ਸਾਹਿਤਕ ਇਕੱਤਰਤਾ ਵਿਚ ਰਚਨਾਵਾਂ ਦਾ ਚੱਲਿਆ ਦੌਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਹਿੰਦੀ ਦੇ ਪ੍ਰਸਿੱਧ ਲੇਖਕ ਅਤੇ ਫਿਲਮ ਕਲਾਕਾਰ ਵਿਜੇ ਕਪੂਰ, ਲਾਇਬ੍ਰੇਰੀਅਨ ਨੀਜਾ ਸਿੰਘ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਜਨਰਲ ਸਕੱਤਰ ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ “ਜੀ ਆਇਆਂ” ਕਿਹਾ ਤੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ।
ਪ੍ਰੋਗਰਾਮ ਦੀ ਸ਼ੁਰੁਆਤ ਮਲਕੀਤ ਨਾਗਰਾ ਵੱਲੋਂ ਧਾਰਮਿਕ ਗੀਤ ਗਾਉਣ ਨਾਲ ਹੋਈ। ਨੀਲਮ ਰਾਣਾ, ਸੁਰਿੰਦਰ ਕੁਮਾਰ, ਕ੍ਰਿਸ਼ਨਾ ਗੋਇਲ, ਰਾਕੇਸ਼ ਲਾਂਬਾ ਨੇ ਹਿੰਦੀ ਵਿਚ ਕਵਿਤਾਵਾਂ ਸੁਣਾਈਆਂ। ਦਰਸ਼ਨ ਸਿੱਧੂ, ਪਿਆਰਾ ਸਿੰਘ ਰਾਹੀ, ਲਾਭ ਸਿੰਘ ਖੀਵਾ ਨੇ ਗਜਲਾਂ ਸੁਣਾ ਕੇ ਵਾਹ ਵਾਹ ਖੱਟੀ। ਸਾਹਿਤ ਵਿਗਿਆਨ ਕੇਂਦਰ ਵਿਚ ਵਧੀਆ ਸੇਵਾਵਾਂ ਨਿਭਾਉਣ ਲਈ ਭਰਪੂਰ ਸਿੰਘ ਅਤੇ ਲਾਭ ਸਿੰਘ ਲਹਿਲੀ ਨੂੰ ਸਨਮਾਨਿਤ ਕੀਤਾ ਗਿਆ।
ਗੁਰਦਾਸ ਸਿੰਘ ਦਾਸ, ਦਰਸ਼ਨ ਤਿਊਣਾ, ਸੁਰਜੀਤ ਕੌਰ ਬੈਂਸ, ਹਰਭਜਨ ਕੌਰ ਢਿੱਲੋਂ, ਲਾਭ ਸਿੰਘ ਲਹਿਲੀ, ਭਰਪੂਰ ਸਿੰਘ, ਤਰਸੇਮ ਰਾਜ, ਸਿਮਰਜੀਤ ਕੌਰ ਗਰੇਵਾਲ ਅਤੇ ਦਵਿੰਦਰ ਢਿੱਲੋਂ ਨੇ ਰਲ ਕੇ ਖੁਸ਼ੀ ਰਾਮ, ਸੋਹਣ ਸਿੰਘ ਬੈਨੀਪਾਲ, ਕੁਲਵਿੰਦਰ ਸਿੰਘ, ਛੋਟੀ ਬੱਚੀ ਹਰਜੋਤ ਕੌਰ ਨੇ ਗੀਤ ਸੁਣਾਏ। ਵਰਿੰਦਰ ਚੱਠਾ, ਪਾਲ ਅਜਨਬੀ, ਮਨਜੀਤ ਕੌਰ ਮੋਹਾਲੀ, ਡਾ: ਅਵਤਾਰ ਸਿੰਘ ਪਤੰਗ, ਸੁਖਵੀਰ ਸਿੰਘ, ਰਜਿੰਦਰ ਰੇਨੂ, ਰਤਨ ਬਾਬਕਵਾਲਾ, ਚਰਨਜੀਤ ਕੌਰ ਬਾਠ, ਪਰਮਜੀਤ ਪਰਮ ਨੇ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਸੁਣਾਈਆਂ। ਅਜੀਤ ਦੇ ਪੱਤਰਕਾਰ ਅਜਾਇਬ ਔਜਲਾ ਨੂੰ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਵਿਜੇ ਕਪੂਰ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਦੌਰ ਵਿਚ ਅਜਿਹੇ ਇਕੱਠ ਭਾਈਚਾਰਕ ਸਾਂਝ ਵਧਾਂਉਂਦੇ ਹਨ।ਲਾਇਬ੍ਰੇਰੀਅਨ ਨੀਜਾ ਸਿੰਘ ਨੇ ਕਿਹਾ ਕਿ ਇਸ ਥਾਂ ਤੇ ਸਾਹਿਤਕ ਮੀਟਿੰਗਾਂ ਹੋਣਾ ਸਾਡਾ ਸੁਭਾਗ ਹੈ। ਇਥੇ ਪਰਿਵਾਰਕ ਮਾਹੌਲ ਵਿਚ ਕੁਝ ਪਲ ਬਤੀਤ ਕਰਨੇ ਚੰਗਾ ਲੱਗਦਾ ਹੈ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਖੂਬਸੂਰਤ ਅੰਦਾਜ਼ ਵਿਚ ਕੀਤਾ। ਗੁਰਦਰਸ਼ਨ ਸਿੰਘ ਮਾਵੀ ਨੇ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ।