www.sursaanjh.com > ਅੰਤਰਰਾਸ਼ਟਰੀ > ਪੰਜਾਬ ਸਕੱਤਰੇਤ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਦੀ ਕੀਤੀ ਗਈ ਜ਼ਿਆਰਤ- ਅਜਮੇਰ ਸਿੰਘ ਸਾਗਰ

ਪੰਜਾਬ ਸਕੱਤਰੇਤ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਦੀ ਕੀਤੀ ਗਈ ਜ਼ਿਆਰਤ- ਅਜਮੇਰ ਸਿੰਘ ਸਾਗਰ

ਪੰਜਾਬ ਸਕੱਤਰੇਤ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਦੀ ਕੀਤੀ ਗਈ ਜ਼ਿਆਰਤ- ਅਜਮੇਰ ਸਿੰਘ ਸਾਗਰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਪਰੈਲ:
ਪੰਜਾਬ ਸਕੱਤਰੇਤ ਪੈਨਸ਼ਨਰਜ਼ ਐਸੋਸੀਏਸ਼ਨ ਹੈੱਡਕੁਆਟਰ ਖਰੜ  ਵੱਲੋਂ ਤੈਅ ਕੀਤੇ ਪ੍ਰੋਗਰਾਮਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਮੇਂਬਰਾਂ ਦਾ ਇਕ ਜਥਾ ਆਪਣੀ ਰਿਟਾਇਰਮੈਂਟ ਬਾਅਦ ਜ਼ਿੰਦਗੀ ਨੂੰ ਰਸਭਿੰਨੀ ਬਣਾਈ ਰੱਖਣ ਲਈ ਦਸਤਾਨ-ਏ-ਸ਼ਹਾਦਤ ਦੀ ਜ਼ਿਆਰਤ ਲਈ ਸ਼੍ਰੀ ਚਮਕੌਰ ਸਾਹਿਬ ਵਿਖੇ ਗਿਆ। ਸੰਸਥਾ ਦੇ ਜਨਰਲ ਸਕੱਤਰ ਅਜਮੇਰ ਸਿੰਘ ਸਾਗਰ  ਅਤੇ ਪ੍ਰਧਾਨ ਸ਼੍ਰੀ ਮਦਨ ਲਾਲ ਜਨਾਗਲ ਦੀ ਅਗਵਾਈ ਵਿਚ ਜਥਾ ਟੈਪੂ ਟ੍ਰੈਵਲਰ ਰਾਹੀਂ  ਸਿਟੀ ਹਰਟ ਖਰੜ ਤੋਂ  ਤੁਰਿਆ। ਗੁਰਬਾਣੀ ਸਰਵਣ ਕਰਦੇ ਮੇਂਬਰ ਆਪਣੀ ਇੱਛਤ ਮੰਜ਼ਿਲ ‘ਤੇ ਪੁੱਜੇ।
ਰਮਨੀਕ ਸਥਾਨ ਦਾ ਬਾਹਰੀ ਦ੍ਰਿਸ਼ ਦੇਖ ਕੇ ਸਾਰਿਆਂ ਦੇ ਚਿਹਰੇ ਖਿੜ ਉੱਠੇ। ਦਾਖਲਾ ਲੈਣ ਉਪਰੰਤ  11 ਗੈਲਰੀਆਂ ਵਾਲੇ ਮੰਡਪ ਵਿਚ ਪ੍ਰਵੇਸ਼ ਕੀਤਾ। ਸਿੱਖ ਇਤਿਹਾਸ ਵਿਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਿੱਖ ਗੁਰੂ ਸਾਹਿਬਾਨਾਂ ਤੇ ਸਿਦਕਵਾਨਾਂ ਦੀਆਂ ਕੁਰਬਾਨੀਆਂ ਨੂੰ ਪਰਤ-ਦਰ-ਪਰਤ ਦਰਸਾਉਣ ਦੇ ਨਾਲ਼ ਨਾਲ਼  ਗੁਰ ਸਾਹਿਬਾਨ ਵਲੋਂ ਖਾਲਸਾ ਦੀ ਸਥਾਪਨਾ, ਕਵੀਆਂ ਦੇ ਸਨਮਾਨ ਅਤੇ ਹੋਰ ਅਨੇਕਾਂ ਘਟਨਾਵਾਂ ਨੂੰ ਬੜੇ ਸੁਚੱਜੇ ਢੰਗ ਨਾਲ ਵਿਸਥਾਰ ਵਿਚ ਦਰਸਾਇਆ ਗਿਆ ਹੈ।
ਢਾਈ ਘੰਟੇ ਦਾ  ਇਹ ਦ੍ਰਿਸ਼ਟਾਂਤ  ਦੇਖਣ ਉਪਰੰਤ ਇਸ ਸਥਾਨ ਦੇ ਜੱਜ ਸ਼੍ਰੀ ਪ੍ਰਦੀਪ ਸਿੰਘ ਨੇ ਪੈਨਸ਼ਨਰ ਜੱਥੇ ਦਾ ਨਿੱਘਾ ਸਵਾਗਤ ਕੀਤਾ ਅਤੇ ਸਰਕਾਰ ਦੇ ਇਸ ਉਪਰਾਲੇ ਬਾਰੇ ਵਿਚਾਰ ਪ੍ਰਗਟਾਉਣ ਲਈ ਕਿਹਾ। ਅਜਮੇਰ ਸਿੰਘ ਸਾਗਰ ਅਤੇ ਮਦਨ ਲਾਲ ਜਨਾਗਲ਼ ਨੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਦਸਤਾਨ-ਏ-ਸ਼ਹਾਦਤ  ਦੀ ਸਥਾਪਨਾ ਲਈ ਸਰਕਾਰ ਦਾ ਧੰਨਵਾਦ ਕੀਤਾ ਤੇ ਇਸ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਇੱਥੇ ਯਾਦਗਾਰੀ ਫੋਟੋਆਂ ਖਿੱਚਵਾਈਆਂ ਅਤੇ ਇਸ ਤੋਂ ਬਾਅਦ ਚਾਲੀ ਮੁਕਤੇ ਪਾਰਕ  ਦੇ ਦਰਸ਼ਨ ਵੀ ਕੀਤੇ।
ਪੰਜਾਬ ਸਕੱਤਰੇਤ ਪੈਨਸ਼ਨਰਜ਼ ਐਸੋਸੀਏਸ਼ਨ ਦੇ ਇਸ ਜਥੇ ਨੇ ਗੁਰੂਦਵਾਰਾ ਕਤਲਗੜ੍ਹ ਸਾਹਿਬ ਅਤੇ ਗੁਰੂਦਵਾਰਾ ਗੜ੍ਹੀ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਾਪਸੀ ਕਰਦਿਆਂ ਮਹਿਸੂਸ ਕੀਤਾ ਕਿ ਇਹ ਐਸੋਸੀਏਸ਼ਨ ਦੇ ਮੈਂਬਰਾਂ ਦਾ ਯਾਦਗਾਰੀ ਟੂਰ ਹੋ ਨਿਬੜਿਆ ਹੈ। ਇਸ ਮੌਕੇ ਪੈਨਸ਼ਨਰਜ਼ ਨੇ ਭਵਿੱਖ ਵਿੱਚ ਵੀ ਅਜਿਹੇ ਸੈਰ-ਸਫਰ ਪ੍ਰੋਗਰਾਮ ਜਾਰੀ ਰੱਖਣ ਦੀ  ਇੱਛਾ ਦੁਹਰਾਉਂਕਿਦਆਂ ਟੂਰ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਫ਼ਰ ਸਾਨੂੰ ਇਤਿਹਾਸ, ਧਰਮ ਅਤੇ ਆਪਣੇ ਅਕੀਦੇ ਪ੍ਰਤੀ ਡੂੰਘੀ ਸਾਂਝ ਰੱਖਣ ਲਈ ਪ੍ਰੇਰਿਤ ਕਰਦੇ ਹਨ।

Leave a Reply

Your email address will not be published. Required fields are marked *