www.sursaanjh.com > ਅੰਤਰਰਾਸ਼ਟਰੀ > ਪਿਛਲੇ ਇੱਕ ਮਹੀਨੇ ਵਿੱਚ ਪੰਜਾਬੀ ਕਹਾਣੀਕਾਰ ਦੀਪਤੀ ਬਬੂਟਾ ਨੂੰ ਦੋ ਪੁਰਸਕਾਰ ਮਿਲਣ ਤੇ ਮੁਬਾਰਕਾਂ-ਪ੍ਰੋ. ਗੁਰਭਜਨ ਸਿੰਘ ਗਿੱਲ

ਪਿਛਲੇ ਇੱਕ ਮਹੀਨੇ ਵਿੱਚ ਪੰਜਾਬੀ ਕਹਾਣੀਕਾਰ ਦੀਪਤੀ ਬਬੂਟਾ ਨੂੰ ਦੋ ਪੁਰਸਕਾਰ ਮਿਲਣ ਤੇ ਮੁਬਾਰਕਾਂ-ਪ੍ਰੋ. ਗੁਰਭਜਨ ਸਿੰਘ ਗਿੱਲ

ਪਿਛਲੇ ਇੱਕ ਮਹੀਨੇ ਵਿੱਚ ਪੰਜਾਬੀ ਕਹਾਣੀਕਾਰ ਦੀਪਤੀ ਬਬੂਟਾ ਨੂੰ ਦੋ ਪੁਰਸਕਾਰ ਮਿਲਣ ਤੇ ਮੁਬਾਰਕਾਂ
10-10 ਹਜ਼ਾਰ ਡਾਲਰ ਦੇ ਇਨਾਮ ਪਾਕਿਸਤਾਨੀ ਲੇਖਕ ਜਮੀਲ ਅਹਿਮਦ ਪਾਲ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ”ਮੈਂਡਲ ਦਾ ਕਨੂੰਨ” ਅਤੇ ਬਲੀਜੀਤ ਨੂੰ ਉਹਨਾਂ ਦੇ ਕਹਾਣੀ ਸੰਗ੍ਰਿਹ ”ਉਚੀਆਂ ਆਵਾਜ਼ਾਂ” ਲਈ ਦਿੱਤੇ ਗਏ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਨਵੰਬਰ:
ਮੋਹਾਲੀ ਵੱਸਦੀ ਪੰਜਾਬੀ ਕਹਾਣੀਕਾਰ ਦੀਪਤੀ ਬਬੂਟਾ ਨੂੰ ਪਿਛਲੇ ਇੱਕ ਮਹੀਨੇ ਵਿੱਚ ਦੋ ਵੱਡੇ ਪੁਰਸਕਾਰ ਮਿਲੇ ਹਨ। ਦੂਜਾ ਪੁਰਸਕਾਰ ਸਭ ਦੁਨੀਆਂ ਨੂੰ ਅੱਜ ਉਦੋਂ ਪਤਾ ਲੱਗਾ ਜਦ ਕੈਨੇਡਾ ਦੀ ਗਲਪ ਸਾਹਿੱਤ ਸਬੰਧੀ ਢਾਹਾਂ ਪੁਰਸਕਾਰ ਦੀ ਚੋਣ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਇਸ ਸਾਲ ਦਾ ਢਾਹਾਂ ਪੁਰਸਕਾਰ ਦੀਪਤੀ ਬਬੂਟਾ ਨੂੰ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਵਿੱਚ 25 ਹਜ਼ਾਰ ਕੈਨੇਡੀਅਨ ਡਾਲਰ ਤੇ ਸਨਮਾਨ ਪੱਤਰ ਸ਼ਾਮਿਲ ਹੈ। ਇਹ ਪੁਰਸਕਾਰ ਤਿੰਨ ਲੇਖਕਾਂ ਨੂੰ ਦਿੱਤਾ ਜਾਂਦਾ ਹੈ। ਦੂਜੇ ਦੋ ਲੇਖਕ ਮੋਹਾਲੀ ਵਾਸੀ ਕਹਾਣੀਕਾਰ ਬਲੀਜੀਤ ਤੇ ਪਾਕਿਸਤਾਨੀ ਲੇਖਕ ਜਮੀਲ ਅਹਿਮਦ ਪਾਲ ਹਨ। ਦੂਜੇ ਦੋਹਾਂ ਨੂੰ ਦਸ ਦਸ ਹਜ਼ਾਰ ਡਾਲਰ ਮਿਲੇ ਹਨ।
ਤਿੰਨਾਂ ਲੇਖਕਾਂ ਨੂੰ ਵੈਨਕੁਵਰ ਬੁਲਾ ਕੇ ਪੁਰਸਕਾਰ ਦਿੱਤਾ ਗਿਆ ਹੈ। ਪੁਰਸਕਾਰ ਦਾ ਐਲਾਨ ਮੌਕੇ ਤੇ ਹੀ ਕੀਤਾ ਗਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਹੋਣ ਨਾਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੀਪਤੀ ਬਬੂਟਾ, ਬਲੀਜੀਤ ਤੇ ਜਮੀਲ ਅਹਿਮਦ ਪਾਲ ਨੂੰ ਮੁਬਾਰਕਬਾਦ ਦਿੱਤੀ ਹੈ।
ਤੁਸੀਂ ਪੁੱਛੋਗੇ ਕਿ ਦੀਪਤੀ ਬਬੂਟਾ ਨੂੰ ਦੂਜਾ ਪੁਰਸਕਾਰ ਕਿਹੜਾ ਮਿਲਿਆ ਹੈ। ਉਹ ਪੁਰਸਕਾਰ ਵੀ ਧਰਤੀ ਦਾ ਬਹੁਤ ਵੱਡਾ ਪੁਰਸਕਾਰ ਹੈ। ਦੀਪਤੀ ਦੇ ਸਪੁੱਤਰ ਅਰਜੁਨ ਬਬੂਟਾ ਦੀ ਅਗਲੀਆਂ ਉਲੰਪਿਕਸ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਸ਼ੂਟਿੰਗ ਖੇਡ ਵਿੱਚ ਚੋਣ ਹੋਈ ਹੈ। ਇਹ ਪ੍ਰਾਪਤੀ ਬਹੁਤ ਥੋੜੇ ਕਦਰਦਾਨ ਜਾਣਦੇ ਹਨ। ਦੀਪਤੀ ਬਬੂਟਾ ਪਰਿਵਾਰ ਨੂੰ ਦੋਹਾਂ ਪੁਰਸਕਾਰਾਂ ਦੀਆਂ ਅਨੰਤ ਮੁਬਾਰਕਾਂ ਦੇਸ ਪ੍ਰਦੇਸ ਟਾਈਮਜ਼ ਦੇ ਮੁੱਖ ਸੰਪਾਦਕ ਤੇ ਪੰਜਾਬੀ ਕਵੀ ਸੁਖਵਿੰਦਰ ਸਿੰਘ ਚੋਹਲਾ ਨੇ ਦੱਸਿਆ ਕਿ ਅੱਜ ਸ਼ਾਮ ਇਥੇ ਨਾਰਥ ਵਿਊ ਗੋਲਫ ਕਲੱਬ ਵਿਖੇ ਢਾਹਾਂ ਸਾਹਿਤ ਪੁਰਸਕਾਰ ਵੰਡ ਸਮਾਰੋਹ ਦੌਰਾਨ 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਕਹਾਣੀਕਾਰਾ ਦੀਪਤੀ ਬਬੂਟਾ ਦੇ ਕਹਾਣੀ ਸੰਗ੍ਰਿਹ ”ਭੁੱਖ  ਇਊਂ ਸਾਹ ਲੈਂਦੀ ਹੈ” ਨੂੰ ਦਿੱਤਾ ਗਿਆ।
ਦੀਪਤੀ ਬਬੂਟਾ ਨੂੰ 25 ਹਜ਼ਾਰ ਡਾਲਰ ਦੇ ਇਨਾਮ ਤੋਂ ਇਲਾਵਾ 10-10 ਹਜ਼ਾਰ ਡਾਲਰ ਦੇ ਇਨਾਮ ਪਾਕਿਸਤਾਨੀ ਲੇਖਕ ਜਮੀਲ ਅਹਿਮਦ ਪਾਲ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ”ਮੈਂਡਲ ਦਾ ਕਨੂੰਨ” ਅਤੇ ਬਲੀਜੀਤ ਨੂੰ ਉਹਨਾਂ ਦੇ ਕਹਾਣੀ ਸੰਗ੍ਰਿਹ ”ਉਚੀਆਂ ਆਵਾਜ਼ਾਂ” ਲਈ ਦਿੱਤੇ ਗਏ। ਇਸਤੋਂ ਪਹਿਲਾਂ ਉੱਘੀ ਕਵਿਤਰੀ ਤੇ ਕਲਾਕਾਰ ਕੀਰਤ ਕੌਰ ਨੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝ ਪਾਈ ਤੇ ਸੰਗੀਤਕ ਧੁਨਾਂ ਦੌਰਾਨ ਦੋ ਪੰਜਾਬੀ ਗੀਤ ਵੀ ਗਾ ਕੇ ਸੁਣਾਏ। 
