www.sursaanjh.com > ਚੰਡੀਗੜ੍ਹ/ਹਰਿਆਣਾ > ਔਰਤਾਂ ਦਾ ਚੋਰ ਗਰੋਹ ਕਾਬੂ, ਸੰਗਰੂਰ, ਪਟਿਆਲਾ ਨਾਲ ਸਬੰਧਤ ਚੋਰਨੀਆ

ਔਰਤਾਂ ਦਾ ਚੋਰ ਗਰੋਹ ਕਾਬੂ, ਸੰਗਰੂਰ, ਪਟਿਆਲਾ ਨਾਲ ਸਬੰਧਤ ਚੋਰਨੀਆ

ਔਰਤਾਂ ਦਾ ਚੋਰ ਗਰੋਹ ਕਾਬੂ, ਸੰਗਰੂਰ, ਪਟਿਆਲਾ ਨਾਲ ਸਬੰਧਤ ਚੋਰਨੀਆ
ਚੰਡੀਗੜ੍ਹ 25 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀ ਸ਼ਹਿਰ ਕੁਰਾਲੀ ਵਿਖੇ ਇੱਕ ਔਰਤ ਦੇ ਹੱਥ ਵਿੱਚੋਂ ਸੋਨੇ ਦੀ ਚੂੜੀ (ਵੰਗ) ਵੱਢ ਲਈ ਗਈ ਸੀ, ਜਿਸ ਸਬੰਧੀ ਪੀੜਤ ਪਰਿਵਾਰ ਵੱਲੋਂ ਥਾਣਾ ਸਿਟੀ ਕੁਰਾਲੀ ਵਿਖੇ ਐਫ ਆਈ ਆਰ ਦਰਜ ਕਰਵਾਈ ਗਈ ਸੀ। ਇਸ ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਕੁਰਾਲੀ ਦੇ ਮੁੱਖ ਅਫਸਰ ਸਤਨਾਮ ਸਿੰਘ ਵੱਲੋਂ ਇਸ ਕੇਸ ਨੂੰ ਨਜਿੱਠਣ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ, ਜਿਸ ਵਿੱਚ ਉਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਅਤੇ ਇਹੋ ਜਿਹਿਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਔਰਤਾਂ ਦੇ ਗਰੋਹ ਦਾ ਪਰਦਾਫਾਸ਼ ਹੋਇਆ, ਜਿਸ ਸਬੰਧੀ ਅੱਜ  ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਖਰੜ 2 ਧਰਮਵੀਰ ਸਿੰਘ ਵੱਲੋਂ ਮੁੱਲਾਂਪੁਰ ਗਰੀਬਦਾਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਗਰੋਹ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਅਫਸਰ ਥਾਣਾ ਸਿਟੀ ਕੁਰਾਲੀ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਲੁੱਟਾਂ ਖੋਹਾਂ ਤੇ ਚੋਰੀਆਂ ਦੀ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਜਾਰੀ ਹੈ। ਮਿਤੀ 23-7-2024 ਨੂੰ ਰੁਚਿਕਾ ਗਰਗ ਪਤਨੀ ਵਿਸ਼ਾਲ ਗਰਗ ਵਾਸੀ ਪੁਰਾਣੀ ਅਨਾਜ ਮੰਡੀ ਵਾਰਡ ਨੰਬਰ ਦੋ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਉਹ ਬਸ ਸਟੈਂਡ ਮੋਰਿੰਡਾ ਰੋਡ ਕੁਰਾਲੀ ਵਿਖੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਕਰੀਬ ਪੰਜ ਛੇ ਔਰਤਾਂ ਦਾ ਝੁੰਡ ਉਸ ਨੂੰ ਆਲੇ ਦੁਆਲੇ ਤੋਂ ਇਕੱਠਾ ਹੋ ਘੇਰ ਕੇ ਖੜ੍ਹ ਗਿਆ ਤਾਂ ਜਦੋਂ ਉਹ ਪ੍ਰਾਈਵੇਟ ਬੱਸ ਤੇ ਅਗਲੀ ਵਾਰੀ ਦੇ ਪਾਸਿਓਂ ਚੜਨ ਲੱਗੀ ਤਾਂ ਉਹਨਾਂ ਔਰਤਾਂ ਵਿੱਚੋਂ ਇੱਕ ਔਰਤ ਨੇ ਉਸ ਦੀ ਖੱਬੀ ਬਾਂਹ ਦੀ ਕਲਾਈ ਤੇ ਹੱਥ ਰੱਖ ਕੇ ਉਸਦੀ ਬਾਂਹ ਵਿੱਚ ਪਾਈ ਹੋਈ ਸੋਨੇ ਦੀ ਵੰਗ ਜਿਸਦਾ ਵਜਨ 15 ਗ੍ਰਾਮ ਚੋਰੀ ਕਰ ਲਿਆ, ਜਿਸ ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਖੇ ਮੁਕਦਮਾ ਨੰਬਰ 58 ਮਿਤੀ 23-7- 2024 ਅ/ ਧ 303(2)3(5)ਬੀ ਐੱਨ ਐੱਸ ਸਿਟੀ ਕੁਰਾਲੀ ਦਰਜ ਕਰਕੇ ਜਾਂਚ ਅਮਲ ਵਿੱਚ ਲਿਆਂਦੀ ਸੀ।
ਇਸ ਦੌਰਾਨ ਇਹ ਛੇ ਔਰਤਾਂ ਦਾ ਗਿਰੋਹ ਕਾਬੂ ਕੀਤਾ ਗਿਆ, ਜਿਨ੍ਹਾਂ ਵਿੱਚ ਰਾਜ ਕੌਰ ਉਰਫ ਰੱਜੋ ਪਤਨੀ ਵਿੱਕੀ ਉਰਫ ਲਖੀ ਵਾਸੀ ਸੁੰਦਰ ਬਸਤੀ ਸੁਨਮ ਰੋਡ ਸੰਗਰੂਰ ਥਾਣਾ ਸਿਟੀ, ਸੰਗਰੂਰ ਜ਼ਿਲਾ, ਸੰਗਰੂਰ, ਪਰਮਲ ਕੌਰ ਉਰਫ ਬਿੰਦੋ ਪਤਨੀ ਲੇਟ ਲਾਲ ਸਿੰਘ ਵਾਸੀ ਲੰਗੜੋਏ ਥਾਣਾ ਪਸਿਆਣਾ ਜ਼ਿਲਾ ਪਟਿਆਲਾ, ਕਰਮਜੀਤ ਕੌਰ ਉਰਫ ਕਰਮੋ ਉਰਫ ਕਾਕੀ ਪਤਨੀ ਲੇਟ ਕਰਮਜੀਤ ਪੁੱਤਰੀ ਲੇਟ ਜੋਗਿੰਦਰ ਸਿੰਘ ਜੋਲੀਆਂ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ, ਸੋਮਾ ਉਰਫ ਸੋਨੀਆ ਪਤਨੀ ਲੇਟ ਕਾਕਾ ਬਾਸੀ ਜੋਲੀਆਂ ਹਾਲ ਪੁੱਤਰੀ ਗੇਟ ਜੋਰਾ ਸਿੰਘ ਪਿੰਡ ਸ਼ੇਰ ਮਾਜਰਾ ਥਾਣਾ ਸਦਰ ਸਿਆਣਾ ਤਹਿਸੀਲ ਸੁਲਰ ਜ਼ਿਲ੍ਹਾ ਪਟਿਆਲਾ, ਕਰਮਜੀਤ ਕੌਰ ਉਰਫ ਕੰਮੋ ਪਤਨੀ ਲਾਭ ਸਿੰਘ ਉਰਫ ਜਰਨੈਲ ਸਿੰਘ ਬਾਸੀ ਕਥਿਆਣਾ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਲੰਗੜੋਏ ਥਾਣਾ ਭਸਿਆਣਾ ਤਹਿਸੀਲ ਸੁਲਰ ਜ਼ਿਲਾ ਪਟਿਆਲਾ ਅਤੇ ਪ੍ਰਕਾਸ਼ੋ ਪਤਨੀ ਰੂਪ ਸਿੰਘ ਬਾਸੀ ਰੋਟੀ ਛੰਨਾ ਥਾਣਾ ਸਦਰ ਨਾਭਾ ਜਿਲਾ ਪਟਿਆਲਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਉਹਨਾਂ ਪਾਸੋਂ ਚੋਰੀ ਕੀਤੀ ਸੋਨੇ ਦੀ ਵੰਗ ਬਰਾਮਦ ਕਰ ਲਈ ਗਈ ਹੈ। ਇਹਨਾਂ ਔਰਤਾਂ ਵੱਲੋਂ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਤੇ ਇਹਨਾਂ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਮੁਕਦਮੇ ਦਰਜ ਹਨ। ਇਹ ਔਰਤਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਤੇ ਡੁੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *