www.sursaanjh.com > ਅੰਤਰਰਾਸ਼ਟਰੀ > ਪੰਜਾਬੀ ਬੋਲੀ ਦੇ ਅਜ਼ੀਮ ਫਨਕਾਰ ਹੰਸਰਾਜ ਹੰਸ ਕੋਲ ਜਿੱਥੇ ਗਾਇਕੀ ਦੀ ਕਲਾ ਹੈ, ਉੱਥੇ ਉਸ ਕੋਲ ਲਫਜ਼ਾਂ ਦਾ ਅਥਾਹ ਭੰਡਾਰ ਹੈ ਤੇ ਗੱਲਬਾਤ ਕਰਨ ਦਾ ਹੁਨਰ ਵੀ/ ਤਰਸੇਮ ਬਸ਼ਰ

ਪੰਜਾਬੀ ਬੋਲੀ ਦੇ ਅਜ਼ੀਮ ਫਨਕਾਰ ਹੰਸਰਾਜ ਹੰਸ ਕੋਲ ਜਿੱਥੇ ਗਾਇਕੀ ਦੀ ਕਲਾ ਹੈ, ਉੱਥੇ ਉਸ ਕੋਲ ਲਫਜ਼ਾਂ ਦਾ ਅਥਾਹ ਭੰਡਾਰ ਹੈ ਤੇ ਗੱਲਬਾਤ ਕਰਨ ਦਾ ਹੁਨਰ ਵੀ/ ਤਰਸੇਮ ਬਸ਼ਰ

ਪੰਜਾਬੀ ਬੋਲੀ ਦੇ ਅਜ਼ੀਮ ਫਨਕਾਰ ਹੰਸਰਾਜ ਹੰਸ ਕੋਲ ਜਿੱਥੇ ਗਾਇਕੀ ਦੀ ਕਲਾ ਹੈ, ਉੱਥੇ ਉਸ ਕੋਲ ਲਫਜ਼ਾਂ ਦਾ ਅਥਾਹ ਭੰਡਾਰ ਹੈ ਤੇ ਗੱਲਬਾਤ ਕਰਨ ਦਾ ਹੁਨਰ ਵੀ/ ਤਰਸੇਮ ਬਸ਼ਰ
ਇੱਕ ਦਿਨ ਪਿੰਡ ਗਿਆਂ ਤਾਂ ਪਿੰਡ ਵਿੱਚ ਕਈ ਔਰਤਾਂ ਦੇ ਸਿਰ ‘ਤੇ ਚਿੱਟੀਆਂ ਚੁੰਨੀਆਂ ਦੇਖ ਕੇ ਮਨ ਦੁੱਖ ਨਾਲ ਭਰ ਗਿਆ, ਭੱਜ-ਦੌੜ ਦੀ ਜ਼ਿੰਦਗੀ ਵਿੱਚ ਮੇਰੇ ਜ਼ਿਹਨ ਵਿੱਚ ਕਦੇ ਆਇਆ ਹੀ ਨਹੀਂ ਕਿ ਮੇਰੇ ਸੰਗੀ-ਸਾਥੀ ਦੁਨੀਆਂ ਤੋਂ ਰੁਖਸਤ ਹੋ ਰਹੇ ਹਨ। “ਲੋਕ ਤੁਰੇ ਜਾ ਰਹੇ ਹਨ” ਮੇਰੀ ਅੱਖਾਂ ਭਰ ਆਈਆਂ-ਹੰਸ ਰਾਜ ਹੰਸ
ਬਠਿੰਡਾ (ਤਰਸੇਮ ਬਸ਼ਰ-ਸੁਰ ਸਾਂਝ ਡਾਟ ਕਾਮ ਬਿਊਰੋ), 5 ਨਵੰਬਰ:
ਰੇਡੀਓ ਦੀ ਇੱਕ ਪ੍ਰੈਂਕ ਕਾਲ ਵਿੱਚ ਰੇਡੀਓ ਹੋਸਟ ਤੇ ਸਰਦੂਲ ਸਿਕੰਦਰ ਦਾ ਪਰਿਵਾਰ ਹੰਸ ਰਾਜ ਹੰਸ ਨੂੰ ਕਾਲ ਕਰਦਾ ਹੈ ਕਿ ਜਲੰਧਰ ਸ਼ਹਿਰ ਵਿੱਚ ਟਰੈਫਿਕ ਪੁਲਿਸ ਤੰਗ ਕਰ ਰਹੀ ਹੈ। ਹੰਸ ਭਾ ਨੂੰ ਨਹੀਂ ਪਤਾ ਕਿ ਉਸ ਨੂੰ ਮਜ਼ਾਕ ਕੀਤਾ ਜਾ ਰਿਹਾ ਹੈ, ਉਹ ਆਪਣੇ ਸਵਰਗਵਾਸੀ ਗਾਇਕ ਮਿੱਤਰ ਦੇ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ।
ਉਸ ਦੀ ਆਵਾਜ਼ ਵਿੱਚ ਹਲੀਮੀ ਹੈ, ਦੋਸਤ ਦੇ ਪਰਿਵਾਰ ਵਾਸਤੇ ਅਪਣੱਤ ਵੀ। ਇਸ ਮਜ਼ਾਕ ਵਿੱਚ ਜ਼ਿਕਰ ਇਹ ਵੀ ਹੈ ਕਿ ਟਰੈਫਿਕ ਪੁਲਿਸ ਵਾਲਾ ਹੰਸ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਨਹੀਂ ਜਾਣਦਾ  ਕਿ ਕੌਣ ਹੋ। ਇਸ ਗੁਸਤਾਖੀ ਦਾ ਵੀ ਅਨਸਰ ਰਾਜ ਹੰਸ ਦੇ ਲਹਿਜ਼ੇ ‘ਤੇ ਕੋਈ ਫਰਕ ਨਹੀਂ ਪੈਂਦਾ। ਪਰ ਉਹ ਉਸ ਨਾਲ ਬੇਨਤੀ ਦੇ ਲਹਿਜ਼ੇ ਵਿੱਚ ਹੀ ਗੱਲ ਕਰਦੇ ਹਨ। ਭਾਵੇਂ ਇਹ ਮਜ਼ਾਕ ਦਾ ਵਿਸ਼ਾ ਸੀ ਪਰ ਹੰਸ ਰਾਜ ਹੰਸ ਦੀ ਸਰਦੂਲ ਸਿਕੰਦਰ ਦੇ ਪਰਿਵਾਰ ਪ੍ਰਤੀ ਅਪਣੱਤ  ਦੇਖਣ ਵਾਲੀ ਹੈ।
ਕੁਝ ਦਿਨ ਪਹਿਲਾਂ ਹੀ ਅਰੁਣ ਜੋਤ ਸੋਢੀ ਦੀ ਹੰਸਰਾਜ ਹੰਸ ਨਾਲ ਮੁਲਾਕਾਤ ਸੁਣਨ ਦਾ ਮੌਕਾ ਮਿਲਿਆ। ਮੈਨੂੰ ਲਗਦਾ ਹੈ ਕਿ ਪੰਜਾਬੀ ਗਾਇਕੀ ਵਿੱਚ ਹੰਸ ਰਾਜ ਹੰਸ ਤੋਂ ਸੋਹਣੀ ਗੱਲਬਾਤ ਹੋਰ ਕੋਈ ਨਹੀਂ ਕਰ ਸਕਦਾ। ਮੁਲਾਕਾਤ ਵਿੱਚ ਇੱਕ ਮਰਹਲਾ ਉਹ ਵੀ ਆਉਂਦਾ ਹੈ, ਜਦੋਂ ਹੰਸਰਾਜ ਹੰਸ ਭਾਵਕ ਹੋ ਕੇ ਤੁਰ ਗਏ ਮਿੱਤਰਾਂ ਦਾ ਜ਼ਿਕਰ ਕਰਦੇ ਹਨ, ਦੱਸਦੇ ਹਨ ਕਿ ਕਈ ਸਾਲਾਂ ਬਾਅਦ ਜਦੋਂ ਪਿੰਡ ਗਏ ਤਾਂ ਪਿੰਡ ਵਿੱਚ ਕਈ ਔਰਤਾਂ ਦੇ ਸਿਰ ‘ਤੇ ਚਿੱਟੀਆਂ ਚੁੰਨੀਆਂ ਦੇਖ ਕੇ ਮਨ ਦੁੱਖ ਨਾਲ ਭਰ ਗਿਆ, ਭੱਜ-ਦੌੜ ਦੀ ਜ਼ਿੰਦਗੀ ਵਿੱਚ ਮੇਰੇ ਜ਼ਿਹਨ ਵਿੱਚ ਕਦੇ ਆਇਆ ਹੀ ਨਹੀਂ ਕਿ ਮੇਰੇ ਸੰਗੀ-ਸਾਥੀ ਦੁਨੀਆਂ ਤੋਂ ਰੁਖਸਤ ਹੋ ਰਹੇ ਹਨ।
