ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਮੀਟਿੰਗ ਹੋਈ
ਚੰਡੀਗੜ 30 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਸਭਾ ਵਲੋਂ ਹਾਲ ਹੀ ਵਿੱਚ ਜੇ ਈ ਵਜੋੱ ਪ੍ਰਮੋਟ ਹੋਏ ਸਭਾ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮਾਵੀ ਦਾ ਉਹਨਾਂ ਦੀਆਂ ਸਾਹਿਤਕ ਸਰਗਰਮੀਆਂ ਨੂੰ ਮੁੱਖ ਰੱਖ ਕੇ ਸਨਮਾਨ ਕੀਤਾ ਗਿਆ। ਸਭਾ ਦੇ ਮੀਡੀਆ ਸਕੱਤਰ ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਤੇ ਨਿਰਮਲ ਸਿੰਘ ਅਧਰੇੜਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਸਕੂਲ ਵਿੱਚ ਹੋਏ ਸਮਾਗਮ ਵਿੱਚ ਸਭਾ ਦੇ ਖਜ਼ਾਨਚੀ ਜਸਕੀਰਤ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਅਤੇ ਲੋਕਤੰਤਰ ਬਾਰੇ ਕਵਿਤਾ ਪੜ੍ਹੀ। ਜਗਦੇਵ ਸਿੰਘ ਰਡਿਆਲਾ ਨੇ ਗੀਤ ਪਿਆਰ ਸਤਿਕਾਰ ਪੇਸ਼ ਕੀਤਾ। ਨਿਰਮਲ ਸਿੰਘ ਅਧਰੇੜਾ ਨੇ ਕਵਿਤਾ ਰਾਹੀਂ ਪੁਰਾਣੇ ਪੰਜਾਬ ਦਾ ਨਕਸ਼ਾ ਖਿੱਚਿਆ।
ਬਜੁਰਗ ਕਵੀ ਚਰਨਜੀਤ ਸਿੰਘ ਕਤਰਾ ਨੇ ਵਿਸ਼ਵ ਸ਼ਾਂਤੀ ਕਵਿਤਾ ਪੜ੍ਹੀ। ਕੁਲਵਿੰਦਰ ਖੈਰਾਬਾਦੀ ਨੇ ਤੂੰ ਬੇਟੀ ਪੰਜਾਬ ਦੀ ਗੀਤ ਰਾਹੀਂ ਬੇਟੀ ਦੇ ਸੱਭਿਆਚਾਰਕ ਮਹੱਤਵ ਨੂੰ ਰੂਪਮਾਨ ਕੀਤਾ। ਕੇਸਰ ਸਿੰਘ ਕੰਗ ਨੇ ਪੰਜਾਬੀ ਵਿਰਸੇ ਬਾਰੇ ਕਵਿਤਾ ਪੜ੍ਹੀ। ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਭਗਤੀ ਲਹਿਰ ਅਤੇ ਗੁਰੂ ਸਾਹਿਬ ਦੇ ਬਰਾਬਰੀ ਅਤੇ ਸਦਭਾਵਨਾ ਦੇ ਸੰਦੇਸ਼ ਬਾਰੇ ਚਰਚਾ ਕੀਤੀ। ਇੰਸਪੈਕਟਰ ਤਰਸੇਮ ਸਿੰਘ ਕਾਲੇਵਾਲ ਨੇ ਇਹ ਦੁਨੀਆਂ ਵਾਂਗ ਸਰਾਂ ਗੀਤ ਰਾਹੀਂ ਬਜੁਰਗਾਂ ਦੀ ਜੀਵਨ ਸ਼ੈਲੀ ਨੂੰ ਪੇਸ਼ ਕੀਤਾ। ਕੁਲਵੰਤ ਸਿੰਘ ਮਾਵੀ ਨੇ ਰੰਗਲਾ ਪੰਜਾਬ ਗੀਤ ਗਾਇਆ।
ਡਾ ਰਾਜਿੰਦਰ ਸਿੰਘ ਕੁਰਾਲੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ, ਸੰਕਲਪ ਅਤੇ ਇਤਿਹਾਸਕ ਪਰੰਪਰਾ ਬਾਰੇ ਵਿਚਾਰ ਸਾਂਝੇ ਕੀਤੇ। ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਵਾਤਾਵਰਨ ਦੀ ਸੰਭਾਲ ਸਬੰਧੀ ਕਵਿਤਾ ਪੜ੍ਹੀ। ਭਾਰਤ ਦੀ ਟੀ ਟਵੰਟੀ ਕ੍ਰਿਕਟ ਵਿੱਚ ਆਲਮੀ ਜਿੱਤ ਉਤੇ ਦੇਸ ਵਾਸੀਆਂ ਨੂੰ ਵਧਾਈ ਦਿੰਦਿਆਂ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ ਅਤੇ ਆਏ ਸਾਹਿਤਕਾਰਾਂ ਦਾ ਸਨਮਾਨ ਕੀਤਾ।
ਮੰਚ ਦਾ ਸੰਚਾਲਨ ਡਾ ਰਾਜਿੰਦਰ ਸਿੰਘ ਕੁਰਾਲੀ ਨੇ ਕਰਦਿਆਂ ਸਰਬ ਧਰਮ ਸਨਮਾਨ ਅਤੇ ਸਮਾਜਿਕ ਸਦਭਾਵਨਾ ਦੀ ਲੋੜ ਦਰਸਾਈ।