www.sursaanjh.com > ਅੰਤਰਰਾਸ਼ਟਰੀ > ਮੈਂ ਪਤਾ ਹੀ ਨਹੀਂ ਲੱਗਣ ਦੇਣਾ ਕਿ ਹੈਲੀਕਾਪਟਰ ਕਿੰਨੀ ਉਚਾਈ ਤੇ ਉੱਡ ਰਿਹਾ ਹੈ? ਉਲਟੀ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ

ਮੈਂ ਪਤਾ ਹੀ ਨਹੀਂ ਲੱਗਣ ਦੇਣਾ ਕਿ ਹੈਲੀਕਾਪਟਰ ਕਿੰਨੀ ਉਚਾਈ ਤੇ ਉੱਡ ਰਿਹਾ ਹੈ? ਉਲਟੀ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ

ਮੈਂ ਪਤਾ ਹੀ ਨਹੀਂ ਲੱਗਣ ਦੇਣਾ ਕਿ ਹੈਲੀਕਾਪਟਰ ਕਿੰਨੀ ਉਚਾਈ ਤੇ ਉੱਡ ਰਿਹਾ ਹੈ?
ਉਲਟੀ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ
ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਜੀ ਦੀ ਸਘੰਰਸ਼ ਅਤੇ ਤਿਆਗ ਭਰੀ ਜ਼ਿੰਦਗੀ  ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 14 ਸਤੰਬਰ:
ਇਹ ਵਾਕਿਆ ਸੰਨ 2000 ਦਾ ਹੈ। ਸਾਹਿਬ ਪਾਰਟੀ ਦੇ ਸਬੰਧ ਵਿੱਚ ਰੱਖੇ ਕਈ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਉਦੈਪੁਰ (ਰਾਜਸਥਾਨ) ਵਿੱਚ ਸਨ। ਸਾਹਿਬ ਨੇ ਜਾਲੌਰ ਤੋਂ ਹੋਕੇ ਉਦੈਪੁਰ ਜਾਣਾ ਸੀ। ਸਾਹਿਬ ਨੇ ਪ੍ਰੋਗਰਾਮਾਂ ਦੀ ਸੁਚਾਰੂ ਢੰਗ ਨਾਲ ਵਿਵਸਥਾ ਦੀ ਜਾਣਕਾਰੀ ਲੈਣ ਲਈ ਡਾਕਟਰ ਕੁਸੁਮ ਮੇਘਵਾਲ ਨੂੰ ਆਪਣੇ ਨਾਲ ਹੀ ਹੈਲੀਕਾਪਟਰ ਵਿੱਚ ਬੈਠਾ ਲਿਆ। ਡਾਕਟਰ ਕੁਸੁਮ ਮੇਘਵਾਲ “ਕਾਪਰ ਪਲਾਂਟ ਉਦੈਪੁਰ” ਵਿੱਚ ਵੱਡੇ ਪੱਧਰ ਦੀ ਅਧਿਕਾਰੀ ਰਹਿ ਚੁੱਕੀ ਹੈ ਤੇ ਉਹ ਇੱਕ ਸਮਾਜਿਕ ਵਰਕਰ ਵੀ ਹੈ। ਪਰ ਡਾਕਟਰ ਕੁਸੁਮ ਦੀ ਮਜ਼ਬੂਰੀ ਇਹ ਸੀ ਕਿ ਉਸਨੇ ਪਹਿਲਾਂ ਕਦੇ ਵੀ ਜਹਾਜ਼ ਜਾਂ ਹੈਲੀਕਾਪਟਰ ਵਿੱਚ ਬੈਠਕੇ ਸਫ਼ਰ ਨਹੀਂ ਸੀ ਕੀਤਾ, ਜਿਸ ਕਾਰਣ ਡਾਕਟਰ ਕੁਸੁਮ ਨੇ ਹੈਲੀਕਾਪਟਰ ਵਿੱਚ ਬੈਠਦੇ ਸਾਰ ਹੀ ਪਾਇਲਟ ਨੂੰ ਕਿਹਾ ਕਿ ਮੈਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਤਾਂ ਕਿ ਨਾ ਮੈਨੂੰ ਉਲਟੀ ਆਵੇ ਤੇ ਨਾ ਮੈਨੂੰ ਚੱਕਰ ਵਗੈਰਾ ਆਉਣ।
ਇਸ ਤੋਂ ਪਹਿਲਾਂ ਕਿ ਪਾਇਲਟ ਕੋਈ ਜਵਾਬ ਦਿੰਦਾਂ, ਸਾਹਿਬ ਨੇ ਪਾਇਲਟ ਨੂੰ ਹੀ ਟੋਕਦਿਆਂ ਕਿਹਾ ਕਿ “ਵੇਖੀ ਡਰਾ ਨਾ ਦੇਵੀਂ,  ਤੂੰ ਆਪਣਾ ਕੰਮ‌ ਕਰ, ਮੈਂ ਇਹਨੂੰ ਪਤਾ ਵੀ ਨਹੀਂ ਲੱਗਣ ਦੇਣਾ ਕਿ ਹੈਲੀਕਾਪਟਰ ਕਿੰਨੀ ਉੱਚਾਈ ਉੱਤੇ ਉੱਡ ਰਿਹਾ ਹੈ ਤੇ ਕਦੋਂ ਉਦੈਪੁਰ ਆ ਗਿਆ। ਚੱਕਰ ਤੇ ਉਲਟੀ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜਾਲੌਰ ਤੋਂ ਹੈਲੀਕਾਪਟਰ ਦੇ ਉਡਾਣ ਭਰਦਿਆਂ ਸਾਰ ਹੀ ਸਾਹਿਬ ਨੇ ਡਾਕਟਰ ਕੁਸੁਮ ਮੇਘਵਾਲ ਨੂੰ ਆਪਣੇ ਅੰਦੋਲਨ ਦੀਆਂ ਗੱਲਾਂ ਕਰਕੇ ਐਨਾ ਮੰਤਰ ਮੁਗਧ ਕਰ ਦਿੱਤਾ ਕਿ ਉਸਨੂੰ ਤਾਂ ਸ਼ਾਇਦ ਇਹ ਵੀ ਪਤਾ ਨਹੀਂ ਚੱਲਿਆ ਕਿ ਕਦੋਂ ਉਦੈਪੁਰ ਆ ਗਿਆ। ਜੇਕਰ ਸਾਹਿਬ ਉਸਨੂੰ ‘ਡਬੋਕ ਹਵਾਈ ਅੱਡਾ’ ਆਉਣ ਦੀ ਖਬਰ ਨਾ ਦਿੰਦੇ। ਇਸ ਦੌਰਾਨ ਡਾਕਟਰ ਕੁਸੁਮ‌ ਮੇਘਵਾਲ ਨੂੰ ਨਾ ਕੋਈ ਉਲਟੀ ਆਈ, ਨਾ ਹੀ ਕੋਈ ਚੱਕਰ ਆਇਆ, ਨਾ ਹੀ ਕੋਈ ਘਬਰਾਹਟ ਮਹਿਸੂਸ ਹੋਈ‌।
ਉਸ ਤੋਂ ਬਾਅਦ ਸਾਹਿਬ ਰਾਤ ਦਾ ਖਾਣਾ ਖਾਣ ਲਈ ਡਾਕਟਰ ਕੁਸੁਮ ਮੇਘਵਾਲ ਦੇ ਘਰ ਵਿਚਲੇ ਉਸੇ ਹੀ ਡਰਾਇੰਗ ਰੂਮ ਵਿੱਚ ਜਾ ਬੈਠੇ, ਜਿਸ ਵਿੱਚ ਸਾਹਿਬ 1987 ਦੌਰਾਨ ਆਪਣੀ ਉਦੈਪੁਰ ਸਾਈਕਲ ਯਾਤਰਾ ਦੇ ਦੌਰਾਨ ਵੀ ਠਹਿਰੇ ਸਨ। ਖਾਣਾ‌ ਤਿਆਰ ਹੋਣ ਤੋਂ ਬਾਅਦ ਡਾਕਟਰ ਕੁਸੁਮ ਜਦੋਂ ਸਾਹਿਬ ਨੂੰ ਖਾਣਾ‌ ਖਾਣ ਲਈ ਬੁਲਾਉਣ ਗਈ ਤਾਂ ਸਾਹਿਬ ਆਪਣੇ ਹੱਥ ਨਾਲ ਆਪਣੇ ਪੇਟ ਵਿੱਚ ਸਰਿੰਜ ਨਾਲ ਇੰਸੋਲੀਨ ਦਾ ਇੰਨਜੈਕਸਨ ਲਗਾ ਰਹੇ ਸਨ ਤੇ ਦਵਾਈਆਂ ਨਾਲ ਨੱਕੋ ਨੱਕ ਭਰਿਆ ਛੋਟਾ ਜਿਹਾ ਬੈਗ ਵੀ ਉਨ੍ਹਾਂ ਦੇ ਕੋਲ ਹੀ ਪਿਆ ਸੀ।
