www.sursaanjh.com > ਸਾਹਿਤ > ਗੁਰੀ ਮਾਮੂਪੁਰੀ ਦੇ ਗੀਤ “ਖੌਫਨਾਕ” ਦੀ ਸੂਟਿੰਗ ਮੁਕੰਮਲ

ਗੁਰੀ ਮਾਮੂਪੁਰੀ ਦੇ ਗੀਤ “ਖੌਫਨਾਕ” ਦੀ ਸੂਟਿੰਗ ਮੁਕੰਮਲ

ਗੁਰੀ ਮਾਮੂਪੁਰੀ ਦੇ ਗੀਤ “ਖੌਫਨਾਕ” ਦੀ ਸੂਟਿੰਗ ਮੁਕੰਮਲ
ਮੋਰਿੰਡਾ 14 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਖਵਿੰਦਰ ਸਿੰਘ ਹੈਪੀ):
ਐਨਜੀ ਬ੍ਰਦਰਜ਼ ਐਂਟਰਟੇਨਮੈਂਟ ਅਤੇ ਦਲੇਰ ਮਾਮੂਪੁਰੀ ਪੇਸ਼ ਕਰ ਰਹੇ ਹਨ, ਗੁਰੀ ਮਾਮੂਪੁਰੀ ਦਾ ਨਵਾਂ ਗੀਤ “ਖੌਫਨਾਕ” ਜਿਸ ਦੀ ਸੂਟਿੰਗ ਪਿਛਲੇ ਦਿਨੀਂ ਮੁਕੰਮਲ ਹੋ ਗਈ ਹੈ। ਇਸ ਗੀਤ ਨੂੰ ਲਿਖਿਆ ਹੈ ਬਹੁਤ ਹੀ ਸੋਹਣੀ ਕਲਮ ਦੇ ਮਾਲਕ ਸੁਖਮਨ ਸੈਣੀ ਨੇ, ਸੰਗੀਤ ਤੇਜੀ ਸਿੱਧੂ ਨੇ ਬਹੁਤ ਹੀ ਰੂਹ ਨਾਲ ਤਿਆਰ ਕੀਤਾ ਹੈ।
“ਖੌਫਨਾਕ” ਗੀਤ ਦੀ ਵੀਡੀਓ ਵਿੱਚ ਫੀਮੇਲ ਕਲਾਕਾਰ ਪ੍ਰਿਯੰਕਾ ਚੌਹਾਨ ਤੇ ਸੁਮਨ ਗਰੇਵਾਲ, ਮਨਬੀਰ ਸਿੰਘ ਐਡਵੋਕੇਟ, ਸਾਹਿਲ ਭੜੌਜੀਆ, ਬਲਜੀਤ ਝੁੰਗੀਆਂ, ਦਰਸ਼ਨ ਮੋਰਿੰਡਾ, ਸੁਦਾਗਰ, ਵਿੱਕੀ, ਰਵੀ, ਗਿੰਦਾ, ਅਰਮਾਨ, ਜਸਪ੍ਰੀਤ ਸਿੰਘ, ਅਭਿਨਵ ਅਤੇ ਗੈਰੀ ਨੇ ਕੰਮ ਕੀਤਾ ਹੈ। ਗੀਤ ਦੀ ਵੀਡੀਓ ਵਿੱਕੀ ਫਾਈਨ ਆਰਟਸ ਵਲੋ ਤਿਆਰ ਕੀਤੀ ਗਈ ਹੈ। ਦਲੇਰ ਮਾਮੂਪੁਰੀ ਦੇ ਪ੍ਰਾਜੈਕਟ ਦੇ ਕੋ-ਪ੍ਰਾਜੈਕਟ ਸੁਖਮਨ ਸੈਣੀ ਹਨ ਤੇ ਨਿਰਮਾਤਾ ਨਰਿੰਦਰ ਨੋਨਾ ਹੈ। ਗੁਰੀ ਮਾਮੂਪੁਰੀ ਦਾ ਗੀਤ “ਖੌਫਨਾਕ” ਬਹੁਤ ਜਲਦੀ ਸਰੋਤਿਆ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *