www.sursaanjh.com > ਅੰਤਰਰਾਸ਼ਟਰੀ > ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ

ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਬੀਬੀ ਅੰਮ੍ਰਿਤਜੀਤ ਕੌਰ (ਸੁਪਰ ਸੀਨੀਅਰ ਸਿਟੀਜ਼ਨ) ਦੇ ਕਾਵਿ ਸੰਗ੍ਰਿਹ ‘ਮਨ ਦੇ ਅੰਗ’ ’ਚੋਂ ਕਵਿਤਾ “ਰਿਸ਼ਤੇ’
ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ
ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ
ਹੁਣ ਰਿਸ਼ਤੇ ਕੋਠੀਆਂ ਕਾਰਾਂ ਦੇ
ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ
ਹੁਣ ਰਿਸ਼ਤੇ ਅਹੁਦੇਦਾਰਾਂ ਦੇ।
ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ
ਹੁਣ ਰਿਸ਼ਤੇ ਘਰ-ਸ਼ਿੰਗਾਰਾਂ ਦੇ
ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ
ਹੁਣ ਰਿਸ਼ਤੇ ਫੋਕੇ-ਪਿਆਰਾਂ ਦੇ।
ਉਹ ਰਿਸ਼ਤੇ ਅੱਜ ਕੱਲ੍ਹ ਨਹੀਂ ਲੱਭਦੇ
ਜੋ ਹੁੰਦੇ ਸੀ ਦਿਲਦਾਰਾਂ ਦੇ
ਹੁਣ ਖੂਨੀ-ਰਿਸ਼ਤੇ ਪਾਉਂਦੇ ਨਹੀਂ
ਅੱਜ ਹਾਰ ਫੁੱਲਾਂ ਦੇ ਹਾਰਾਂ ਦੇ।
ਇਹ ਤਾਂ ਸੱਜਣੋਂ ਪਾਉਂਦੇ ਨੇ
ਮਾਰ ਕਸੂਤੀਆਂ ਮਾਰਾਂ ਦੇ
ਅੰਮ੍ਰਿਤ ਛੱਡ ਦੇ ਇਨ੍ਹਾਂ ਗੱਲਾਂ ਨੂੰ
ਇਹ ਤਾਂ ਮਸਲੇ ਸਭ ਪਰਿਵਾਰਾਂ ਦੇ
       “رشتے’/ بیبی امرتجیت کور
ہن خون دے رشتے ختم ہوئے
ہن رشتے کوٹھیاں کاراں دے
ہن خون دے رشتے ختم ہوئے
ہن رشتے اہدیداراں دے
ہن خون دے رشتے ختم ہوئے
ہن رشتے گھر-شنگاراں دے
ہن خون دے رشتے ختم ہوئے
ہن رشتے پھوکے-پیاراں دے
اہ رشتے اجّ کلھ نہیں لبھدے
جو ہندے سی دلداراں دے
ہن کھونی-رشتے پاؤندے نہیں
اجّ ہار پھلاں دے ہاراں دے
اہ تاں سجنوں پاؤندے نے
مار کسوتیاں ماراں دے
امرت چھڈّ دے انھاں گلاں نوں
اہ تاں مسلے نے سبھّ پرواراں دے
ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰਣ:
ਜਸਵਿੰਦਰ ਸਿੰਘ ਕਾਈਨੌਰ
گرمکھی توں شاہمکھی لپیئنترن
جسوندر سنگھ کائینور
ਮੂਲ ਲੇਖਕ ਦਾ ਸੰਪਰਕ
ਬੀਬੀ ਅੰਮ੍ਰਿਤਜੀਤ ਕੌਰ 
ਖਰੜ (ਮੋਹਾਲੀ) 9876625459

Leave a Reply

Your email address will not be published. Required fields are marked *