ਇਸ ਦ੍ਰਿਸ਼ ਨੇ ਡਾਕਟਰ ਕੁਸੁਮ ਮੇਘਵਾਲ ਨੂੰ ਧੁਰ ਅੰਦਰੋਂ ਅੰਦਰੀ ਝੰਜੋੜ ਕੇ ਰੱਖ ਦਿੱਤਾ। ਉਸਨੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਸਾਹਿਬ ਇਹ ਸਭ ਮੁਸੀਬਤਾਂ ਕਿਸ ਦੇ ਲਈ ਬਰਦਾਸ਼ਤ ਕਰ ਰਹੇ ਹਨ? ਅਗਲੇ ਹੀ ਪਲ ਅੰਤਰ ਆਤਮਾ ਨੇ ਜਵਾਬ ਦਿੰਦਿਆਂ ਕਿਹਾ ਕਿ ਬਾਬਾ‌ ਸਾਹਿਬ ਨੇ ਵੀ ਤਾਂ ਕਿਹਾ ਸੀ ਕਿ ਜਦੋਂ ਤੱਕ ਮੇਰਾ ਸਮਾਜ ਸੁੱਤਾ ਹੋਇਆ ਸਮਾਜ ਜਾਗ ਨਹੀਂ ਜਾਂਦਾ। ਮੈਂ ਦਿਨ ਰਾਤ ਖੁਦ ਜਾਗ ਜਾਗ ਕੇ ਅਸਵੱਸਥ ਹੁੰਦੇ ਹੋਏ ਵੀ, ਇਹ ਕੰਮ ਆਪਣੇ ਆਖਰੀ ਸਾਹ ਤੱਕ ਜਾਰੀ ਰੱਖਾਂਗਾ। ਬਹੁਜਨ ਸਮਾਜ ਦੇ ਉਸ ਮਹਾਨ ਮਸੀਹਾ ਨੂੰ ਤਾਂ ਅਸੀਂ ਭਾਵੇਂ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ, ਪਰ ਪਿਛਲੇ 14 ਸਾਲਾਂ ਤੋਂ ਸਾਹਿਬ ਨੂੰ ਤਾਂ ਆਪਣੀਆਂ ਖੁੱਲ੍ਹੀਆਂ ਹੋਈਆਂ ਅੱਖਾਂ ਨਾਲ, ਸਮਾਜ ਦੀ ਬਿਹਤਰੀ ਲਈ ਦੁੱਖ ਤਕਲੀਫਾਂ ਤੇ ਪੀੜਾਂ ਆਪਣੇ ਜਿਸਮ ਉੱਪਰ ਹੰਢਾਉਂਦੇ ਹੋਏ ਤਾਂ ਵੇਖ ਰਹੇ ਹਾਂ।
ਚਾਪਲੂਸ ਲੋਕ, ਕਿਸੇ ਦੇ ਵੀ ਪੈਰਾਂ ਵਿੱਚ ਡਿੱਗ ਸਕਦੇ ਹਨ। ਕਿਉਂਕਿ ਅਜਿਹੇ ਲੋਕ ਤਾਂ ਫਟੇ ਹੋਏ ਕੋਟ ਨੂੰ ਵੀ ਸੋਨੇ ਦੇ ਬਟਨ ਲਾ ਦਿੰਦੇ ਹਨ -ਸਾਹਿਬ ਕਾਂਸ਼ੀ ਰਾਮ।*
ਜੁੱਗ ਪਲਟਾਊ ਬਹੁਜਨ  ਮਹਾਂ ਨਾਇਕ – ਮੈਂ ਕਾਂਸ਼ੀ ਰਾਮ ਬੋਲਦਾ ਹਾਂ ਭਾਗ -2
ਪੰਮੀ‌ ਲਾਲੋ ਮਜਾਰਾ- ਟੁੱਟੀਆਂ ਚੱਪਲਾਂ ਦੇ ਨਿਸ਼ਾਨਾਂ ਦਾ ਖੋਜੀ।
ਪੇਸ਼ ਕਰਤਾ: ਇੰਜੀਨੀਅਰ ਤੇਜਪਾਲ ਸਿੰਘ 94177-94756-ਮੈਡਮ ਸਤਵੰਤ ਕੌਰ (ਮਿਸ਼ਨਰੀ)-97811-00478

Leave a Reply

Your email address will not be published. Required fields are marked *