|
ਜੰਗਲਾਤ ਕਾਮਿਆਂ ਦੇ ਜੋਸ਼ੀਲੇ ਨਾਹਰਿਆਂ ਨਾਲ ਗੂੰਜਿਆ ਮੁੱਖ ਵਣ ਪਾਲ ਦਾ ਮੁੱਖ ਦਫ਼ਤਰ
ਚੰਡੀਗੜ੍ਹ 26 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਾਲੀਆਂ):
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਮੁੱਖ ਦਫ਼ਤਰ 1406/22-ਬੀ ਚੰਡੀਗੜ ਵੱਲੋਂ ਅੱਜ ਜਗਲਾਤ ਵਿਭਾਗ ਦੇ ਮੁੱਖ ਵਣ ਪਾਲ ਦੇ ਖਿਲਾਫ਼ ਮੁੱਖ ਦਫ਼ਤਰ ਮੁਹਾਲੀ ਵਿਖੇ ਵਿਸਾਲ ਰੋਸ ਰੈਲੀ ਕੀਤੀ ਗਈ ਅੱਜ ਸਵੇਰ ਤੋ ਪੰਜਾਬ ਦੇ ਵੱਖ ਵੱਖ ਸਹਿਰਾਂ ਤੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਟਰੱਕਾ, ਬੱਸਾਂ ਤੇ ਟੈਪੂਆਂ ਤੇ ਸਵਾਰ ਹੋ ਕੇ ਅਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਨਾਂਹਰੇ ਮਾਰਦੇ ਹੋਏ ਪੂਰੇ ਜੋਸੋ ਖਰੋਸ ਨਾਲ ਧਰਨੇ ਚ ਪੁੱਜੇ ਅੱਜ ਦੇ ਧਰਨੇ ਦੀ ਅਗਵਾਈ ਅਮਰੀਕ ਸਿੰਘ ਗੜਸੰਕਰ, ਜਸਵੀਰਾ ਸਿੰਘ ਸੀਰਾ, ਜਸਵਿੰਦਰ ਸੌਜਾ ਤੇ ਵਿਰਸਾ ਸਿੰਘ ਅੰਮਿ੍ਰਤਸਰ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ![]() ![]() ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆ ਮੁਲਾਜਮ ਆਗੂਆਂ ਬਲਵੀਰ ਤਰਨਤਾਰਨ,ਪਵਨ ਹੁਸ਼ਿਆਰਪੁਰ, ਅਮਨਦੀਪ ਸਿੰਘ ਛੱਤ ਬੀੜ ਮਲਕੀਤ ਮੁਕਤਸਰ ਸੁਲੱਖਣ ਸਿੰਘ ਮੁਹਾਲੀ ਅਤੇ ਰਵੀਕਾਂਤ ਰੋਪੜ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਚ ਕੰਮ ਕਰਦੇ ਤਿੰਨ ਸਾਲ ਦੀ ਸਰਵਿਸ ਵਾਲੇ ਕੱਚੇ ਕਾਮਿਆਂ ਨੂੰ ਪੱਕਿਆਂ ਕੀਤਾ ਜਾਵੇ, ਜਿਹੜੇ ਕਾਮਿਆਂ ਨੇ ਸਾਲ 2006 ਚ ਦੱਸ ਸਾਲ ਦੀ ਸਰਵਿਸ ਪੁਰੀ ਕਰ ਲਈ ਸੀ ਉਹਨਾ ਕਾਮਿਆਂ ਨੂੰ ਤਰੁੰਤ ਪੱਕਿਆਂ ਕੀਤਾ ਜਾਵੇ,ਤੇ ਜੰਗਲੀ ਜੀਵ ਵਿਭਾਗ ਚ ਕੰਮ ਕਰਦੇ ਵਰਕਰਾਂ ਨੂੰ 25% ਵੱਧ ਰੇਟਾਂ ਨਾਲ ਤਨਖਾਹ ਦਿੱਤੀ ਜਾਵੇ! ਇਕੱਤਰਤਾਂ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸੰਗਰੂਰ, ਬੱਬੂ ਮਾਨਸਾ, ਨਿਸਾਨ ਫਿਰੋਜ਼ਪੁਰ, ਜਸਵਿੰਦਰ ਬਠਿੰਡਾ, ਕੇਵਲ ਗੜਸ਼ੰਕਰ, ਸੇਰ ਸਿੰਘ ਸਰਹਿੰਦ, ਛਿੰਦਰਪਾਲ ਸਿੰਘ ਅਤੇ ਮਨਿੰਦਰ ਸਿੰਘ ਮੌਹਾਲੀ ਨੇ ਮੰਗ ਕੀਤੀ ਕਿ ਸਮੂਹ ਵਰਕਰਾਂ ਨੂੰ ਘੱਟੋ ਘੱਟ 26000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਹਰੇਕ ਵਰਕਰ ਦਾ ਈ.ਪੀ.ਐਫ਼ ਤੇ ਈ.ਆਈ.ਐਸ ਕੱਟਿਆ ਜਾਵੇ ਅਤੇ ਵਣ ਵਿਭਾਗ ਵਿਚ ਕੰਮਾਂ ਦੇ ਰੇਟਾਂ ਚ ਵਾਧਾ ਕੀਤਾਂ ਜਾਵੇ।
ਅੱਜ ਦੀ ਰੈਲੀ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੇਡਰੇਸਨ ਦੇ ਸੁਬਾਈ ਆਗੂਆਂ ਸਰਵ ਸ੍ਰੀ ਮੱਖਣ ਸਿੰਘ ਵਾਹਿਦਪੁਰੀ, ਨਿਰਭੈ ਸਿੰਘ ਲੁਧਿਆਣਾ, ਨਾਥ ਸਿੰਘ, ਗੀਤ ਸਿੰਘ ਪਟਿਆਲਾ, ਗੁਰਦੇਵ ਸਿੰਘ ਸਿੱਧੂ ਫ਼ਿਰੋਜ਼ਪੁਰ, ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਅੱਜ ਦੇ ਧਰਨੇ ਚ ਇੱਕਤਰ ਹੋਏ ਮੁਲਾਜਮਾਂ ਨੂੰ ਸਬੋਧਨ ਕਰਦਿਆਂ ਕਿਹਾ ਕੀ ਦਰਜਾ ਚਾਰ ਦੀ ਸਰਤ ਅੱਠਵੀ ਵੀ ਪਾਸ ਤੁਰੰਤ ਹਟਾਕੇ ਤਰੁੰਤ ਪੱਕਿਆ ਕੀਤਾ ਜਾਵੇ ਅਤੇ ਕੰਮਾਂ ਦੀ ਕਾਰ ਕਟਾਈ ਦੇ ਨਾ ਤੇ ਛਾਟੀਆਂ ਬੰਦ ਕੀਤੀਆ ਜਾਣ ਨਹੀ ਤਾ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸਹਿਯੋਗ ਨਾਲ ਪੱਕਾ ਮੋਰਚਾ ਲੈ ਦਿੱਤਾ ਜਾਵੇਗਾ।
ਭੁਪਿੰਦਰ ਸਾਧੋਰੇੜੀ ਪਟਿਆਲਾ, ਕੇਵਲ ਗੜਸ਼ੰਕਰ, ਸਤਨਾਮ ਸੰਗਰੂਰ, ਰਵੀ ਲੁਧਿਆਣਾ, ਕਰਮ ਸਿੰਘ ਹਰੀਕੇ ਪੱਤਣ, ਬਲਰਾਜ ਪਠਾਨਕੋਟ, ਰਵੀ ਕਾਂਤ ਰੋਪੜ, ਸੁਖਦੇਵ ਜਲੰਧਰ ਅਤੇ ਕੁਲਦੀਪ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਜੰਗਲਾਤ ਵਰਕਰ ਯੂਨੀਅਨ ਦੇ ਝੰਡੇ ਹੇਠ ਤਿੱਖਾ ਤੇ ਤੇਜ ਸੰਘਰਸ ਕਰਨ ਲਈ ਮਜਬੂਰ ਹੋਵਾਂਗੇ, ਜਿਸਦੇ ਨਿਕਲਣ ਵਾਲੇ ਸਿਟਿਆਂ ਦੇ ਜਿੰਮੇਵਾਰ ਇਹ ਸਰਕਾਰ ਹੋਵੇਗੀ। ਅੱਜ ਦੇ ਝੰਡਾ ਮਾਰਚ ਚ ਹੋਰਨਾ ਤੋ ਇਲਾਵਾ, ਭਿੰਦਰ ਘੱਗਾ, ਬੁੱਟਾ ਲੁਧਿਆਣਾ, ਜਸਵੰਤ ਗੁਰਦਾਸਪੁਰ ਜਗਤਾਰ ਸਿੰਘ ਸਾਹਪੁਰ, ਹਰਜਿੰਦਰ ਸਿੰਘ ਸਰਹਿੰਦ ਮਨਜੀਤ ਕੋਰ, ਹਰਬੰਸ ਕੌਰ. ਨਾਜਰਾ ਬੇਗਮ, ਜਸਪ੍ਰੀਤ ਕੌਰ ਆਗੂ ਸਾਮਿਲ ਹੋਏ। ਅੱਜ ਦੀ ਰੈਲੀ ਦੇ ਦਬਾਅ ਸਦਕਾ ਪ੍ਰਧਾਨ ਮੱਖ ਵਣ ਪਾਲ ਪੰਜਾਬ ਵਲੋਂ ਜੰਥੇਬੰਦੀ ਨੂੰ ਮਿਤੀ 2/11/2023 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ।
|



