ਹਾਈ ਸਕੂਲ ਬੂਥਗੜ੍ਹ ਨੇ ਮਨਾਇਆ ਵੋਟਾਂ ਦਾ ਜਸ਼ਨ
ਚੰਡੀਗੜ੍ਹ 2 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ ਮੁੱਖ ਅਧਿਆਪਕਾ ਰਵਿੰਦਰ ਕੌਰ ਦੀ ਅਗਵਾਈ ਵਿੱਚ ਲੋਕ ਸਭਾ ਦੀਆਂ ਵੋਟਾਂ ਪਾਉਣ ਸਮੇਂ ਵਿਦਿਆਰਥੀਆਂ ਵੱਲੋਂ ਵੋਟਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਅਧਿਆਪਕਾ ਰਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਪੰਜਾਬੀ ਅਧਿਆਪਕਾ ਦੀ ਰਹਿਨੁਮਾਈ ਹੇਠ ਵਿਦਿਆਰਥਣਾਂ ਨੇ ਮਹਿਲਾ ਵੋਟਰਾਂ ਦੇ ਮਹਿੰਦੀ ਲਗਾਈ ਅਤੇ ਨੇਲ ਆਰਟ ਦਾ ਵੀ ਕਮਾਲ ਦਿਖਾਇਆ।
ਸਾਇੰਸ ਅਧਿਆਪਕਾ ਸ਼੍ਰੀਮਤੀ ਛਵੀ ਵੱਲੋਂ ਕਿਸਾਨਾਂ ਲਈ ਵਿਸ਼ੇਸ਼ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਸ਼੍ਰੀਮਤੀ ਰੇਨੂ ਬਾਲਾ ਕੰਪਿਊਟਰ ਅਧਿਆਪਕਾਂ ਵੱਲੋਂ ਵੋਟਰਾਂ ਨੂੰ ਵੋਟਾਂ ਨਿਰਪੱਖ ਪਾਉਣ ਲਈ ਪ੍ਰੇਰਤ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਵੋਟਰਾਂ ਲਈ ਛਬੀਲ ਵੀ ਲਗਾਈ ਗਈ। ਵਿਦਿਆਰਥੀ ਸੰਜਮ, ਪ੍ਰਵੀਨ, ਸੁਮਨ, ਏਕਮ, ਓਮਦੀਪ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਸਫਾਈ ਸੇਵਕ ਸੋਹਣ ਸਿੰਘ ਅਤੇ ਸ਼੍ਰੀਮਤੀ ਦੇਵ ਕੌਰ ਵੱਲੋਂ ਵੋਟਰਾਂ ਦੀ ਖੂਬ ਆਓ ਭਗਤ ਕੀਤੀ ਗਈ ਹੈ। ਰਵਿੰਦਰ ਕੌਰ ਨੇ ਇਸ ਸਾਰੀ ਤਿਆਰੀ ਅਤੇ ਪ੍ਰਬੰਧਨ ਦਾ ਸਿਹਰਾ ਪੂਰੇ ਸਟਾਫ ਨੂੰ ਦਿੱਤਾ। ਉਹਨਾਂ ਕਿਹਾ ਕਿ ਸਟਾਫ ਨੇ ਛੁੱਟੀਆਂ ਵਿੱਚ ਆ ਕੇ ਵੀ ਪੋਲਿੰਗ ਬੂਥ ਦੀ ਤਿਆਰੀ ਵਿੱਚ ਆਪਣਾ ਯੋਗਦਾਨ ਪਾਇਆ।
ਉਹਨਾਂ ਸਟਾਫ ਪਾਸੋਂ ਭਵਿੱਖ ਵਿੱਚ ਵੀ ਸਹਿਯੋਗ ਦੀ ਆਸ ਜਿਤਾਈ।
ਪਿੰਡ ਵਾਸੀਆਂ ਵੱਲੋਂ ਇਸ ਨੂੰ ਸ਼ਾਨਦਾਰ ਪ੍ਰਬੰਧ ਦੱਸਿਆ ਗਿਆ ਅਤੇ ਸਕੂਲ ਮੁੱਖ ਅਧਿਆਪਕਾ ਤੇ ਸਟਾਫ ਦੇ ਕੰਮ ਦੀ ਖੂਬ ਸ਼ਲਾਘਾ ਕੀਤੀ ਗਈ। ਸਕੂਲ ਮੁਖੀ ਰਵਿੰਦਰ ਕੌਰ ਨੇ ਵੋਟਰ ਦਿਵਸ ਮੌਕੇ ਸੇਵਾ ਨਿਭਾਉਣ ਵਾਲੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਹੈ।

