www.sursaanjh.com > ਸਾਹਿਤ > ਸਾਹਿਤਕ ਸੱਥ ਖਰੜ ਵੱਲੋਂ ਸੱਥ ਦੀ ਪਲੇਠੀ ਸਾਂਝੀ ਕਾਵਿ ਪੁਸਤਕ “ਆਪੋ ਆਪਣੀ ਪਰਵਾਜ਼”  ਲੋਕ ਅਰਪਣ ਤੇ ਕਵੀ ਦਰਬਾਰ

ਸਾਹਿਤਕ ਸੱਥ ਖਰੜ ਵੱਲੋਂ ਸੱਥ ਦੀ ਪਲੇਠੀ ਸਾਂਝੀ ਕਾਵਿ ਪੁਸਤਕ “ਆਪੋ ਆਪਣੀ ਪਰਵਾਜ਼”  ਲੋਕ ਅਰਪਣ ਤੇ ਕਵੀ ਦਰਬਾਰ

ਸਾਹਿਤਕ ਸੱਥ ਖਰੜ ਵੱਲੋਂ ਸੱਥ ਦੀ ਪਲੇਠੀ ਸਾਂਝੀ ਕਾਵਿ ਪੁਸਤਕ “ਆਪੋ ਆਪਣੀ ਪਰਵਾਜ਼”  ਲੋਕ ਅਰਪਣ ਤੇ ਕਵੀ ਦਰਬਾਰ 
ਸਮਾਗਮ ਦੇ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ ਬੋਹਾ, ਜ਼ਿਲਾ ਭਾਸ਼ਾ ਅਫਸਰ, ਐਸ ਏ ਐਸ ਨਗਰ ਸਨ ਸਨ ਜਦਕਿ ਪ੍ਰਧਾਨਗੀ ਮੰਡਲ ਵਿੱਚ ਡਾ. ਹਰਨੇਕ ਸਿੰਘ ਕਲੇਰ, ਰਾਬਿੰਦਰ ਸਿੰਘ ਰੱਬੀ, ਭਜਨ ਸਿੰਘ ਸ਼ੇਰਗਿੱਲ, ਸਾਬਕਾ ਮੈਂਬਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਸਵਿੰਦਰ ਸਿੰਘ ਕਾਈਨੌਰ ਹੋਏ ਸ਼ਾਮਿਲ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 18 ਦਸੰਬਰ:
ਸਾਹਿਤਕ ਸੱਥ ਖਰੜ ਵੱਲੋਂ ਸੱਥ ਦੀ ਪਲੇਠੀ ਸਾਂਝੀ ਕਾਵਿ ਪੁਸਤਕ “ਆਪੋ ਆਪਣੀ ਪਰਵਾਜ਼” ਨੂੰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ ਬੋਹਾ, ਜ਼ਿਲਾ ਭਾਸ਼ਾ ਅਫਸਰ, ਐਸ ਏ ਐਸ ਨਗਰ ਸਨ। ਪ੍ਰਧਾਨਗੀ ਮੰਡਲ ਵਿੱਚ ਰਾਬਿੰਦਰ ਸਿੰਘ ਰੱਬੀ ਸਰਬਾਂਗੀ ਲੇਖ਼ਕ ਅਤੇ ਭਜਨ ਸਿੰਘ ਸ਼ੇਰਗਿੱਲ, ਸਾਬਕਾ ਮੈਂਬਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਸਾਹਿਬ ਸੁਸ਼ੋਭਿਤ ਹੋਏ। ਸਮਾਗਮ ਦੇ ਅਰੰਭ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਸਾਹਿਤਕ ਸੱਥ ਅਤੇ ਨਵੀਂ ਕਿਤਾਬ ਬਾਰੇ ਸੰਖੇਪ ਵਿੱਚ ਜਾਣ ਪਹਿਚਾਣ ਕਰਵਾਈ।
ਸਮਾਗਮ ਦੀ ਆਰੰਭਤਾ  ਸਾਹਿਤਕਾਰ ਸਤਬੀਰ ਕੌਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵਿਤਾ ਨਾਲ ਕੀਤੀ ਗਈ। ਇਸ ਉਪਰੰਤ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ “ਆਪੋ ਆਪਣੀ ਪਰਵਾਜ਼” ਸਾਂਝਾ ਕਾਵਿ ਸੰਗ੍ਰਹਿ ਰਿਲੀਜ਼ ਕੀਤੀ ਗਈ। ਪੁਸਤਕ ਬਾਰੇ ਸਾਹਿਤਕਾਰ ਸਤਬੀਰ ਕੌਰ  ਨੇ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਪੁਸਤਕ ਵਿੱਚ 28 ਲੇਖਕਾਂ ਦੀਆਂ ਰਚਨਾਵਾਂ ਹਨ। ਉਹਨਾਂ ਨੇ ਕਿਹਾ ਕਿ ਸਾਰਿਆਂ ਲੇਖਕਾਂ ਦੀਆ ਰਚਨਾਵਾਂ ਵਧੀਆ ਅਤੇ ਸਲਾਹੁਣ ਯੋਗ ਹਨ। ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਤਾਬ ਦੀਆ ਰਚਨਾਵਾਂ ਦੀ ਸਮੀਖਿਆ ਕੀਤੀ। ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਨੇ ਸੱਥ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖਕਾਂ ਨੂੰ ਵੱਧ ਤੋਂ ਵੱਧ ਚੰਗਾ ਸਾਹਿਤ ਪੜ੍ਹਣ ਅਤੇ ਕਵਿਤਾ, ਗੀਤ , ਗ਼ਜ਼ਲ ਲਿਖਣ ਦੀ ਤਕਨੀਕ ਸਿੱਖਣ ਲਈ ਸੁਝਾਅ ਦਿੱਤੇ ਗਏ।  ਉਨ੍ਹਾਂ ਕਿਹਾ ਕਿ ਸੱਥ ਵੱਲੋਂ ਪੁਸਤਕ ਛਪਵਾਉਣਾ ਸੱਥ ਦੀ ਵੱਡੀ ਪ੍ਰਾਪਤੀ ਹੈ। ਅਜਿਹੀਆਂ ਪੁਸਤਕਾਂ ਛਪਵਾਉਣਾ ਅੱਜ ਸਮੇਂ ਦੀ ਲੋੜ ਹੈ।
ਇਸ ਉਪਰੰਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਜਸਪਾਲ ਦੇਸੂਵੀ, ਲਾਲ ਮਿਸਤਰੀ, ਸੁਰਜੀਤ ਸੁਮਨ, ਸਾਈ ਸਕੇਤੜੀ, ਸੋਢੀ ਸਤੋਵਾਲੀ ਭੋਗਪੁਰ, ਸੁਰਿੰਦਰ ਕੌਰ ਬਾੜਾ, ਹਰਮਿੰਦਰ ਸਿੰਘ ਸੁੰਮੀ, ਮਨਜੀਤ ਸਿੰਘ ਮਝੈਲ, ਜਪਜੀ ਕੌਰ, ਮਿਸ ਮੁਸਕਾਨ ਆਦਿ ਸਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਵਿੱਚ ਨਵਾ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਬਹੁਤ ਸਾਰੇ ਲੇਖਕਾਂ ਤੋਂ ਇਲਾਵਾ ਅਵਤਾਰ ਸਿੰਘ ਗਿੱਲ, ਸਾਬਕਾ ਪ੍ਰਿੰਸੀਪਲ, ਜੋਰਾ ਸਿੰਘ ਭੁੱਲਰ, ਡਾ. ਹਰਮਿੰਦਰ ਸਿੰਘ, ਸੰਸਥਾਪਕ, ਜੋਤੀ ਸਰੂਪ ਕੰਨਿਆ ਆਸ਼ਰਮ ਖਰੜ, ਇੰਦਰਜੀਤ ਪ੍ਰੇਮੀ ਖਰੜ ਆਦਿ ਨੇ ਵੀ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਸੇਵਾ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਬਾ-ਖੂਬੀ ਨਿਭਾਈ। ਅੰਤ ਵਿੱਚ ਪ੍ਰਧਾਨ ਜਸਵਿੰਦਰ ਸਿੰਘ ਵਲੋਂ ਮੁੱਖ ਮਹਿਮਾਨ ਅਤੇ ਦੂਜੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ ।
ਵੱਲੋਂ: ਪਿਆਰਾ ਸਿੰਘ ਰਾਹੀ, ਮੋਬਾਈਲ 94638-37388

Leave a Reply

Your email address will not be published. Required fields are marked *