www.sursaanjh.com > ਚੰਡੀਗੜ੍ਹ/ਹਰਿਆਣਾ > ਗੁਰੂ ਨਾਨਕ ਸਕੂਲ ਮਾਜਰੀ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰੂ ਨਾਨਕ ਸਕੂਲ ਮਾਜਰੀ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰੂ ਨਾਨਕ ਸਕੂਲ ਮਾਜਰੀ ਦਾ ਨਤੀਜਾ ਰਿਹਾ ਸ਼ਾਨਦਾਰ
ਚੰਡੀਗੜ੍ਹ 20 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਗੁਰੂ ਨਾਨਕ ਖਾਲਸਾ ਮਾਡਲ ਹਾਈ ਸਕੂਲ ਮਾਜਰੀ ਦਾ ਸੈਸ਼ਨ 2023-24 ਦਾ ਦਸਵੀਂ ਜਮਾਤ ਦਾ ਨਤੀਜਾ 100% ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀ ਫਰਵਰੀ 2024 ਵਿੱਚ ਲਈ ਗਈ ਪ੍ਰੀਖਿਆ ਵਿੱਚ ਕੁੱਲ 27 ਵਿਦਿਆਰਥੀ ਅਪੀਅਰ ਹੋਏ। ਸਾਰੇ ਹੀ ਵਿਦਿਆਰਥੀ ਫਸਟ ਡਿਵੀਜਨ ਵਿੱਚ ਪਾਸ ਹੋਏ ਹਨ।
ਅਮਨਪ੍ਰੀਤ ਕੌਰ ਸਪੁੱਤਰੀ ਸ: ਸਤਨਾਮ ਸਿੰਘ ਨਿਵਾਸੀ ਬੂਥਗੜ੍ਹ ਨੇ 94.46% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਆਮਨਾ ਖਾਤੂਨ ਸਪੁੱਤਰੀ ਨਦੀਨ ਖਾਨ ਨਿਵਾਸੀ ਪਿੰਡ ਮਾਜਰੀ ਨੇ 94.15% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸਾਹਿਲ ਖਾਨ ਸਪੁੱਤਰ ਦਿਲਬਰ ਖਾਨ ਨਿਵਾਸੀ ਪਿੰਡ ਮਾਜਰੀ ਨੇ 93.07% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਆਪਣੇ ਸਕੂਲ,ਮਾਤਾ ਪਿਤਾ ਅਤੇ ਇਲਾਕੇ ਦਾ ਮਾਣ ਵਧਾਇਆ।
ਵਰਨਣਯੋਗ ਹੈ ਕਿ  7 ਵਿਦਿਆਰਥੀਆਂ ਨੇ 90% ਤੋਂ ਉੱਤੇ 13 ਵਿਦਿਆਰਥੀਆਂ ਨੇ 81-90% ਦੇ ਵਿਚਕਾਰ, 6 ਵਿਦਿਆਰਥੀਆਂ ਨੇ 71-80% ਦੇ ਵਿਚਕਾਰ ਅਤੇ 1 ਵਿਦਿਆਰਥੀ ਨੇ 66% ਤੋਂ ਉੱਤੇ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸਪਲ ਅਤੇ ਚੈਅਰਮੈਨ ਸ: ਲਖਵਿੰਦਰ ਸਿੰਘ ਕੰਗ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਉਹਨਾਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਅਰਥੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ।
ਇਸ ਤੋਂ ਇਲਾਵਾ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ 2100 ਰੁ:, ਦੂਜੇ ਵਾਲੀ ਨੂੰ 1100 ਰੁ: ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 500 ਰੁ: ਦਾ ਵਿਸ਼ੇਸ਼ ਇਨਾਮ ਦੇ ਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਉਹਨਾਂ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *