ਮੁੱਖ ਮੰਤਰੀ ਭਗਵੰਤ ਮਾਨ,ਪੀਸੀਐਸ ਅਧਿਕਾਰੀ ਡਾ. ਸੰਜੀਵ ਕੁਮਾਰ ਸਮੇਤ 13 ਸ਼ਖਸੀਅਤਾਂ ਨੂੰ 15 ਅਗਸਤ ਮੌਕੇ ਕਰਨਗੇ ਸਨਮਾਨਿਤ
ਪਟਿਆਲਾ ਵਿਖੇ ਹੋ ਰਿਹਾ ਹੈ ਰਾਜ ਪੱਧਰੀ ਸਮਾਗਮ
ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 13 ਅਗਸਤ:


ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ 15 ਅਗਸਤ 2023 ਦੇ ਸੁਤੰਤਰਤਾ ਦਿਵਸ ਦੇ ਮੌਕੇ ਪਟਿਆਲਾ ਵਿਖੇ ਹੋ ਰਹੇ ਰਾਜ ਪੱਧਰੀ ਸਮਾਗਮ ਮੌਕੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਾ. ਸੰਜੀਵ ਕੁਮਾਰ ਪੀਸੀਐਸ ਸਮੇਤ 13 ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ/ 2023 ਨਾਲ਼ ਸਨਮਾਨਿਤ ਕੀਤਾ ਜਾਵੇਗਾ।
ਸਨਮਾਨਿਤ ਸ਼ਖਸੀਅਤਾਂ ਦੀ ਸੂਚੀ ਵਿੱਚ ਸਾਨਵੀ ਸੂਦ, ਰੂਪਨਗਰ, ਮਿਸ. ਹਰਜਿੰਦਰ ਕੌਰ, ਪਟਿਆਲਾ, ਸੰਜੀਵ ਕੁਮਾਰ, ਪੀਸੀਐਸ ਖਮਾਣੋਂ, ਸੁਖਦੇਵ ਸਿੰਘ, ਪਠਾਨਕੋਟ, ਫਤਿਹ ਸਿੰਘ, ਪਠਾਨਕੋਟ, ਮਿਸ. ਏਕਮਜੀਤ ਕੌਰ, ਪਟਿਆਲਾ, ਮੇਜਰ ਸਿੰਘ, ਤਰਨਤਾਰਨ, ਪਰਮਜੀਤ ਸਿੰਘ, ਬਰਨਾਲ਼ਾ, ਸਲੀਮ ਮੁਹੰਮਦ, ਜਲੰਧਰ, ਗਗਨਦੀਪ ਕੌਰ, ਪਟਿਆਲਾ ਅਤੇ ਸੁਖਪਾਲ ਸਿੰਘ, ਬਰਨਾਲ਼ਾ , ਕਰਨਲ ਜਸਦੀਪ ਸੰਧੂ, ਵੈਸਟਰਨ ਕਮਾਂਡ ਅਤੇ ਸੰਤੋਸ਼ ਕੁਮਾਰ ਬਠਿੰਡਾ ਆਦਿ ਸ਼ਾਮਿਲ ਹਨ।

