ਰਾਜਦੀਪ ਕੌਰ ਮੁਲਤਾਨੀ ਦੀ ਮਾਤਾ ਮਨਦੀਪ ਕੌਰ ਜੀ ਦਾ ਪਿਛਲੇ ਦਿਨੀਂ ਹੋਇਆ ਦੇਹਾਂਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਪਰੈਲ:
ਪੀ ਐਸ ਅਰਟ ਐਂਡ ਕਲਚਰਲ ਸੁਸਾਇਟੀ ਦੀ ਜਨਰਲ ਸੈਕਟਰੀ ਰਾਜਦੀਪ ਕੌਰ ਮੁਲਤਾਨੀ ਦੀ ਮਾਤਾ ਜੀ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ ਸਨ।


ਪੀ.ਐਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਪਰਵੀਨ ਸੰਧੂ ਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪੰਜਾਬੀ ਕਾਮੇਡੀ ਕਲਾਕਾਰ ਅਤੇ ਮੌਜੂਦਾ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਸ਼੍ਰੀ ਬਾਲ ਮੁਕੰਦ ਸ਼ਰਮਾ, ਹਾਸਰਸ ਕਲਾਕਾਰ ਤੇ ਫ਼ਿਲਮੀ ਐਕਟਰ ਜਸਵਿੰਦਰ ਭੱਲਾ, ਮੈਡਮ ਜਸਵਿੰਦਰ ਕੌਰ ਸੋਹਲ ਵੂਮੈਨ ਰਿੰਗ ਹਿਉਮਨ ਰਾਇਟ ਪੰਜਾਬ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਭਾਸ਼ਾ ਵਿਭਾਗ ਸਹਾਇਕ ਡਰਕੈਟਰ ਮਨਜੀਤ ਕੌਰ ਮੀਤ, ਸ੍ਰੋਮਣੀ ਲੇਖਕ ਸ੍ਰੀ ਰਾਮ ਅਰਸ਼, ਨਾਮਵਰ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ, ਲੋਕ ਗਾਇਕਾ ਜੱਸ ਕੁਲਾਰ, ਪੰਜਾਬੀ ਲੇਖਕ ਤੇਜਾ ਸਿੰਘ ਥੂਹਾ ਤੇ ਅਮਰਜੀਤ ਕੌਰ ਧੂਹਾ, ਲੇਖਕ ਪਾਲ ਅਜਨਬੀ, ਪੰਜਾਬੀ ਐਕਟਰ ਰਿੰਕੂ ਜੈਨ, ਮਾਡਲ ਤੇ ਐਕਟਰ ਹੀਨਾ ਪਟਿਆਲ ਤੇ ਨਾਮਵਰ ਕਾਰੋਬਾਰੀ ਸੰਵਰਨ ਸਿੰਘ, ਪੰਜਾਬੀ ਅਦਾਕਾਰਾ ਸੀਮਾਂ ਕੌਂਸਲ, ਜਤਿੰਦਰ ਸਿੰਘ ਬਿੱਟੂ, ਸੁੱਖਰਾਜ ਸੁੱਖੀ, ਰਾਖ਼ੀ ਬਾਲਾ ਸੁਬਰਾਮਨੀਅਮ, ਮਿਲੀ ਗਰਗ ਬੀ ਜੇ ਪੀ ਪ੍ਰਧਾਨ ਮਹਿਲਾ ਮੋਰਚਾ ਪੰਜਾਬ, ਬੀ. ਕੇ. ਯੂ ਕੇ, ਮਸ਼ਹੂਰ ਐਂਕਰ ਦੀਪ ਕੌਰ ਤੇ ਸ਼ਾਇਰ ਭੱਟੀ ਨੇ ਇਸ ਮੰਦਭਾਗੀ ਘਟਨਾ ‘ਤੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਰਾਜਦੀਪ ਨੂੰ ਹੌਂਸਲਾ ਦਿੰਦੇ ਹੋਏ ਆਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਉਨ੍ਹਾਂ ਨਾਲ ਖੜ੍ਹੇ ਹਾਂ।

