www.sursaanjh.com > ਚੰਡੀਗੜ੍ਹ/ਹਰਿਆਣਾ > ਅਮਰਜੀਤ ਸ਼ਰਮਾ ਨੇ ਹਮੇਸ਼ਾ ਨੌਕਰੀ ਨੂੰ ਧਰਮ ਸਮਝਿਆ

ਅਮਰਜੀਤ ਸ਼ਰਮਾ ਨੇ ਹਮੇਸ਼ਾ ਨੌਕਰੀ ਨੂੰ ਧਰਮ ਸਮਝਿਆ

ਸੇਵਾ ਮੁਕਤੀ ਤੇ ਵਿਸ਼ੇਸ਼
ਅਮਰਜੀਤ ਸ਼ਰਮਾ ਨੇ ਹਮੇਸ਼ਾ ਨੌਕਰੀ ਨੂੰ ਧਰਮ ਸਮਝਿਆ
ਚੰਡੀਗੜ੍ਹ  30 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਮਾਜ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਕਈ ਕਈ ਸੇਵਾਵਾਂ ਇਕੱਠਿਆਂ ਨਿਭਾਉਂਦੇ ਹਨ। ਜੇਕਰ ਅੱਜ ਦੇ ਬਿਜ਼ੀ ਮਾਹੌਲ ਵੱਲ ਦੇਖੀਏ ਤਾਂ ਲੋਕਾਂ ਕੋਲ ਟਾਈਮ ਦੀ ਬਹੁਤ ਕਮੀ ਹੁੰਦੀ ਹੈ ਤੇ ਅਕਸਰ ਉਹ ਆਪਣੇ ਕੰਮਾਂ ਤੋਂ ਘੇਸ ਵੱਟ ਜਾਂਦੇ ਹਨ। ਉਪਰੋਕਤ ਲੋਕਾਂ ਤੋਂ ਹਟ ਕੇ  ਇੱਕ ਨਾਮ ਅਮਰਜੀਤ ਸ਼ਰਮਾ ਦਾ ਵੀ ਆਉਂਦਾ ਹੈ। ਅਮਰਜੀਤ ਸ਼ਰਮਾ, ਜਲ ਸਰੋਤ ਵਿਭਾਗ ਵਿੱਚ ਸੁਪਰਡੈਂਟ ਦੇ ਤੌਰ ‘ਤੇ ਸੇਵਾ ਨਿਭਾ ਰਹੇ ਸਨ।
ਅਮਰਜੀਤ ਸ਼ਰਮਾ ਨੇ ਸਾਰੀ ਉਮਰ ਇਮਾਨਦਾਰੀ ਤੇ ਲਗਨ ਨਾਲ ਇਸ ਮਹਿਕਮੇ ਵਿੱਚ ਨੌਕਰੀ  ਕੀਤੀ ਹੈ। ਅਮਰਜੀਤ ਸ਼ਰਮਾ ਦਾ ਜਨਮ 10 ਜੁਲਾਈ 1966 ਨੂੰ ਜ਼ਿਲ੍ਹਾ ਸ੍ਰੀ  ਫਹਿਤਗੜ੍ਹ ਸਾਹਿਬ ਦੇ ਪਿੰਡ ਮੁੱਲਾਂਪੁਰ ਖੇੜੀ ਵਿਖੇ ਸਵਾਰਗਵਾਸੀ ਪਿਤਾ ਸ਼੍ਰੀ ਹਰਬੰਸ ਲਾਲ ਸ਼ਰਮਾ ਅਤੇ ਮਾਤਾ ਸ੍ਰੀਮਤੀ ਕਮਲਾ ਦੇਵੀ ਦੇ ਘਰ ਹੋਇਆ। ਸ੍ਰੀ ਹਰਬੰਸ ਲਾਲ ਜੀ ਪਹਿਲਾਂ ਅਧਿਆਪਕ ਰਹੇ ਤੇ ਉਪਰੰਤ ਜਲ ਸਰੋਤ ਵਿਚ ਨੌਕਰੀ ਕਰਦੇ ਰਹੇ। ਅਮਰਜੀਤ ਸ਼ਰਮਾ ਨੇ ਮੁਢਲੀ ਪੜ੍ਹਾਈ ਆਪਣੇ ਨਾਨਕੇ ਪਿੰਡ ਪੰਜੇਟਾ ਵਿਖੇ ਕੀਤੀ ਹੈ ਅਤੇ ਉਪਰੰਤ ਬਸੀ ਤੋਂ ਆਈ. ਟੀ. ਆਈ ਵੀ ਕੀਤੀ ਹੈ।
ਚਾਰ ਭੈਣ-ਭਰਾਵਾਂ ਵਿੱਚੋਂ ਅਮਰਜੀਤ ਸ਼ਰਮਾ ਜੀ ਨੂੰ ਸਮਾਜ ਸੇਵਾ ਕਰਨ ਸਮੇਤ ਲੋੜਵੰਦਾਂ ਦੀ ਜ਼ਰੂਰਤ ਪੂਰੀ ਕਰਨਾ ਪੁੰਨ-ਦਾਨ ਕਰਨਾ ਬਹੁਤ ਚੰਗਾ ਲੱਗਦਾ ਹੈ।  ਅਮਰਜੀਤ ਸ਼ਰਮਾ ਨੇ 6 ਮਾਰਚ 1985 ਨੂੰ ਚੰਡੀਗੜ੍ਹ ਜਲ ਸਰੋਤ ਵਿਭਾਗ ਵਿੱਚ ਬਤੌਰ ਕਲਰਕ ਵਜੋਂ ਨੌਕਰੀ ਜੁਆਇੰਨ ਕੀਤੀ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ। ਅੱਜ ਅਮਰਜੀਤ ਸ਼ਰਮਾ ਜੀ ਬਤੌਰ ਸ਼ੁਪਰਡੈਂਟ 40 ਸਾਲ ਦੀ ਨੌਕਰੀ ਉਪਰੰਤ ਸੇਵਾ ਮੁਕਤ ਹੋ ਰਹੇ ਹਨ।
ਨੌਕਰੀ ਕਰਦਿਆਂ ਚੰਗੇ ਕੰਮ ਅਤੇ ਬੋਲਚਾਲ ਬਦਲੇ ਸਮੇਂ ਸਮੇਂ ‘ਤੇ ਅਮਰਜੀਤ ਸ਼ਰਮਾ ਦਾ ਸਨਮਾਨ ਵੀ ਹੁੰਦਾ ਰਿਹਾ ਹੈ। ਅਮਰਜੀਤ ਸ਼ਰਮਾ ਨੇ ਜਿਥੇ ਆਪਣੇ ਬੱਚਿਆ ਨੂੰ ਉਚ ਪੱਧਰ ਦੀ ਪੜ੍ਹਾਈ ਕਰਵਾਈ ਹੈ, ਉਥੇ ਹੀ ਉਹ ਧਾਰਮਿਕ ਜਥੇਬੰਦੀਆ ਨਾਲ ਜੁੜ ਕੇ ਸਮਾਜ ਸੇਵਾ ‘ਚ ਵਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਸ਼ਰਮਾ ਜੀ ਆਪਣੇ ਪਰਿਵਾਰ ਮਾਤਾ, ਪਤਨੀ ਤੇ ਇਕ ਬੇਟੀ ਸਮੇਤ ਪਿੰਡ ਮੁੱਲਾਂਪੁਰ ਖੇੜੀ ਵਿਖੇ ਵਧੀਆ ਜੀਵਨ ਬਤੀਤ ਕਰ ਰਹੇ ਹਨ ਤੇ ਦੋ ਬੇਟੀਆ ਵਿਆਹੀਆਂ ਹਨ, ਜੋ ਆਪਣੇ ਸਹੁਰੇ ਪਰਿਵਾਰ ‘ਚ ਹਨ। ਆਦਾਰੇ ਵੱਲੋਂ ਵੀ ਅਮਰਜੀਤ ਸ਼ਰਮਾਂ ਨੂੰ ਮੁਬਾਰਕ।

Leave a Reply

Your email address will not be published. Required fields are marked *