www.sursaanjh.com > ਅੰਤਰਰਾਸ਼ਟਰੀ > ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਬੱਗਾ ਹੋਏ ਸਨਮਾਨਿਤ

ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਬੱਗਾ ਹੋਏ ਸਨਮਾਨਿਤ

ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਬੱਗਾ ਹੋਏ ਸਨਮਾਨਿਤ
ਸਹਿਕਰਮੀ ਤੇ ਪਰਮ-ਮਿੱਤਰਾਂ ਵੱਲੋਂ ਸਨਮਾਨ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ
ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਬੱਗਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ – ਨਰਿੰਦਰਪਾਲ ਸਿੰਘ ਨੀਨਾ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 18 ਸਤੰਬਰ:
ਜ਼ੁਬਾਨ ਤੇ ਕਰਮਜੀਤ ਬੱਗਾ ਦਾ ਨਾਮ ਆਉਂਦਿਆਂ ਹੀ ਅਲਗੋਜ਼ਿਆਂ ਦੀ ਮਿੱਠੀ ਮਿੱਠੀ ਧੁਨੀ ਮੇਰੇ ਮਨ ਦੇ ਅੰਬਰ ਤੇ ਛਾ ਜਾਂਦੀ ਹੈ। ਮੈਂ ਮੰਤਰ ਮੁਗਧ ਹੋ ਕੇ ਇਸ ਧੁਨ ਨੂੰ ਆਤਮਸਾਤ ਕਰਨ ਲਗਦਾ ਹਾਂ। ਪਤਾ ਨਹੀਂ ਕਦੋਂ ਆਲਮ ਲੁਹਾਰ ਮੇਰੀਆਂ ਬੰਦ ਅੱਖਾਂ ਅੰਦਰ ਦਾਖਲ ਹੋ ਜਾਂਦਾ ਹੈ ਤੇ ਫਿਰ ਕਦੋਂ ਇਹ ਚਿੱਤਰ ਕਰਮਜੀਤ ਬੱਗਾ ਵਿੱਚ ਤਬਦੀਲ ਹੋ ਜਾਂਦਾ ਹੈ। ਕਰਮਜੀਤ ਬੱਗਾ ਅਠਖੇਲੀਆਂ ਕਰਦੀ ਮੂੰਹਜ਼ੋਰ ਨਦੀ ਵਾਂਗ ਹਮੇਸ਼ਾ ਤੁਰਦੇ ਰਹਿਣ ਦਾ ਨਾਂ ਹੈ।
ਅੱਜ ਏਸ ਮਾਣਮੱਤੇ ਅਲਗੋਜ਼ਾਵਾਦਮ ਕਰਮਜੀਤ ਬੱਗਾ ਨੂੰ ਉਸ ਦੇ ਸਹਿਕਰਮੀ ਪਰਮ-ਮਿੱਤਰਾਂ ਸੁਦਾਗਰ ਸਿੰਘ ਕੋਮਲ, ਗੀਤਕਾਰ ਸਿੰਮੀ ਟੱਪਰੀਆਂ ਵਾਲਾ, ਕੁਲਦੀਪ ਖੁਰਮੀ, ਥੀਏਟਰ ਕਲਾਕਾਰ ਹੈਰੀ, ਪ੍ਰਧਾਨ ਨਰਿੰਦਰਪਾਲ ਨੀਨਾ ਉੱਘੇ ਫ਼ਿਲਮੀ ਤੇ ਥੀਏਟਰ ਕਲਾਕਾਰ, ਵਿਸ਼ੇਸ਼ ਮਹਿਮਾਨ ਸ੍ਰੀਮਤੀ ਸੁੱਖਬੀਰਪਾਲ ਕੌਰ ਅਤੇ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਪਰਿਵਾਰ ਅਤੇ ਲਾਡਲੇ ਅਲਗੋਜ਼ਾ ਵਾਦਕ ਸ਼ਾਗਿਰਦ ਮਨਦੀਪ, ਹਰਦੀਪ ਮਾਣਾ, ਹਰਕੀਰਤਪਾਲ, ਲੋਕ ਗਾਇਕ ਗੈਰੀ ਗਿੱਲ ਉਰਫ ਗੱਗੀ ਨਾਹਰ, ਉਦੈ (ਕਾਰਤਿਕ) ਅਤੇ ਸ਼ਗਨ ਖੁਰਾਣੀ ਵੱਲੋਂ ਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲ ਕਰਦਿਆਂ ਬਹੁਪੱਖੀ ਕਲਾਕਾਰ ਕਰਮਜੀਤ ਬੱਗਾ ਨੇ ਕਿਹਾ ਕਿ ਮੈਨੂੰ ਹਮੇਸ਼ਾ ਆਪਣੇ ਮਿੱਤਰਾਂ ਅਤੇ ਮੇਰੀ ਕਲਾ ਨੂੰ ਮੁਹੱਬਤ ਕਰਨ ਵਾਲ਼ਿਆਂ ਤੇ ਸਦਾ ਮਾਣ ਰਹੇਗਾ। ਉਨ੍ਹਾਂ ਇਨ੍ਹਾਂ ਸਾਰੀਆਂ ਸ਼ਖਸੀਅਤਾਂ ਦਾ ਦਿਲੋਂ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *