www.sursaanjh.com > ਅੰਤਰਰਾਸ਼ਟਰੀ > ਜੜ੍ਹ/ ਜੈ ਸਿੰਘ ਛਿੱਬਰ

ਜੜ੍ਹ/ ਜੈ ਸਿੰਘ ਛਿੱਬਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਪਰੈਲ:
ਜੜ੍ਹ/ ਜੈ ਸਿੰਘ ਛਿੱਬਰ
ਛਾਂਗ ਦਿਓ, ਕੱਟ ਦਿਓ
ਕਰ ਦਿਓ ਪੋਰੀਆ ਪੋਰੀਆ
ਪਰ
ਕਰੂੰਬਲਾਂ ਫੁੱਟ ਹੀ ਆਉਂਦੀਆਂ।
ਖੁਰਚ ਦਿਓ, ਖੋਤ ਦਿਓ
ਕਰ ਦਿਓ ਭਾਵੇਂ
ਨਦੀਨ ਨਾਸਕ ਸਪਰੇਅ
ਔੜ ਭੁੱਜੀ ਧਰਤ ‘ਚ ਖੱਬਲ ਵਾਰ ਵਾਰ ਉੱਗ ਹੀ ਆਉਂਦਾ
ਕਿਉਕਿ ਖੁੱਭੀ ਹੁੰਦੀ ਐ ਜੜ੍ਹ
ਮਿੱਟੀ ਵਿੱਚ।
ਬੱਸ !
ਮਿੱਟੀ ਦਾ ਮੋਹ ਨਹੀਂ ਮਰਨਾ ਚਾਹੀਦਾ
ਜੜ੍ਹਾਂ ਨਾਲ ਜੁੜਿਆ ਬੰਦਾ
ਕਦੇ ਨਹੀਂ ਮਰਦਾ
ਮਿੱਟੀ ਦਾ ਬੰਦਾ
ਕਦੇ ਨੀ ਮਰਦਾ।
ਜੈ ਸਿੰਘ ਛਿੱਬਰ – 98554 52043

Leave a Reply

Your email address will not be published. Required fields are marked *