“ਲੋਕ ਤੁਰੇ ਜਾ ਰਹੇ ਹਨ” ਉਹ ਅੱਖਾਂ ਭਰ ਆਉਂਦੇ ਹਨ।
ਹੰਸਰਾਜ ਹੰਸ ਕੋਲ ਜਿੱਥੇ ਗਾਇਕੀ ਦੀ ਕਲਾ ਹੈ, ਉੱਥੇ ਉਸ ਕੋਲ ਲਫਜ਼ਾਂ ਦਾ ਵੱਡਾ ਭੰਡਾਰ ਹੈ ਤੇ ਗੱਲਬਾਤ ਕਰਨ ਦਾ ਵੀ ਹੁਨਰ ਹੈ। ਅਜ਼ੀਮ ਫ਼ਨਕਾਰ ਹੈ, ਅਜ਼ੀਮ ਇਨਸਾਨ ਵੀ, ਰਾਜਨੀਤੀ ਵਿੱਚ ਆਉਣ ਤੋਂ ਬਾਅਦ ਆਪਣੀ ਘੁਟਣ ਦਾ ਵੀ ਇਜ਼ਹਾਰ ਕਰਨ ਤੋਂ ਕੋਈ ਝਿਜਕ ਨਹੀਂ ਦੇਖੀ ਗਈ, ਪਰ ਕੁਝ ਫੈਸਲੇ ਅਜਿਹੇ ਰਹੇ, ਜਿਸ ਕਾਰਨ ਬਹੁਤ ਸਾਰੇ ਪੰਜਾਬੀਆਂ ਦੀ ਉਨਾਂ ਪ੍ਰਤੀ ਰਾਏ ਵਧੀਆ ਨਹੀਂ ਰਹੀ ਹੈ।
ਗਾਇਕੀ ਅਤੇ ਜ਼ਿੰਦਗੀ ਦੇ ਅਮਲ ਪ੍ਰਤੀ ਸੰਜੀਦਗੀ ਦੇ ਬਾਵਜੂਦ ਅਜਿਹਾ ਕਿਉਂ ਹੈ? ਇਹ ਸਮਝਣਾ ਇੰਨਾ ਆਸਾਨ ਤਾਂ ਨਹੀਂ। ਪਰ ਮੈਂ ਹੰਸ ਰਾਜ ਹੰਸ ਦੇ ਵਿਰੋਧੀਆਂ ਦੀ ਉਸ ਗੱਲ ਨਾਲ ਕਦੇ ਸਹਿਮਤ ਨਹੀਂ ਹੋ ਸਕਿਆ, ਜਿਸ ਵਿੱਚ ਉਹ ਹੰਸ ਰਾਜ ਹੰਸ ਨੂੰ ਸਿਰੇ ਦਾ ਮਤਲਬਪ੍ਰਸਤ ਬੰਦਾ ਦੱਸਦੇ ਹਨ। ਉਸ ਦੇ ਸੰਵੇਦਨਹੀਨ ਹੋਣ ਨੂੰ ਤਾਂ ਕਤੱਈ ਨਹੀਂ ਮੰਨਿਆ ਜਾ ਸਕਦਾ। ਇਹ ਸ਼ਾਇਦ ਹੰਸ ਦੇ ਰਾਜਨੀਤਿਕ ਫੈਸਲਿਆਂ ਦੇ ਕਰਕੇ ਹੈ। ਮੈਨੂੰ ਅਕਸਰ ਲੱਗਦਾ ਹੈ, ਜਿੰਨਾ ਉੱਚਾ ਮਰਤਬਾ ਪੰਜਾਬੀਆਂ ਨੇ ਹੰਸ ਰਾਜ ਹੰਸ ਨੂੰ ਦਿੱਤਾ ਹੋਇਆ ਸੀ, ਦਿੱਤਾ ਹੋਇਆ ਹੈ, ਉਸ ਨੂੰ ਰਾਜਨੀਤਿਕ ਦੌੜ ਵਿੱਚ ਨਹੀਂ ਸੀ ਦੌੜਨਾ ਚਾਹੀਦਾ ਤੇ ਪੰਜਾਬੀਆਂ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਦੀ ਜ਼ਿੰਦਗੀ ਵਿੱਚ ਕੁਝ ਫੈਸਲੇ ਅਜਿਹੇ ਹੁੰਦੇ ਹਨ, ਜਿਸ ਨਾਲ ਉਸਦੇ ਅਕਸ ਨੂੰ ਢਾਹ ਲੱਗਦੀ ਹੈ। ਪਰ ਫਿਰ ਵੀ ਉਸਦੀ ਸ਼ਖਸ਼ੀਅਤ ਨੂੰ ਬਿਲਕੁਲ ਦਰਕਿਨਾਰ ਨਹੀਂ ਕੀਤਾ ਜਾਣਾ ਚਾਹੀਦਾ। ਉਸ ਦੀ ਕਾਬਲੀਅਤ ਅਤੇ ਉਸ ਦੀ ਪੰਜਾਬੀ ਵਿਰਸੇ ਪ੍ਰਤੀ ਦੇਣ ਨੂੰ ਮਨਫੀ ਕਰਕੇ ਰੱਖ ਦਿਓ, ਉਚਿਤ ਨਹੀਂ।
ਪਤਾ ਨਹੀਂ ਮੈਨੂੰ ਕਿਉਂ ਲੱਗਦਾ ਹੈ ਕਿ ਹੰਸ ਰਾਜ ਹੰਸ ਰਾਜਨੀਤੀ ਚੋਂ ਵਾਪਸ ਆ ਕੇ ਫਿਰ ਤੋਂ ਸੂਫੀਆਨਾ ਦਰਵੇਸ਼ ਵਜੋਂ ਵਿਚਰੇਗਾ। ਬੇਸ਼ੱਕ ਖਾਹਿਸ਼ਾਂ ਆਦਮੀ ਦੀ ਕਮਜ਼ੋਰੀ ਰਹੀਆਂ ਹਨ, ਪਰ ਕਿਸੇ ਮਰਹਲੇ ‘ਤੇ ਜਾ ਕੇ ਫਿਰ ਬੰਦੇ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਸ ਕੰਮ ਲਈ ਨਹੀਂ ਸੀ ਬਣਿਆ। ਵੈਸੇ ਪੰਜਾਬੀਆਂ ਦੀ ਇਹ ਆਦਤ ਵੀ ਰਹੀ ਹੈ ਕਿ ਇਹ ਆਪਣੇ ਗਾਇਕਾਂ ਅਤੇ ਫਿਲਮੀ ਹੀਰੋ ਚੋਂ ਆਪਣਾ ਆਦਰਸ਼ਕ ਨਾਇਕ ਵੀ ਲੱਭਣਾ ਚਾਹੁੰਦੇ ਹਨ, ਪਰ ਉਹ ਅਕਸਰ ਇਸ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ। ਫਨਕਾਰ ਵੀ ਆਮ ਇਨਸਾਨ ਹੀ ਹੁੰਦੇ ਹਨ। ਕੁਝ ਕੁ ਬਿਹਤਰ ਇਨਸਾਨ ਵੀ ਹੁੰਦੇ ਹਨ ਜੋ ਅਕਸਰ ਖਾਹਿਸ਼ਾਂ ਦੇ ਗੇੜ ਵਿੱਚ ਘੁੰਮਣ ਤੋਂ ਬਾਅਦ ਵਾਪਸ ਆਉਂਦੇ ਹਨ, ਉਨਾਂ ਬਾਰੇ ਜ਼ਿਆਦਾ ਉਮੀਦ ਕੀਤੀ ਜਾਂਦੀ ਹੈ ਜੋ ਸਾਹਿਤ ਦੇ ਨੇੜੇ ਹੋਣ ਜਿਨਾਂ ਨੂੰ ਸਾਹਿਤ ਦੀ ਸਮਝ ਹੋਵੇ। ਹੰਸ ਦੀ ਸਾਹਿਤ  ਨੇੜਤਾ ਨੂੰ ਕੌਣ ਨਹੀਂ ਜਾਣਦਾ?

Leave a Reply

Your email address will not be published. Required fields are marked *