜੈਸਮੀਨ ਜੱਸੀ ਵੱਲੋਂ ਆਪਣੇ ਹਿੱਟ ਗੀਤਾਂ ਨਾਲ ਹਾਜ਼ਰੀ ਲਗਵਾਈ ਗਈ।ਨਰਿੰਦਰ ਭੰਗੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

