www.sursaanjh.com > ਸਾਹਿਤ > ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ

ਟੈਗੋਰ ਥੀਏਟਰ ਵਿਖੇ ਹੋਵੇਗੀ ਇਹ ਮਹਿਫਲ

ਹਰਿਆਣਾ ਸਰਕਾਰ ਦੇ ਕਲਾ ਤੇ ਸਭਿਆਚਾਰਕ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ ਸਮਾਗਮ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਗਸਤ:

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਚਰਚਿਤ ਗਾਇਕਾ ਰਿੰਕੂ ਕਾਲੀਆ ਦੀ ਗਾਇਨ ਕਲਾ ਸਬੰਧੀ ਸਮਾਗਮ ਮਹਿਫਲ ਟਾਈਟਲ ਹੇਠ ਅੱਜ ਮਿਤੀ 16 ਅਗਸਤ 2023 ਨੂੰ ਸ਼ਾਮ 6.30 ਵਜੇ ਟੈਗੋਰ ਥੀਏਟਰ ਸੈਕਟਰ, ਚੰਡੀਗੜ੍ਹ ਕਰਵਾਇਆ ਜਾ ਰਿਹਾ ਹੈ।

ਇਸ ਮਹਿਫਲ ਵਿੱਚ ਹਰਿਆਣਾ ਦੇ ਸਕੂਲ ਸਿੱਖਿਆ, ਪਾਰਲੀਮਾਨੀ ਮਾਮਲੇ ਅਤੇ ਟੂਰਿਜ਼ਮ ਮਨਿਸਟਰ ਸ੍ਰੀ ਕੰਵਰ ਪਾਲ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ। ਗੈੱਸਟ ਆਫ ਆਨਰ ਡਾ. ਸੁਮਿੱਤਰਾ ਮਿਸ਼ਰਾ, ਆਈ.ਏ.ਐਸ., ਵਧੀਕ ਮੁੱਖ ਸਕੱਤਰ, ਹਰਿਆਣਾ ਸਰਕਾਰ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਬਲਰਾਜ ਕੁੰਦੂ, ਐਮ.ਐਲ.ਏ. ਮਹਿਮ ਹੋਣਗੇ। ਵਰਨਣਯੋਗ ਹੈ ਕਿ ਇਹ ਮਹਿਫਲ ਸਮਾਗਮ ਕਲਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਹਰਿਆਣਾ ਵੱਲੋਂ ਸਿਲਵਰ ਸਿਟੀ ਗਰੁੱਪ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ। 

Leave a Reply

Your email address will not be published. Required fields are marked *