ਮੰਚ ਸੰਚਾਲਨ ਦੀ ਜਿੰਮੇਵਾਰੀ ਆਰ ਸੀ ਐਮ ਪੀ ਦੇ ਪਹਿਲੇ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਨੇ ਅੰਗਰੇਜੀ ਤੇ ਪੰਜਾਬੀ ਭਾਸ਼ਾਵਾਂ ਵਿਚ ਬਾਖੂਬੀ ਨਿਭਾਈ। ਇਸ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ, ਸਿੱਖਿਆ ਮੰਤਰੀ ਰਚਨਾ ਸਿੰਘ, ਪਾਕਿਸਤਾਨ ਦੇ ਸਾਬਕਾ ਐਮ ਐੱਨ ਏ ਰਾਏ ਅਜ਼ੀਜ਼ ਉਲ਼ਾ ਖਾਨ , ਸਾਬਕਾ ਪ੍ਰੀਮੀਅਰ ਉਜਲ ਦੋਸਾਂਝ, ਤ੍ਰੈਮਾਸਿਕ ਪੱਤਰ ਸਿਰਜਣਾ ਦੇ ਸੰਪਾਦਕ ਡਾ ਰਘਬੀਰ ਸਿੰਘ ਸਿਰਜਣਾ, ਪੰਜਾਬੀ ਕਵੀ ਅਜਮੇਰ ਰੋਡੇ, ਡਾ ਸਾਧੂ ਬਿੰਨਿੰਗ, ਨਾਵਲਕਾਰ ਜਰਨੈਲ ਸਿੰਘ ਸੇਖਾ ਤੇ ਅਵਤਾਰ ਸਿੰਘ ਬਿਲਿੰਗ, ਕਵੀ ਮੋਹਨ ਗਿੱਲ, ਹੈਰੀ ਕੂਨਰ, ਪਿਕਸ ਦੇ ਸੀ ਈ ਓ ਸਤਬੀਰ ਸਿੰਘ ਚੀਮਾ, ਡਾ ਰਾਮਿੰਦਰ ਪਾਲ ਸਿੰਘ ਕੰਗ ਇੰਦਰਜੀਤ ਹੁੰਦਲ, ਉਘੇ ਬਿਜਨੈਸਮੈਨ ਅਮਰੀਕ ਸੰਘਾ, ਸਾਬੀ ਖਹਿਰਾ, ਮਲਕੀਤ ਸਿੰਘ ਧਾਮੀ, ਜਰਨੈਲ ਸਿੰਘ ਭੰਡਾਲ, ਗੁਰਬਖਸ਼ ਸਿੰਘ ਸੰਘੇੜਾ, ਅਨੀਤਾ ਹੁਬਰਮੈਨ, ਪੁਲੀਸ ਅਧਿਕਾਰੀ ਜੈਗ ਖੋਸਾ, ਨਵਜੋਤ ਢਿੱਲੋਂ, ਮੀਡੀਆ ਕਰਮੀ ਦਿਲਬਰ ਕੰਗ ਤੇ ਹੋਰ ਵਿਸ਼ੇਸ਼ ਮਹਿਮਾਨਾਂ ਵਿਚ ਸ਼ਾਮਿਲ ਸਨ।
ਢਾਹਾਂ ਸਾਹਿਤ ਪੁਰਸਕਾਰ ਕਮੇਟੀ ਦੇ ਚੇਅਰਮੈਨ ਬਰਜਿੰਦਰ ਸਿੰਘ ਬਾਰਜ ਢਾਹਾਂ ਨੇ ਢਾਹਾਂ ਸਾਹਿਤ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਤੇ ਪੁਰਸਕਾਰ ਵੰਡ ਸਮਾਰੋਹ ਵਿਚ ਸ਼ਾਮਿਲ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *