ਯਾਦਗਾਰੀ ਹੋ ਨਿਬੜਿਆ ਸਵ. ਪਰਮਜੀਤ ਕ੍ਰਿਕਟ ਟੂਰਨਾਮੈਟ
ਚੰਡੀਗੜ੍ਹ 14 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਪਿੰਡ ਸਿਆਲਬਾ ਦੇ ਨੌਜਵਾਨਾਂ, ਸਮਾਜ ਸੇਵੀ ਵੀਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਨੌਜਵਾਨ ਸਵ ਪਰਮਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਤੀਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਖੇੜਾ ਦੇ ਖੇਡ ਗਰਾਉਂਡ ਵਿਚ ਕਰਵਾਏ।ਇਸ ਕ੍ਰਿਕਟ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ। ਇਲਾਕੇ ਅਤੇ ਦੂਰ-ਦੁਰਾਡੇ ਦੀਆਂ ਕੁਲ 32 ਤੋਂ ਵੱਧ ਟੀਮਾਂ ਨੇ ਭਾਗ ਲੈਣ ਲਈ ਪਹੁੰਚੀਆਂ। ਇਸ ਦੇ ਅਖੀਰਲੇ ਸਾਰੇ ਮੈਚ ਫਸਵੇਂ ਅਤੇ ਰੌਮਾਚਕ ਸਨ।


ਪਹਿਲਾ ਇਨਾਮ ਜੈਂਤੀ ਮਾਜਰੀ ਦੀ ਟੀਮ ਪੱਚੀ ਹਜ਼ਾਰ ਰੁਪੈ ਅਤੇ ਟਰਾਫ਼ੀ, ਦੂਜਾ ਇਨਾਮ ਮਾਜਰਾ ਨਿਊ ਚੰਡੀਗੜ੍ਹ ਤੇਰਾਂ ਹਜ਼ਾਰ ਅਤੇ ਕੱਪ , ਤੀਜਾ ਇਨਾਮ ਕਰਤਾਰ ਪੁਰ ਨਿਊ ਚੰਡੀਗੜ੍ਹ ਇਕੱਤੀ ਸੌ ਅਤੇ ਟਰਾਫੀ ਅਤੇ ਚੌਥਾ ਇਨਾਮ ਮਾਨਪੁਰ ਬੱਦੀ ਇਕੱਤੀ ਸੌ ਰੁਪਏ ਅਤੇ ਟਰਾਫੀ ਦਿੱਤਾ ਗਿਆ। ਬੈਸਟ ਬੇਟਸਮੈਨ ਅਤੇ ਬੋਲਰ ਨੂੰ ਫਰਾਟਾ ਪੱਖਾ, ਪੰਜਵਾਂ ਇਨਾਮ ਗਿਆਰਾਂ ਸੌ ਰੁਪਏ ਦਾ ਦਿੱਤਾ ਗਿਆ। ਮੁੱਖ ਮਹਿਮਾਨ ਵਜੋਂ ਯੋਧਾ ਸਿੰਘ ਮਾਨ ਪਿਤਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ, ਉਨ੍ਹਾਂ ਨਾਲ ਹਾਕਮ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਖਰੜ, ਗੋਲਡੀ ਸਿਆਲਬਾ, ਦਿਨੇਸ਼ ਮਾਜਰੀ, ਪ੍ਰਦੀਪ ਬਾਵਾ, ਅਜੈਬ ਮਾਜਰੀ ਨੇ ਵੀ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਭਾਈ ਹਰਜੀਤ ਸਿੰਘ ਹਰਮਨ ਮੁੱਖ ਸੇਵਾਦਾਰ ਗੜ੍ਹੀ ਭੌਰਖਾ ਸਾਹਿਬ ਵੱਲੋਂ ਵੀ ਹਾਜ਼ਰੀ ਲਗਵਾਈ ਗਈ।
ਗੁਰਿੰਦਰ ਸਿੰਘ ਸਰਪੰਚ ਖਿਜ਼ਰਾਬਾਦ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ। ।ਦਸਮੇਸ਼ ਯੂਥ ਕਲੱਬ ਦੇ ਮੈਂਬਰਾਂ ਵੱਲੋਂ ਸਵ ਪਰਮਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਦਸਮੇਸ਼ ਯੂਥ ਕਲੱਬ ਦੇ ਮੈਂਬਰਾਂ ਨਿਰਮਲ ਸਿੰਘ, ਦਿਲਬਰ ਸਿੰਘ, ਰਵੀ,ਦਮਨ, ਬਲਵੰਤ ਅਤੇ ਹਰਮਨ ਵੱਲੋਂ ਬਹੁਤ ਵਧੀਆ ਢੰਗ ਨਾਲ ਇਸ ਕਿ੍ਕਟ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਲਈ ਸੇਵਾ ਨਿਭਾਈ ਗਈ।ਇਸ ਮੌਕੇ ਨੰਬਰਦਾਰ ਰਾਜ ਕੁਮਾਰ ਸਿਆਲਬਾ , ਸਰਪੰਚ ਕੁਲਦੀਪ ਸਿੰਘ ਸਿਆਲਬਾ,ਮੰਗੂ ਸਿਆਲਬਾ, ਸੰਦੀਪ ਸਿਆਲਬਾ, ਰਾਜੇਸ਼ ਪੰਚ, ਡੋਗਰ ਸਿਆਲਬਾ,ਜੱਗਾ ਖਿਜ਼ਰਾਬਾਦ, ਨਤੀਸ਼ ਕਪੂਰ ਮਾਜਰੀ, ਬਲਵੰਤ ਸਿੰਘ ਅਤੇ ਮੰਗਲ ਪੰਚ ਮਾਜਰੀ ਮੌਜੂਦ ਸਨ।

