ਦਿੱਲੀ ਤੋਂ ਚੱਲਣ ਵਾਲੀਆਂ ਰਾਜਨੀਤਕ ਪਾਰਟੀਆਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ – ਸੁਖਬੀਰ ਬਾਦਲ
ਪੰਜਾਬ ਬਚਾਓ ਯਾਤਰਾ ਦਾ ਹਲਕਾ ਅਮਲੋਹ ਅੰਦਰ ਰਾਜੂ ਖੰਨਾ ਦੀ ਅਗਵਾਈ ਵਿੱਚ ਕੀਤਾ ਗਿਆ ਭਰਵਾਂ ਸਵਾਗਤ
ਯਾਤਰਾ ਵਿੱਚ ਟਰੈਕਟਰਾ, ਮੋਟਰਸਾਈਕਲਾ,ਤੇ ਗੱਡੀਆਂ ਦਾ ਆਇਆ ਜਨ ਸੈਲਾਬ
ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ),5 ਅਪ੍ਰੈਲ:
ਪੰਜਾਬ ਦੇ ਲੋਕ ਦਿੱਲੀ ਤੋਂ ਚੱਲਣ ਵਾਲੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਵਾਰ ਮੂੰਹ ਨਹੀਂ ਲਗਾਉਣਗੇ, ਸਗੋਂ ਪੰਜਾਬ ਵਾਸੀਆਂ ਨਾਲ ਹੋ ਰਹੀਆਂ ਧੱਕੇਸ਼ਾਹੀਆ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਲੋਕ ਸਭਾ ਚੋਣਾਂ ਵਿੱਚ ਇਹਨਾਂ ਦਿੱਲੀ ਦੀਆਂ ਪਾਰਟੀਆਂ ਨੂੰ ਚਲਦਾ ਕਰ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜਾ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਹਲਕਾ ਅਮਲੋਹ ਅੰਦਰ ਪੰਜਾਬ ਬਚਾਓ ਯਾਤਰਾ ਸਮੇਂ ਪਿੰਡ ਭੱਦਲਥੂਹਾ ਵਿਖੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਬਾਦਲ ਨੇ ਕਿਹਾ ਕਿ ਅੱਜ ਲੋੜ ਹੈ ਇਹਨਾਂ ਦਿੱਲੀ ਦੀਆਂ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣ ਦੀ। ਕਿਉਂਕਿ ਜਿਥੇ ਆਮ ਆਦਮੀ ਪਾਰਟੀ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟ ਹੋਰਨਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉੱਥੇ ਇਸ ਝੂਠੀ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਦੋਸ ਵੀ ਲਗ ਰਹੇ ਹਨ, ਜਿਸ ਤਹਿਤ ਆਪ ਦੇ ਕਨਵੀਨਰ ਕੇਜਰੀਵਾਲ ਸਮੇਤ ਕਈ ਮੰਤਰੀ ਤੇ ਵਿਧਾਇਕ ਵੀ ਜੇਲ੍ਹ ਦੀ ਹਵਾ ਖਾ ਰਹੇ ਹਨ, ਜਿਸ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ।


ਬਾਦਲ ਨੇ ਅੱਗੇ ਕਿਹਾ ਕਿ ਜਿਸ ਆਬਕਾਰੀ ਸ਼ਰਾਬ ਨੀਤੀ ਤਹਿਤ ਈ ਡੀ ਵੱਲੋਂ ਕੇਜਰੀਵਾਲ ਤੇ ਹੋਰਨਾਂ ਨੂੰ ਫ਼ੜਿਆ ਗਿਆ ਹੈ। ਉਸੇ ਨੀਤੀ ਤਹਿਤ ਪੰਜਾਬ ਅੰਦਰ ਵੀ ਕਰੋੜਾਂ ਰੁਪਏ ਦਾ ਸ਼ਰਾਬ ਘੋਟਾਲਾ ਹੋਇਆਂ ਹੈ, ਜਿਸ ਦੀਆਂ ਪਰਤਾਂ ਵੀ ਜਲਦ ਈ ਡੀ ਤੇ ਸੀ ਬੀ ਆਈ ਨੂੰ ਖੋਲ੍ਹਣੀਆਂ ਚਾਹੀਦੀਆਂ ਹਨ, ਤਾਂ ਜੋ ਇਸ ਬਦਲਾਅ ਵਾਲੀ ਕੱਟੜ ਇਮਾਨਦਾਰ ਸਰਕਾਰ ਦਾ ਚਿਹਰਾ ਲੋਕਾਂ ਸਾਹਮਣੇ ਆ ਸਕੇ। ਸ. ਬਾਦਲ ਨੇ ਕਾਂਗਰਸ ਦੀ ਗੱਲ ਕਰਦਿਆਂ ਕਿਹਾ ਕਿ ਇਹ ਉਹ ਪਾਰਟੀ ਹੈ, ਜਿਸ ਨੇ ਸਿੱਖ ਕੌਮ ਦੇ ਮਹਾਨ ਅਸਥਾਨ ਤੇ ਹਮਲੇ ਹੀ ਨਹੀਂ ਕਰਵਾਏ, ਸਗੋਂ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਤੇ ਦੁਨੀਆਂ ਦੀ ਸਭ ਤੋਂ ਭ੍ਰਿਸ਼ਟ ਪਾਰਟੀ ਸ਼ਾਬਤ ਹੋ ਚੁੱਕੀ ਹੈ। ਕਾਂਗਰਸ ਅੱਜ ਲੀਡਰਹੀਣ ਪਾਰਟੀ ਬਣ ਚੁੱਕੀ ਹੈ, ਕਿਉਂਕਿ ਗਾਂਧੀ ਪਰਿਵਾਰ ਨੂੰ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ।
ਉਹਨਾਂ ਭਾਜਪਾ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਮਝੌਤਾ ਨਾ ਹੋਣਾ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਹੈ, ਕਿਉਂਕਿ ਕੁਰਸੀ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ ਸ੍ਰੋਮਣੀ ਅਕਾਲੀ ਦਲ ਨੇ ਅਪਣਾ ਮੁੱਖ ਆਦੇਸ਼ ਸਮਝਿਆਂ। ਸ ਸੁਖਬੀਰ ਸਿੰਘ ਬਾਦਲ ਨੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਵੱਲੋਂ ਹਰ ਸਮੇਂ ਹਲਕਾ ਅਮਲੋਹ ਲਈ ਹੀ ਸਰਕਾਰ ਸਮੇਂ ਮੰਗਿਆ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਰਾਜੂ ਖੰਨਾ ਦੀ ਅਗਵਾਈ ਵਿੱਚ ਹਲਕੇ ਦਾ ਵਿਕਾਸ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਇਆ ਹੈ। ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਵਾਸੀਆਂ ਨੂੰ ਰਾਜੂ ਖੰਨਾ ਵਰਗਾ ਮਿਹਨਤੀ, ਇਮਾਨਦਾਰ ਸੇਵਾਦਾਰ ਮਿਲਿਆ ਤੇ ਹਲਕੇ ਦਾ ਵੀ ਫਰਜ਼ ਬਣਦਾ ਕਿ ਇਸ ਮਿਹਨਤੀ ਆਗੂ ਨੂੰ ਵਿਧਾਨ ਸਭਾ ਵਿੱਚ ਭੇਜੀਏ।
ਉਹਨਾਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਲਕਾ ਅਮਲੋਹ ਦੇ ਵਾਸੀਆਂ ਨੂੰ ਖੜ੍ਹਨ ਦੀ ਅਪੀਲ ਵੀ ਕੀਤੀ। ਭੱਦਲਥੂਹਾ ਤੋਂ ਸ਼ੁਰੂ ਹੋਈ ਪੰਜਾਬ ਬਚਾਓ ਯਾਤਰਾ ਦਾ ਜਿਥੇ ਰਾਜੂ ਖੰਨਾ ਦੀ ਅਗਵਾਈ ਵਿੱਚ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਨਾਭਾ ਚੌਕ ਅਮਲੋਹ, ਮੰਡੀਗੌਬਿੰਦਗੜ ਚੌਕ ਅਮਲੋਹ, ਵਕੀਲ ਸਹਿਬਾਨਾਂ ਵੱਲੋਂ ਸਤਨਾਮ ਕੰਡੇ ਤੇ ਦੇਸ਼ ਭਗਤ ਯੂਨੀਵਰਸਿਟੀ ਅੱਗੇ, ਬੀਬੀਆਂ ਵੱਲੋਂ ਜਲਾਲਪੁਰ ਬੱਸ ਸਟੈਂਡ ਤੇ ਜਿਥੇ ਭਰਵਾਂ ਸਵਾਗਤ ਕੀਤਾ ਗਿਆ, ਉਥੇ ਲਾਲ ਬੱਤੀ ਚੌਕ ਮੰਡੀਗੌਬਿੰਦਗੜ ਵਿਖੇ ਸ਼ਹਿਰ ਦੇ ਉਦਯੋਗਪਤੀਆ, ਵਪਾਰੀਆਂ, ਛੋਟੇ ਦੁਕਾਨਦਾਰਾਂ, ਆਮ ਸ਼ਹਿਰੀਆਂ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਆਪਣੀਆਂ ਆਪਣੀਆਂ ਸਮੱਸਿਆਂਵਾਂ ਤੋਂ ਸ ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਗਿਆ, ਉਥੇ ਭਰਵਾਂ ਸਵਾਗਤ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ।
ਅੱਜ ਦੀ ਹਲਕਾ ਅਮਲੋਹ ਦੀ ਪੰਜਾਬ ਬਚਾਓ ਯਾਤਰਾ ਵਿੱਚ ਜਿਥੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦਿਖਾਈ ਦਿੱਤਾ, ਉਥੇ ਟਰੈਕਟਰਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ ਦੇ ਵੱਡੇ ਕਾਫਲੇ ਨੇ ਸਾਰਾ ਦਿਨ ਭੱਦਲਥੂਹਾ ਤੋਂ ਲੈ ਕੇ ਮੰਡੀਗੌਬਿੰਦਗੜ੍ਹ ਤੱਕ ਜਾਮ ਲਾਈ ਰੱਖਿਆ। ਇਸ ਯਾਤਰਾ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਹਰਿੰਦਰ ਸਿੰਘ ਦੀਵਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਨਾਜ਼ਰ ਸਿੰਘ ਮੰਡੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਡਾ ਅਰਜੁਨ ਸਿੰਘ ਅਮਲੋਹ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਸ਼ਿੰਦਰਪਾਲ ਵਿੱਕੀ ਮਿੱਤਲ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਬਲਤੇਜ ਸਿੰਘ ਮਹਿਮੂਦਪੁਰ, ਅਰਸ਼ ਕੁੰਜਾਰੀ, ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਬਿਕਰਮ ਸਿੰਘ ਬੀਕਾ, ਬਲਤੇਜ ਸਿੰਘ ਅਮਲੋਹ, ਰਣਜੀਤ ਸਿੰਘ ਘੋਲਾ ਰੁੜਕੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਬਾਬਾ ਨਿਸ਼ਾਨ ਸਿੰਘ, ਹਰਮੀਤ ਸਿੰਘ ਖਾਲਸਾ, ਬਲਦੇਵ ਸਿੰਘ ਭੰਗੂ, ਰਾਜਿੰਦਰ ਕੁਮਾਰ ਟੀਟੂ, ਬੀਬੀ ਰੁਪਿੰਦਰ ਕੌਰ ਮੰਡੀ,ਬੀਬੀ ਪੂਨਮ ਗੋਸਾਈ, ਬੀਬੀ ਸੁਖਵਿੰਦਰ ਕੌਰ ਸੁੱਖੀ, ਗੁਰਮੀਤ ਕੌਰ ਵਿਰਕ, ਭਾਰਤ ਭੂਸ਼ਨ ਟੋਨੀ, ਪਰਮਿੰਦਰ ਸਿੰਘ ਨੀਟਾ ਸੰਧੂ, ਐਂਡ ਚਰਨਜੀਤ ਗੋਲਡੀ, ਐਂਡ ਸਤਨਾਮ ਸਿੰਘ ਭਗੜਾਣਾ, ਯਾਦਵਿੰਦਰ ਸਿੰਘ ਸਲਾਣਾ, ਕੇਵਲ ਖਾ ਧਰਮਗੜ, ਜਸਵਿੰਦਰ ਸਿੰਘ ਗਰੇਵਾਲ, ਜੱਗੀ ਬੁੱਗਾ, ਚਮਕੌਰ ਸਿੰਘ ਤੰਦਾਬੱਧਾ, ਚਰਨਜੀਤ ਚੰਨਾ, ਸੱਤਪਾਲ ਸਿੰਘ ਸੱਤਾ, ਪ੍ਰਿਥੀਪਾਲ ਸਿੰਘ ਅਮਲੋਹ, ਜਸ਼ਨਪ੍ਰੀਤ ਸਿੰਘ ਸ਼ਾਹਪੁਰ, ਬਹਾਦਰ ਸਿੰਘ ਹੈਬਤਪੁਰ, ਬਾਬਾ ਨਿਸ਼ਾਨ ਸਿੰਘ, ਜਤਿੰਦਰਪਾਲ ਸਿੰਘ ਚੈਰੀ ਭਾਂਬਰੀ, ਕਾਲਾ ਗੋਸਲ, ਬੀਬੀ ਸਤਵਿੰਦਰ ਕੌਰ ਗਿੱਲ, ਰਾਮ ਸਿੰਘ ਮੰਡੀ, ਸੁਖਵਿੰਦਰ ਸਿੰਘ ਭਾਂਬਰੀ, ਕਰਮਜੀਤ ਸਿੰਘ ਗਾਂਧੀ, ਹਰਮਿੰਦਰ ਸਿੰਘ ਕੁੰਭੜਾ, ਸੁਖਦੇਵ ਸਿੰਘ ਸੋਢੀ, ਹਰਪਾਲ ਸਿੰਘ ਨਸਰਾਲੀ, ਗੁਰਪ੍ਰੀਤ ਸਿੰਘ ਨੋਨੀ, ਬੀਬੀ ਪਿੰਕੀ ਰਾਣੀ, ਪ੍ਰਦੀਪ ਸਿੰਘ ਸੋਨੀ ਕੌਲਗੜ੍ਹ, ਹਰਜੀਤ ਸਿੰਘ ਸੋਨੂੰ, ਯਸ਼ ਵਰਮਾ ਮੰਡੀ,ਸਹਿਜ ਮੰਡੀ, ਹਰਕੀਰਤ ਸਿੰਘ ਸਲਾਣਾ, ਗੁਰਪੰਥ ਸਿੰਘ ਤੂਫਾ ਨ, ਗੁਰਸੇਵਕ ਸਿੰਘ ਭਾਂਬਰੀ, ਪਾਲ ਸਿੰਘ ਖੁੰਮਣਾ, ਕੁਲਵਿੰਦਰ ਸਿੰਘ ਸਲਾਣੀ, ਕ੍ਰਿਸ਼ਨ ਕੁੰਭੜਾ, ਭਿੰਦਰ ਸਿੰਘ ਮੰਡੀ, ਗੁਰਜੀਤ ਸਿੰਘ ਕੋਟਲਾ, ਬੇਅੰਤ ਸਿੰਘ ਬੈਣਾ, ਪੌਪੀ ਲੱਲੋ, ਜੋਗਿੰਦਰ ਪਾਲ ਸਿੰਗਲਾ, ਜਸਪਾਲ ਸਿੰਘ, ਬੀਬੀ ਹਰਬੰਸ ਕੌਰ ਕੋਟਲਾ, ਬੀਬੀ ਨਿਰਮਲਾ ਦਨਘੇੜੀ, ਗਿਆਨ ਸਿੰਘ ਲੱਲੋ, ਰੁਪਿੰਦਰ ਸਿੰਘ ਕੁੰਜਾਰੀ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਸੰਤ ਸਿੰਘ ਲੱਲੋ, ਪ੍ਰਦੀਪ ਸਿੰਘ ਮਿੰਟੂ, ਗੁਰਦੇਵ ਸਿੰਘ ਜੱਸੜਾ, ਜਗਰੂਪ ਸਿੰਘ, ਬੱਬੂ ਡਡਹੇੜੀ, ਮਹਿੰਦਰ ਸਿੰਘ ਜੱਸੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ, ਵਰਕਰ ਅਤੇ ਆਗੂ ਮੌਜੂਦ ਸਨ।
ਫੋਟੋ ਕੈਪਸਨ ( 1) ਹਲਕਾ ਅਮਲੋਹ ਵਿੱਚ ਪੰਜਾਬ ਬਚਾਓ ਯਾਤਰਾ ਦਾ ਭੱਦਲਥੂਹਾ ਵਿਖੇ ਪੁੱਜਣ ਤੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ।
ਫੋਟੋ ਕੈਪਸਨ ( 2) ਪੰਜਾਬ ਬਚਾਓ ਯਾਤਰਾ ਦਾ ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਵਿਖੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਭਰਵਾਂ ਸਵਾਗਤ ਕਰਨ ਲਈ ਟਰੈਕਟਰਾ, ਮੋਟਰਸਾਈਕਲਾ ਕਾਰਾ ਜੀਪਾਂ ਦਾ ਜਨਸੈਲਾਬ।

