www.sursaanjh.com > News > ਪੀਸ ਆਨ ਅਰਥ ਸੰਸਥਾ ਵਲੋਂ 15ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀਆ ਤਿਆਰੀਆਂ ਸ਼ੁਰੂ

ਪੀਸ ਆਨ ਅਰਥ ਸੰਸਥਾ ਵਲੋਂ 15ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀਆ ਤਿਆਰੀਆਂ ਸ਼ੁਰੂ

ਪੀਸ ਆਨ ਅਰਥ ਸੰਸਥਾ ਵਲੋਂ 15ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀਆ ਤਿਆਰੀਆਂ ਸ਼ੁਰੂ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਮਈ:
ਪੀਸ ਆਨ ਅਰਥ ਸੰਸਥਾ ਵਲੋਂ 15ਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਾਨਫਰੰਸ 9 ਤੇ 10  ਜੂਨ  2023 ਨੂੰ ਮਿਸੀਸਾਗਾ ਵਿਚ ਕਰਵਾਈ ਜਾ ਰਹੀ ਹੈ। ਪੀਸ ਆਨ ਅਰਥ ਸੰਸਥਾ ਵਲੋਂ ਇਸ ਤੋਂ ਪਹਿਲਾਂ 14 ਕਾਨਫਰੰਸਾਂ  ਇਕੱਲਿਆਂ ਹੀ ਕਾਰਵਾਈਆਂ ਜਾ ਚੁੱਕੀਆਂ ਹਨ। ਇਹ ਕਾਨਫਰੰਸਾਂ ਕਰਾਉਣ ਵਾਲੇ ਸਾਰੇ ਉਹ ਲੇਖਕ ਤੇ ਵਿਦਵਾਨ ਹਨ, ਜਿਨ੍ਹਾਂ ਨੂੰ ਪੰਜਾਬੀ ਦਾ ਡੂੰਘਾ ਗਿਆਨ ਹੈ। ਇਸ ਕਾਨਫਰੰਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਵਿਦਵਾਨ ਪਹੁੰਚ ਰਹੇ ਹਨ ਜੋ ਕਾਨਫਰੰਸ ਵਿੱਚ ਵੱਖ ਵੱਖ ਵਿਸ਼ਿਆਂ ਉਪਰ ਹੀ ਪੇਪਰ ਪੜ੍ਹਨਗੇ ਤੇ ਵਿਚਾਰ ਚਰਚਾ ਵੀ ਕਰਨਗੇ।
ਪ੍ਰਬੰਧਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਕਾਨਫਰੰਸ ਪਹਿਲੀਆਂ 14  ਕਾਨਫਰੰਸਾਂ ਵਾਂਗ ਹੀ ਕਾਮਯਾਬ ਹੋਵੇਗੀ। ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਫੋਨ ਨੰਬਰ  416 271 1040 ਤੇ ਡਾਕਟਰ ਸੋਲਮਨ  ਨਾਜ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਕਾਨਫਰੰਸ ਦੇ ਸਕੱਤਰ ਡਾਕਟਰ ਮਨਪ੍ਰੀਤ ਕੌਰ ਹਨ ਤੇ ਮੀਡੀਆ ਡਇਰੈਕਟਰ ਰਮਿੰਦਰ ਰੰਮੀ ਹਨ। ਇਹ ਜਾਣਕਾਰੀ ਪੀਸ ਆਨ ਅਰਥ ਦੇ ਪ੍ਰਧਾਨ ਡਾ ਸੋਲਮਨ ਨਾਜ਼ ਨੇ ਇਸ ਸੰਸਥਾ ਦੀ ਮੀਡੀਆ ਡਾਇਰੈਕਟਰ ਰਮਿੰਦਰ ਰੰਮੀ ਨਾਲ ਸਾਂਝੀ ਕੀਤੀ।
ਰਮਿੰਦਰ ਰੰਮੀ ਮੀਡੀਆ ਡਾਇਰੈਕਟਰ, ਪੀਸ ਆਨ ਅਰਥ।

Leave a Reply

Your email address will not be published. Required fields are marked *