ਅਮੁੱਲੀ ਪੁਸਤਕ ‘ਵਿਹਾਰਕ ਅਰੂਜ਼ੀ ਬਹਿਰਾਂ’ ਗ਼ਜ਼ਲ ਸਿਖਿਆਰਥੀਆਂ ਲਈ ਰਾਮ ਬਾਣ ਸਿੱਧ ਹੋਵੇਗੀ
ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 23 ਜੁਲਾਈ:


ਧੂਰੀ ਗ਼ਜ਼ਲ ਸਕੂਲ ਦੇ ਸੰਸਥਾਪਕ ਸਤਿਕਾਰਯੋਗ ਉਸਤਾਦ ਰਣਜੀਤ ਸਿੰਘ ਧੂਰੀ ਜੀ ਨੇ ਇੱਕ ਹੋਰ ਅਮੁੱਲੀ ਪੁਸਤਕ ‘ਵਿਹਾਰਕ ਅਰੂਜ਼ੀ ਬਹਿਰਾਂ’ ਸਾਹਿਤ ਦੀ ਝੋਲੀ ਪਾਈ ਹੈ। ਉਹ ਨਿਰੰਤਰ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਹ ਉਹਨਾਂ ਦੀ ਛੇਵੀਂ ਕਿਤਾਬ ਹੈ। ਚਰਚਿਤ ਗ਼ਜ਼ਲਗੋ ਸ਼ਾਇਰ ਭੱਟੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੁਸਤਕ ‘ਤੇ ਮੈਨੂੰ ਮਾਣ ਹੈ। ਉਹਨਾਂ ਦੁਆਰਾ ਰਚਿਤ ਸਾਰੀਆਂ ਕਿਤਾਬਾਂ ਮੇਰੀ ਲਾਇਬ੍ਰੇਰੀ ਵਿੱਚ ਮੌਜੂਦ ਹਨ ਤੇ ਮੈਂ ਹੁਣ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ। ਇਹ ਕਿਤਾਬ ਅਰੂਜ਼ੀ ਬਹਿਰਾਂ ‘ਤੇ ਖੋਜ ਭਰਪੂਰ ਲਿਖਤ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਹ ਕਿਤਾਬ ਗ਼ਜ਼ਲ ਸਿਖਿਆਰਥੀਆਂ ਦੇ ਗਿਆਨ ਵਿੱਚ ਹੋਰ ਵਾਧਾ ਕਰੇਗੀ, ਕਿਉਂਕਿ ਇਸ ਵਿੱਚ ਗ਼ਜ਼ਲ ਦੇ ਸੂਖ਼ਮ ਤੋਂ ਸੂਖ਼ਮ ਨੁਕਤੇ ਨੂੰ ਬੜੀ ਸਰਲਤਾ ਨਾਲ਼ ਸਮਝਾਇਆ ਗਿਆ ਹੈ। ਇਸ ਕਿਤਾਬ ਵਿੱਚ ਵਿਹਾਰਕ ਅਰੂਜ਼ੀ ਬਹਿਰਾਂ ਵਿੱਚ ਗ਼ਜ਼ਲ ਕਹਿਣ ਦਾ ਅਭਿਆਸ ਕਰਨ ਦਾ ਢੰਗ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ।
ਉਹਨਾਂ ਕਿਹਾ ਕਿ ਉਸਤਾਦ ਰਣਜੀਤ ਸਿੰਘ ਜੀ ਦੀ ਇਸ ਸ਼ਲਾਘਾਯੋਗ ਉਪਰਾਲੇ ਲਈ ਜਿੰਨੀ ਵੀ ਸ਼ਲਾਘਾ ਕੀਤੀ ਜਾਏ, ਘੱਟ ਹੈ। ਇਹ ਕਿਤਾਬ ਗ਼ਜ਼ਲ ਤੇ ਪੀ. ਐਚ. ਡੀ. ਕਰ ਰਹੇ ਵਿਦਿਆਰਥੀਆਂ ਦੇ ਖੋਜ ਕਾਰਜ ਵਿੱਚ ਵੀ ਸੰਪੂਰਨ ਸਹਾਈ ਹੋਵੇਗੀ। ਚੰਗੀਆਂ ਕਿਤਾਬਾਂ ਭਵਿੱਖ ਨੂੰ ਉੱਜਵਲ ਕਰਨ ਵਿੱਚ ਸਹਾਈ ਹੁੰਦੀਆਂ ਹਨ। ਆਓ! ਇਸ ਕਿਤਾਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰੀਏ। ਗ਼ਜ਼ਲ ਸਿਖਿਆਰਥੀ ਇਸ ਕਿਤਾਬ ਨੂੰ ਘਰ ਬੈਠੇ ਵੀ ਪ੍ਰਾਪਤ ਕਰ ਸਕਦੇ ਹਨ। ਕਿਤਾਬ ਮੰਗਵਾਉਣ ਲਈ ਹੇਠ ਲਿਖੇ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ :-
+91 98762 04508 (ਮੋਬਾਈਲ ਅਤੇ ਵਟਸਐਪ)।
ਸ਼ਾਇਰ ਭੱਟੀ (ਚੰਡੀਗੜ੍ਹ)-9872989193

